ਪਟਨਾ— ਬਿਹਾਰ ਦੀ ਰਾਜਧਾਨੀ ਪਟਨਾ ਦੇ ਪਰਿਵਾਰ ਅਦਾਲਤ ਨੇ ਰਾਸ਼ਟਰੀ ਜਨਤਾ ਦਲ (ਰਾਜਦ) ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇ ਵਿਧਾਇਕ ਤੇਜ ਪ੍ਰਤਾਪ ਯਾਦਵ ਵੱਲੋਂ ਦਾਖਲ ਕੀਤੀ ਅਰਜ਼ੀ ਦੀ ਅਦਾਲਤੀ ਕਾਰਵਾਈ ਦੇ ਪ੍ਰਕਾਸ਼ਨ ਤੇ ਪ੍ਰਸਾਰਣ 'ਤੇ ਅੱਜ ਰੋਕ ਲਗਾ ਦਿੱਤੀ। ਪ੍ਰਧਾਨ ਜੱਜ ਕ੍ਰਿਸ਼ਣ ਬਿਹਾਰ ਪਾਂਡੇ ਨੇ ਤੇਜ ਪ੍ਰਤਾਪ ਯਾਦਵ ਵੱਲੋਂ ਹਿੰਦੂ ਵਿਆਹ ਐਕਟ ਦੀ ਧਾਰਾ-22 ਦੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਦਾਖਲ ਕੀਤੀ ਗਈ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਅੱਜ ਮਾਮਲੇ ਦੀ ਅਦਾਲਤੀ ਕਾਰਵਾਈ ਦੇ ਪ੍ਰਕਾਸ਼ਨ ਤੇ ਪ੍ਰਸਾਰਣ 'ਤੇ ਰੋਕ ਲਗਾ ਦਿੱਤੀ। ਨਾਲ ਹੀ ਬੰਦ ਕਮਰੇ 'ਚ ਸੁਣਵਾਈ ਕਰਨ ਦਾ ਆਦੇਸ਼ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਤੇਜ ਪ੍ਰਤਾਪ ਯਾਦਵ ਨੇ ਆਪਣੀ ਪਤਨੀ ਐਸ਼ਵਰਿਆ ਰਾਏ ਖਿਲਾਫ ਪਰਿਵਾਰ ਅਦਾਲਤ 'ਚ ਤਲਾਕ ਦੀ ਅਰਜ਼ੀ ਦਿੱਤੀ ਹੈ। ਇਕ ਸਾਲ ਤੋਂ ਪਹਿਲਾਂ ਤਲਾਕ ਦੀ ਅਰਜ਼ੀ ਦਾਖਲ ਕਰਨ 'ਤੇ ਦੋਹਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਹੀ ਮਾਮਲੇ ਨੂੰ ਸੁਣਵਾਈ ਲਈ ਸਵੀਕਾਰ ਕਰਨ ਦਾ ਕਾਨੂੰਨ ਹੈ, ਜਿਸ ਕਾਰਨ ਪਹਿਲਾਂ ਅਦਾਲਤ ਨੇ ਐਸ਼ਵਰਿਆ ਰਾਏ ਨੂੰ ਨੋਟਿਸ ਕਰ ਸੱਦਿਆ ਸੀ। ਅਦਾਲਤ 'ਚ ਸੁਣਵਾਈ ਦੌਰਾਨ ਵਿਧਾਇਕ ਯਾਦਵ ਵੱਲੋਂ ਹਿੰਦੂ ਵਿਆਹ ਕਾਨੂੰਨ ਦੀ ਧਾਰਾ-22 ਦੇ ਤਹਿਤ ਇਕ ਅਰਜ਼ੀ ਦਾਖਲ ਕੀਤੀ ਗਈ ਸੀ। ਕਾਨੂੰਨ ਦੀ ਇਸ ਵਿਵਸਥਾ ਦੇ ਤਹਿਤ ਵਿਵਾਹਿਕ ਵਿਵਾਦ ਮਾਮਲੇ 'ਚ ਅਦਾਲਤੀ ਕਾਰਵਾਈ ਦੇ ਪ੍ਰਕਾਸ਼ਨ ਤੇ ਪ੍ਰਸਾਰਣ 'ਤੇ ਸਜ਼ਾ ਦਾ ਪ੍ਰਬੰਧ ਹੈ ਤੇ ਨਾਲ ਹੀ ਮਾਮਲੇ ਦੀ ਕਾਰਵਾਈ ਬੰਦ ਕਮਰੇ 'ਚ ਕੀਤੇ ਜਾਣ ਦੀ ਵਿਵਸਥਾ ਹੈ।
ਭਾਜਪਾਈਆਂ ਨੂੰ ਲੰਚ ਕਰਵਾਉਣ ਪਿੱਛੋ ਅਕਾਲੀ ਦਲ ਵਲੋਂ ਐੱਨ. ਡੀ. ਏ. ਦੀ ਬੈਠਕ ਦਾ ਬਾਈਕਾਟ
NEXT STORY