ਬਰੇਟਾ, ( ਬਾਂਸਲ)-ਪਿੰਡ ਖੁਡਾਲ ਕਲਾਂ ਵਿਖੇ ਇੱਕ ਗਰੀਬ ਪਰਿਵਾਰ ਦੇ ਘਰ 'ਚ ਗੈਸ ਸਿਲੰਡਰ 'ਚੋਂ ਗੈਸ ਰਿਸਣ ਕਾਰਨ ਅੱਗ ਲੱਗ ਗਈ। ਪਿੰਡ ਵਾਸੀਆਂ ਦੇ ਮੌਕੇ 'ਤੇ ਪਹੁੰਚਣ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।
ਜਾਣਕਾਰੀ ਅਨੁਸਾਰ ਪੀੜਤ ਸਤਵੀਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਨੀਵਾਰ ਦੀ ਦੁਪਹਿਰ ਜਦੋਂ ਮੇਰੇ ਪਿਤਾ ਕਾਲਾ ਰਾਮ ਗੈਸ ਸਿਲੰਡਰ 'ਤੇ ਚਾਹ ਬਣਾਉਣ ਲੱਗਾ ਤਾਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ ਤੇ ਕਮਰੇ ਵਿੱਚ ਪਿਆ ਕੀਮਤੀ ਸਮਾਨ ਐਲ.ਸੀ.ਡੀ., ਸਾਊਂਡ, ਇਨਵਾਟਰ, ਫਰਿੱਜ ਅਤੇ ਕਮਰੇ ਵਿੱਚ ਪਏ ਕੱਪੜੇ ਸੜਕੇ ਸੁਆਹ ਹੋ ਗਏ। ਪੀੜਤ ਨੇ ਕਿਹਾ ਕਿ ਮੇਰੇ ਪਿਤਾ ਵੱਲੋਂ ਰੋਲਾ ਪਾਉਣ 'ਤੇ ਗੁਆਂਢੀ ਆ ਗਏ, ਜਿਨ੍ਹਾਂ ਨੇ ਮਿੱਟੀ ਤੇ ਪਾਣੀ ਨਾਲ ਅੱਗ 'ਤੇ ਕਾਬੂ ਪਾਇਆ। ਪਰਿਵਾਰ ਨੇ ਕਿਹਾ ਕਿ ਜੇਕਰ ਮੌਕੇ 'ਤੇ ਗੁਆਂਢੀ ਨਾ ਪਹੁੰਚਦੇ ਤਾਂ ਅੱਜ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਇਸ ਘਟਨਾ ਦੌਰਾਨ ਗਰੀਬ ਪਰਿਵਾਰ ਦੇ ਹੋਏ ਨੁਕਸਾਨ ਦੇ ਲਈ ਸਮਾਜ ਸੇਵੀ ਲੋਕਾਂ ਨੇ ਪੰਜਾਬ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਅਕਾਲੀ ਦਲ 'ਚ ਸ਼ਾਮਲ ਹੋਏ ਪੰਜਾਬੀ ਗਾਇਕ KS ਮੱਖਣ, ਸੁਖਬੀਰ ਬਾਦਲ ਨੇ ਪਾਰਟੀ 'ਚ ਕੀਤਾ ਸਵਾਗਤ
NEXT STORY