ਵੈੱਬ ਡੈਸਕ : ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇੱਕ ਕਿਸ਼ੋਰ ਲੜਕੀ ਨਾਲ ਉਸਦੇ ਭਰਾ ਅਤੇ ਇੱਕ ਹੋਰ ਰਿਸ਼ਤੇਦਾਰ ਨੇ ਕਥਿਤ ਤੌਰ 'ਤੇ ਕਈ ਵਾਰ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਸਨੂੰ ਗਰਭਪਾਤ ਕਰਵਾਉਣ ਲਈ ਵੀ ਮਜਬੂਰ ਕੀਤਾ ਗਿਆ। ਗਰਭਧਾਰਨ ਤੋਂ ਬਾਅਦ ਇਸ ਸਾਰੇ ਮਾਮਲੇ ਦਾ ਖੁਲਾਸਾ ਹੋਇਆ ਹੈ।
ਟੁੱਟੇ ਦਿਲ ਦਾ Valentines Day 'ਤੇ ਕੁੜੀ ਨੇ ਲਿਆ ਅਨੋਖੇ ਅੰਦਾਜ਼ 'ਚ ਬਦਲਾ, ਵੀਡੀਓ ਵਾਇਰਲ
ਕੀ ਕਹਿੰਦੀ ਹੈ ਪੁਲਸ?
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇੱਕ ਅਧਿਕਾਰੀ ਨੇ ਦੱਸਿਆ ਕਿ 16 ਸਾਲਾ ਲੜਕੀ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ, ਮੀਰਾ-ਭਯੰਦਰ, ਵਸਈ-ਵਿਰਾਰ ਪੁਲਸ ਨੇ ਵੀਰਵਾਰ ਨੂੰ ਪੀੜਤਾ ਦੇ 18 ਸਾਲਾ ਭਰਾ ਅਤੇ ਇੱਕ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕੀਤਾ। ਆਪਣੀ ਸ਼ਿਕਾਇਤ ਵਿੱਚ, ਲੜਕੀ ਨੇ ਕਿਹਾ ਕਿ ਪਿਛਲੇ ਸਾਲ ਅਕਤੂਬਰ ਤੋਂ ਦਸੰਬਰ ਦੇ ਵਿਚਕਾਰ, ਉਸਦੇ ਭਰਾ ਤੇ ਰਿਸ਼ਤੇਦਾਰ ਨੇ ਕਈ ਵਾਰ ਉਸਦਾ ਜਿਨਸੀ ਸ਼ੋਸ਼ਣ ਕੀਤਾ। ਜਦੋਂ ਉਹ ਗਰਭਵਤੀ ਹੋ ਗਈ, ਤਾਂ ਦੋਸ਼ੀ ਰਿਸ਼ਤੇਦਾਰ ਉਸਨੂੰ ਗਰਭਪਾਤ ਲਈ ਮੁੰਬਈ ਦੇ ਗ੍ਰਾਂਟ ਰੋਡ 'ਤੇ ਸਥਿਤ ਇੱਕ ਹਸਪਤਾਲ ਲੈ ਗਿਆ।
ਦੋ ਸਾਲ ਫਰਿੱਜ 'ਚ ਸਾਂਭ ਕੇ ਰੱਖੀਆਂ ਪਤੀ ਦੀਆਂ ਯਾਦਾਂ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ
ਅਧਿਕਾਰੀ ਨੇ ਕਿਹਾ ਕਿ ਦੋਸ਼ੀ ਵਿਰੁੱਧ ਬਲਾਤਕਾਰ, ਔਰਤ ਦੀ ਸਹਿਮਤੀ ਤੋਂ ਬਿਨਾਂ ਗਰਭਪਾਤ ਕਰਵਾਉਣ, ਅਪਰਾਧਿਕ ਧਮਕੀ ਅਤੇ ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ (ਪੋਕਸੋ) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੁੱਟੇ ਦਿਲ ਦਾ Valentines Day 'ਤੇ ਕੁੜੀ ਨੇ ਲਿਆ ਅਨੋਖੇ ਅੰਦਾਜ਼ 'ਚ ਬਦਲਾ, ਵੀਡੀਓ ਵਾਇਰਲ
NEXT STORY