ਨੈਸ਼ਨਲ ਡੈਸਕ- ਬੀਤੇ ਦਿਨੀਂ ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਨੇ ਆਪਣੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਨੂੰ ਪਾਰਟੀ ਤੇ ਪਰਿਵਾਰ 'ਚੋਂ ਬਾਹਰ ਕੱਢ ਦਿੱਤਾ ਸੀ। ਇਹ ਫ਼ੈਸਲਾ ਉਨ੍ਹਾਂ ਨੇ ਤੇਜ ਪ੍ਰਤਾਪ ਦੀ ਇਕ ਪੋਸਟ, ਜਿਸ 'ਚ ਉਸ ਨੇ ਐਸ਼ਵਰਿਆ ਨਾਂ ਦੀ ਕੁੜੀ ਨਾਲ 12 ਸਾਲ ਤੋਂ ਰਿਲੇਸ਼ਨ 'ਚ ਹੋਣ ਦੀ ਜਾਣਕਾਰੀ ਦਿੱਤੀ ਸੀ, ਤੋਂ ਬਾਅਦ ਲਿਆ ਸੀ। ਹਾਲਾਂਕਿ ਤੇਜ ਪ੍ਰਤਾਪ ਨੇ ਬਾਅਦ 'ਚ ਕਿਹਾ ਸੀ ਕਿ ਉਸ ਦਾ ਅਕਾਉਂਟ ਹੈਕ ਕਰ ਲਿਆ ਗਿਆ ਹੈ।
ਇਸ ਤੋਂ ਬਾਅਦ ਅੱਜ ਸਵੇਰੇ ਤੇਜ ਪ੍ਰਤਾਪ ਯਾਦਵ ਨੇ ਇਕ ਭਾਵੁਕ ਪੋਸਟ ਪਾ ਕੇ ਕਿਹਾ ਸੀ ਕਿ ਉਹ ਆਪਣੇ ਪਿਤਾ ਲਾਲੂ ਪ੍ਰਸਾਦ ਯਾਦਵ ਤੇ ਮਾਂ ਰਾਬੜੀ ਦੇਵੀ ਨੂੰ ਬਹੁਤ ਪਿਆਰ ਕਰਦਾ ਹੈ ਤੇ ਉਸ ਲਈ ਉਸ ਦੇ ਮਾਤਾ ਪਿਤਾ ਹੀ ਉਸ ਦੀ ਦੁਨੀਆ ਹਨ।
ਇਹ ਵੀ ਪੜ੍ਹੋ- 'ਜੇ ਉਹ ਜੇਲ੍ਹ 'ਚ ਬੰਦ ਹੈ ਤਾਂ ਪਿਓ ਕਿਵੇਂ ਬਣ ਗਿਆ...?', ਓਵੈਸੀ ਦੇ ਸਵਾਲ ਨੇ ਪਾਕਿ ਦੀ ਕੀਤੀ ਬੋਲਤੀ ਬੰਦ
ਇਸ ਮਗਰੋਂ ਹੁਣ ਇਕ ਹੋਰ ਪੋਸਟ ਸਾਂਝੀ ਕਰਦਿਆਂ ਤੇਜ ਪ੍ਰਤਾਪ ਨੇ ਆਪਣੇ ਛੋਟੇ ਭਰਾ ਤੇਜਸਵੀ ਯਾਦਵ ਨੂੰ ਸੰਬੋਧਨ ਕਰਦੇ ਹੋਏ ਲਿਖਿਆ, ''ਮੇਰੇ ਅਰਜੁਨ ਤੋਂ ਵੱਖ ਕਰਨ ਵਾਲਿਓ, ਤੁਸੀਂ ਕਦੇ ਵੀ ਆਪਣੀਆਂ ਸਾਜ਼ਿਸ਼ਾਂ 'ਚ ਕਾਮਯਾਬ ਨਹੀਂ ਹੋ ਸਕੋਗੇ। ਤੁਸੀਂ ਕ੍ਰਿਸ਼ਨ ਦੀ ਸੈਨਾ ਤਾਂ ਲੈ ਸਕਦੇ ਹੋ, ਪਰ ਖ਼ੁਦ ਕ੍ਰਿਸ਼ਨ ਨੂੰ ਨਹੀਂ।''
ਤੇਜ ਪ੍ਰਤਾਪ ਨੇ ਅੱਗੇ ਲਿਖਿਆ, ''ਹਰੇਕ ਸਾਜ਼ਿਸ਼ ਨੂੰ ਛੇਤੀ ਬੇਨਕਾਬ ਕਰਾਂਗਾ। ਮੇਰੇ ਭਰਾ ਮੇਰੇ 'ਤੇ ਭਰੋਸਾ ਰੱਖੀਂ, ਮੈਂ ਹਰ ਸਮੇਂ ਤੇਰੇ ਨਾਲ ਹਾਂ। ਫਿਲਹਾਲ ਤੇਰੇ ਤੋਂ ਦੂਰ ਹਾਂ, ਪਰ ਮੇਰਾ ਅਸ਼ਰੀਵਾਦ ਹਮੇਸ਼ਾ ਤੇਰੇ ਨਾਲ ਸੀ ਤੇ ਅੱਗੇ ਵੀ ਰਹੇਗਾ। ਮੇਰੇ ਭਰਾ ਮੰਮੀ-ਪਾਪਾ ਦਾ ਖ਼ਿਆਲ ਰੱਖੀਂ। ਜੈਚੰਦ ਹਰ ਜਗ੍ਹਾ ਹਨ, ਅੰਦਰ ਵੀ ਤੇ ਬਾਹਰ ਵੀ।''

ਇਹ ਵੀ ਪੜ੍ਹੋ- 'ਮੰਮੀ-ਪਾਪਾ, ਤੁਸੀਂ ਦੋਵੇਂ ਹੀ ਮੇਰੀ ਦੁਨੀਆ ਹੋ...!', ਪਾਰਟੀ 'ਚੋਂ ਕੱਢੇ ਜਾਣ ਮਗਰੋਂ ਤੇਜ ਪ੍ਰਤਾਪ ਯਾਦਵ ਦੀ ਭਾਵੁਕ ਪੋਸਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਰਕ 'ਚ ਸੈਰ ਕਰਨ ਗਈ ਔਰਤ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਆਸ-ਪਾਸ ਦੇ ਲੋਕਾਂ ਨੂੰ ਵੀ ਪਾ'ਤੀਆਂ ਭਾਜੜਾਂ
NEXT STORY