ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਚੌਥੇ ਦਿਨ ਸਦਨ 'ਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ। ਔਰਤਾਂ ਲਈ 1000 ਰੁਪਏ ਮਹੀਨਾ ਸਕੀਮ ਬਾਰੇ ਸੋਸ਼ਲ ਮੀਡੀਆ 'ਤੇ ਕੀਤੀ ਟਿੱਪਣੀ ਕਾਰਨ ਕਾਂਗਰਸ ਦੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਘੇਰੇ ਵਿੱਚ ਆ ਗਏ। ਇਸ ਮਸਲੇ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੇਰੀ ਸੁਖਪਾਲ ਖਹਿਰਾ ਨਾਲ ਗੱਲ ਹੋਈ ਹੈ ਅਤੇ ਉਨ੍ਹਾਂ ਨੇ ਇਹ ਗੱਲ ਕਿਸੇ ਯੂ-ਟਿਊਬਰ ਨੂੰ ਕੋਟ ਕਰਕੇ ਕਹੀ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਲਕੇ ਸੁਖਪਾਲ ਖਹਿਰਾ ਸਦਨ 'ਚ ਆ ਕੇ ਖ਼ੁਦ ਇਸ ਦਾ ਸਪੱਸ਼ਟੀਕਰਨ ਦੇਣਗੇ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਯੂ-ਟਿਊਬਰ ਨੇ ਵੀ ਇਕ ਜਨਰਲ ਗੱਲ ਕੀਤੀ ਹੈ ਅਤੇ ਕਿਸੇ ਵਰਗ ਦਾ ਨਾਂ ਨਹੀਂ ਲਿਆ। ਇਸ ਲਈ ਇਸ ਤਰ੍ਹਾਂ ਦੀਆਂ ਟਿੱਪਣੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ LPG ਗੈਸ ਸਿਲੰਡਰਾਂ ਦੀ ਸਪਲਾਈ ਬੰਦ! ਆਉਣ ਵਾਲੇ ਦਿਨਾਂ 'ਚ ਹਾਲਾਤ ਹੋਰ ਵਿਗੜਨ ਦੇ ਆਸਾਰ
CM ਮਾਨ ਵਲੋਂ ਔਰਤ 'ਤੇ ਕੀਤੀ ਟਿੱਪਣੀ 'ਤੇ ਦਿੱਤਾ ਬਿਆਨ
ਬਾਜਵਾ ਨੇ ਕਿਹਾ ਕਿ ਇਸ ਸਾਰੀ ਗੱਲ ਦਾ ਜਵਾਬ ਸਦਨ 'ਚ ਸੁਖਪਾਲ ਸਿੰਘ ਖਹਿਰਾ ਭਲਕੇ ਦੇਣਗੇ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਕਾਲਜ ਦੇ ਕਿੱਸੇ ਸੁਣਾਉਂਦਿਆਂ ਔਰਤਾਂ 'ਤੇ ਟਿੱਪਣੀਆਂ ਕਰਦਿਆਂ ਉਨ੍ਹਾਂ ਦਾ ਅਪਮਾਨ ਕੀਤਾ ਸੀ ਪਰ ਸੁਖਪਾਲ ਖਹਿਰਾ ਦੇ ਟਵੀਟ ਨੂੰ ਲੈ ਕੇ ਸਦਨ ਨੂੰ ਹੀ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ : ਪੇਪਰਾਂ ਦੌਰਾਨ ਸਕੂਲਾਂ 'ਚ 'ਬੰਬ'! ਪੈ ਗਈਆਂ ਭਾਜੜਾਂ (ਵੀਡੀਓ)
ਜਾਣੋ ਕਿਵੇਂ ਖੜ੍ਹਾ ਹੋਇਆ ਵਿਵਾਦ?
ਸਦਨ ਦੀ ਕਾਰਵਾਈ ਦੌਰਾਨ ਸਭ ਤੋਂ ਵੱਡਾ ਇਹ ਵਿਵਾਦ ਉਸ ਵੇਲੇ ਖੜ੍ਹਾ ਹੋਇਆ, ਜਦੋਂ ਸੁਖਪਾਲ ਖਹਿਰਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਦਾ ਹਵਾਲਾ ਦਿੱਤਾ ਗਿਆ। ਸੁਖਪਾਲ ਖਹਿਰਾ ਦੀ ਇਸ ਪੋਸਟ 'ਚ ਲਿਖਿਆ ਗਿਆ ਸੀ ਕਿ '1000 ਰੁਪਏ ਲਈ ਗਿੱਧੇ ਪਾਉਣ ਵਾਲੀਆਂ ਸੂਰਮਿਆਂ ਕਿੱਥੋਂ ਪੈਦਾ ਕਰਨਗੀਆਂ। ਇਸ ਤੋਂ ਬਾਅਦ ਸਦਨ ਦਾ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਅਤੇ ਸੁਖਪਾਲ ਖਹਿਰਾ ਤੋਂ ਇਸ ਦੇ ਲਈ ਸਪੱਸ਼ਟੀਕਰਨ ਮੰਗਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਕਰ 'ਤਾ ਵੱਡਾ ਐਲਾਨ, 11 ਮਾਰਚ ਨੂੰ...
NEXT STORY