Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 12, 2026

    8:17:42 AM

  • auto rickshaw  truck  collide  6 people

    ਤੇਲੰਗਾਨਾ: ਤੇਜ਼ ਰਫ਼ਤਾਰ ਟਰੱਕ ਤੇ ਆਟੋ-ਰਿਕਸ਼ਾ ਦੀ...

  • transfers in punjab

    ਪੰਜਾਬ 'ਚ ਅਫ਼ਸਰਾਂ ਦੇ ਹੋ ਗਏ ਤਬਾਦਲੇ! ਜਲੰਧਰ ਨਗਰ...

  • sukhbir singh badal appointments

    ਸੁਖਬੀਰ ਸਿੰਘ ਬਾਦਲ ਵੱਲੋਂ 20 ਨਵੇਂ ਜ਼ਿਲ੍ਹਾ...

  • india new currency notes

    ਭਾਰਤ ਵਿਚ ਫ਼ਿਰ ਬਦਲਣਗੇ ਨੋਟ! ਵਿੱਤ ਮੰਤਰੀ ਨਿਰਮਲਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਤੇਜਾ ਸਿੰਘ ਸਮੁੰਦਰੀ : ਗੁਰਦੁਆਰਾ ਸੁਧਾਰ ਅੰਦੋਲਨ ਦੇ ਨੈਤਿਕ ਮਾਰਗਦਰਸ਼ਕ

NATIONAL News Punjabi(ਦੇਸ਼)

ਤੇਜਾ ਸਿੰਘ ਸਮੁੰਦਰੀ : ਗੁਰਦੁਆਰਾ ਸੁਧਾਰ ਅੰਦੋਲਨ ਦੇ ਨੈਤਿਕ ਮਾਰਗਦਰਸ਼ਕ

  • Edited By Rajwinder Kaur,
  • Updated: 17 Jul, 2026 09:05 AM
National
teja singh samundri  gurdwara reform movement
  • Share
    • Facebook
    • Tumblr
    • Linkedin
    • Twitter
  • Comment

ਅੱਜ 100ਵੀਂ ਸ਼ਹੀਦੀ ਵਰ੍ਹੇਗੰਢ ’ਤੇ ਵਿਸ਼ੇਸ਼

ਸਿੱਖ ਇਤਿਹਾਸ ਵਿਚ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਸਥਾਨ ਉਨ੍ਹਾਂ ਮਹਾਨ ਆਗੂਆਂ ਵਿਚ ਹੈ ਜਿਨ੍ਹਾਂ ਨੇ ਆਪਣੇ ਲਈ ਨਹੀਂ, ਸਗੋਂ ਪੰਥ, ਸੰਸਥਾਵਾਂ ਅਤੇ ਸਿਧਾਂਤਾਂ ਲਈ ਜੀਵਨ ਸਮਰਪਿਤ ਕੀਤਾ। 17 ਜੁਲਾਈ, 2026 ਨੂੰ ਉਨ੍ਹਾਂ ਦੀ ਸ਼ਹੀਦੀ ਦੇ 100 ਸਾਲ ਪੂਰੇ ਹੋ ਰਹੇ ਹਨ। ਇਹ ਕੇਵਲ ਇਕ ਇਤਿਹਾਸਕ ਵਰ੍ਹੇਗੰਢ ਨਹੀਂ, ਸਗੋਂ ਇਹ ਸੋਚਣ ਦਾ ਮੌਕਾ ਵੀ ਹੈ ਕਿ ਕੀ ਅਸੀਂ ਉਨ੍ਹਾਂ ਦੇ ਜੀਵਨ ਤੋਂ ਮਿਲਦੇ ਸਬਕਾਂ ਨੂੰ ਅਪਣਾਇਆ ਹੈ। ਅੱਜ ‘ਤੇਜਾ ਸਿੰਘ ਸਮੁੰਦਰੀ ਹਾਲ’ ਸਿਰਫ਼ ਇਕ ਇਮਾਰਤ ਨਹੀਂ, ਸਗੋਂ ਉਸ ਆਗੂ ਦੀ ਵਿਰਾਸਤ ਦਾ ਪ੍ਰਤੀਕ ਹੈ ਜਿਸ ਨੇ ਸਾਬਤ ਕੀਤਾ ਕਿ ਸੰਸਥਾਵਾਂ ਵਿਅਕਤੀਆਂ ਨਾਲੋਂ ਵੱਡੀਆਂ ਹੁੰਦੀਆਂ ਹਨ।

ਜੇ ਬਾਬਾ ਖੜਕ ਸਿੰਘ ਗੁਰਦੁਆਰਾ ਸੁਧਾਰ ਲਹਿਰ ਦੀ ਆਵਾਜ਼ ਸਨ, ਤਾਂ ਸਰਦਾਰ ਤੇਜਾ ਸਿੰਘ ਸਮੁੰਦਰੀ ਉਸ ਲਹਿਰ ਦੇ ਨੈਤਿਕ ਥੰਮ੍ਹ ਅਤੇ ਅਨੁਸ਼ਾਸਿਤ ਰਣਨੀਤੀਕਾਰ ਸਨ। 20 ਫਰਵਰੀ, 1882 ਨੂੰ ਬੁਰਜ ਰਾਏ ਕਾ (ਤਰਨਤਾਰਨ) ਵਿਚ ਜਨਮੇ ਸਮੁੰਦਰੀ ਜੀ ਨੇ ਬਰਤਾਨਵੀ ਫੌਜ ਵਿਚੋਂ ਪ੍ਰਾਪਤ ਅਨੁਸ਼ਾਸਨ ਅਤੇ ਸੰਗਠਨ-ਕੌਸ਼ਲ ਨੂੰ ਪੰਥ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਕੋਈ ਵੀ ਅੰਦੋਲਨ ਤਦ ਹੀ ਸਫ਼ਲ ਹੁੰਦਾ ਹੈ ਜਦੋਂ ਉਹ ਨੈਤਿਕਤਾ, ਅਨੁਸ਼ਾਸਨ ਅਤੇ ਗੁਰਮਤਿ ਦੇ ਸਿਧਾਂਤਾਂ ’ਤੇ ਆਧਾਰਿਤ ਹੋਵੇ।

ਗੁਰਦੁਆਰਾ ਸੁਧਾਰ ਲਹਿਰ ਦੇ ਹਰ ਮਹੱਤਵਪੂਰਨ ਪੜਾਅ ਰਕਾਬਗੰਜ, ਚਾਬੀਆਂ ਦਾ ਮੋਰਚਾ, ਗੁਰੂ ਕਾ ਬਾਗ਼, ਜੈਤੋ ਅਤੇ ਨਾਭਾ ਅੰਦੋਲਨ ਵਿਚ ਉਨ੍ਹਾਂ ਦੀ ਦੂਰਅੰਦੇਸ਼ੀ ਸਪੱਸ਼ਟ ਦਿਖਾਈ ਦਿੰਦੀ ਹੈ। ਰਕਾਬਗੰਜ ਦੇ ਮਾਮਲੇ ਨੂੰ ਉਨ੍ਹਾਂ ਨੇ ਸਿੱਖ ਸਵੈ-ਮਾਣ ਅਤੇ ਧਾਰਮਿਕ ਅਧਿਕਾਰਾਂ ਦਾ ਪ੍ਰਸ਼ਨ ਬਣਾਇਆ, ਜਦਕਿ 1921 ਦੇ ਚਾਬੀਆਂ ਦੇ ਮੋਰਚੇ ਵਿਚ ਉਨ੍ਹਾਂ ਦੀ ਸ਼ਾਂਤਮਈ ਅਤੇ ਅਨੁਸ਼ਾਸਿਤ ਅਗਵਾਈ ਨੇ ਸਰਕਾਰ ਨੂੰ ਚਾਬੀਆਂ ਵਾਪਸ ਕਰਨ ਲਈ ਮਜਬੂਰ ਕੀਤਾ। ਮਹਾਤਮਾ ਗਾਂਧੀ ਨੇ ਇਸ ਨੂੰ ਭਾਰਤੀ ਆਜ਼ਾਦੀ ਅੰਦੋਲਨ ਦੀ ਪਹਿਲੀ ਮਹੱਤਵਪੂਰਨ ਨੈਤਿਕ ਜਿੱਤ ਕਰਾਰ ਦਿੱਤਾ।

ਗੁਰੂ ਕਾ ਬਾਗ਼ ਮੋਰਚੇ ਦੌਰਾਨ ਵੀ ਉਨ੍ਹਾਂ ਨੇ ਹਜ਼ਾਰਾਂ ਅਕਾਲੀਆਂ ਨੂੰ ਬ੍ਰਿਟਿਸ਼ ਹਕੂਮਤ ਦੇ ਬੇਤਹਾਸ਼ਾ ਜ਼ੁਲਮ ਦੇ ਬਾਵਜੂਦ ਅਹਿੰਸਕ ਅਤੇ ਅਨੁਸ਼ਾਸਿਤ ਬਣਾਈ ਰੱਖਿਆ। ਜੈਤੋ ਅਤੇ ਨਾਭਾ ਅੰਦੋਲਨਾਂ ਵਿਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਿਧਾਂਤਾਂ ਨਾਲ ਸਮਝੌਤਾ ਕਰ ਕੇ ਮਿਲੀ ਜਿੱਤ ਅਸਲ ਜਿੱਤ ਨਹੀਂ ਹੁੰਦੀ। 17 ਜੁਲਾਈ, 1926 ਨੂੰ ਲਾਹੌਰ ਜੇਲ ਵਿਚ ਉਨ੍ਹਾਂ ਦੀ ਮੌਤ ਨੂੰ ਸਿੱਖ ਕੌਮ ਨੇ ਸ਼ਹਾਦਤ ਵਜੋਂ ਸਵੀਕਾਰਿਆ, ਕਿਉਂਕਿ ਉਨ੍ਹਾਂ ਨੇ ਸਰਕਾਰ ਵਲੋਂ ਅਕਾਲੀ ਆਗੂਆਂ ਨੂੰ ਜ਼ਲੀਲ ਕਰਨ ਦੀ ਮਨਸ਼ਾ ਤਹਿਤ ਉਨ੍ਹਾਂ ਦੀ ਰਿਹਾਈ ਤੋਂ ਪਹਿਲਾਂ ਗੁਰਦੁਆਰਾ ਐਕਟ ਨੂੰ ਲਿਖਤੀ ਰੂਪ ਵਿਚ ਪ੍ਰਵਾਨ ਕਰਨ ਦਾ ਵਾਅਦਾ ਕਰਨ ਤੋਂ ਇਨਕਾਰ ਕਰ ਕੇ ਜੇਲ ਵਿਚ ਰਹਿਣਾ ਬਿਹਤਰ ਸਮਝਿਆ ਸੀ। ਇਸ ਤਰ੍ਹਾਂ ਉਹ ਜ਼ਿੰਦਗੀ ਦੇ ਅੰਤਿਮ ਸੁਆਸ ਤੱਕ ਪੰਥ ਅਤੇ ਸੱਚ ਨੂੰ ਸਮਰਪਿਤ ਰਹੇ ।

ਉਨ੍ਹਾਂ ਨੇ ਸਿੱਖਿਆ ਨੂੰ ਸਮਾਜਿਕ ਪਰਿਵਰਤਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਮੰਨਿਆ। ਖ਼ਾਲਸਾ ਸਕੂਲਾਂ ਦੇ ਵਿਕਾਸ, ਗਿਆਨ ਦੇ ਪ੍ਰਸਾਰ ਅਤੇ ਇਸਤਰੀ ਸਿੱਖਿਆ ਲਈ ਉਨ੍ਹਾਂ ਦੀ ਵਚਨਬੱਧਤਾ ਦਰਸਾਉਂਦੀ ਹੈ ਕਿ ਉਹ ਸਿੱਖਿਆ ਨੂੰ ਕੌਮ ਦੀ ਲੰਬੀ ਮਿਆਦ ਦੀ ਤਾਕਤ ਸਮਝਦੇ ਸਨ।

ਉਨ੍ਹਾਂ ਦੀ ਨਿਸ਼ਕਾਮ ਸੇਵਾ ਦੀ ਸਭ ਤੋਂ ਉੱਚੀ ਉਦਾਹਰਣ ਉਹ ਸੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਦੀ ਕਾਨੂੰਨੀ ਲੜਾਈ ਲਈ ਉਨ੍ਹਾਂ ਨੇ ਆਪਣੀ ਜ਼ਮੀਨ ਗਿਰਵੀ ਰੱਖ ਕੇ ਆਰਥਿਕ ਸਹਾਇਤਾ ਦਿੱਤੀ ਅਤੇ ਬਾਅਦ ਵਿਚ ਉਹ ਰਕਮ ਵਾਪਸ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਸਾਦਗੀ, ਇਮਾਨਦਾਰੀ, ਅਨੁਸ਼ਾਸਨ ਅਤੇ ਸਿਧਾਂਤਾਂ ਪ੍ਰਤੀ ਅਟੱਲ ਵਚਨਬੱਧਤਾ ਨੇ ਉਨ੍ਹਾਂ ਨੂੰ ਪੰਥ ਦੇ ਸਭ ਤੋਂ ਭਰੋਸੇਯੋਗ ਆਗੂਆਂ ਵਿਚ ਸ਼ਾਮਲ ਕੀਤਾ। 1923 ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਲਈ ਉਨ੍ਹਾਂ ਨੂੰ ਪੰਜ ਪਿਆਰਿਆਂ ਵਿਚ ਸ਼ਾਮਲ ਕੀਤਾ ਜਾਣਾ ਉਨ੍ਹਾਂ ਦੇ ਚਰਿੱਤਰ ਪ੍ਰਤੀ ਪੰਥ ਦੇ ਵਿਸ਼ਵਾਸ ਦੀ ਮੋਹਰ ਸੀ।

ਗੁਰਦੁਆਰਾ ਸੁਧਾਰ ਲਹਿਰ ਸਿਰਫ਼ ਧਾਰਮਿਕ ਪ੍ਰਬੰਧ ਦੇ ਸੁਧਾਰ ਦੀ ਲਹਿਰ ਨਹੀਂ ਸੀ। ਇਹ ਲੋਕ-ਭਾਗੀਦਾਰੀ, ਸਿਧਾਂਤਕ ਅਗਵਾਈ, ਸੰਸਥਾ-ਨਿਰਮਾਣ ਅਤੇ ਪੰਥਕ-ਅਧਿਕਾਰਾਂ ਦੀ ਲੜਾਈ ਸੀ। ਇਸ ਲਹਿਰ ਵਿਚ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਜੋ ਭੂਮਿਕਾ ਨਿਭਾਈ, ਉਸ ਦੀ ਵਿਸ਼ੇਸ਼ਤਾ ਇਹ ਸੀ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਆਪ ਨੂੰ ਕੇਂਦਰ ਵਿਚ ਨਹੀਂ ਰੱਖਿਆ। ਉਨ੍ਹਾਂ ਲਈ ਵਿਅਕਤੀ ਨਹੀਂ, ਸੰਸਥਾ ਮਹੱਤਵਪੂਰਨ ਸੀ; ਅਹੁਦਾ ਨਹੀਂ, ਸਿਧਾਂਤ ਵੱਡੇ ਸਨ ਅਤੇ ਨਿੱਜੀ ਪ੍ਰਸਿੱਧੀ ਨਹੀਂ, ਪੰਥ ਅਤੇ ਸਮਾਜ ਦਾ ਹਿੱਤ ਪਹਿਲਾਂ ਸੀ। ਉਹ ਮੰਨਦੇ ਸਨ ਕਿ ਕੌਮਾਂ ਦੀ ਸਥਾਈ ਤਾਕਤ ਮਜ਼ਬੂਤ ਸੰਸਥਾਵਾਂ ਵਿਚ ਹੁੰਦੀ ਹੈ। ਇਸੇ ਲਈ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ।

ਅੱਜ ਪੰਜਾਬ ਦੀ ਸਭ ਤੋਂ ਵੱਡੀ ਲੋੜ ਵੀ ਇਹੀ ਹੈ। ਸਾਡੀਆਂ ਬਹੁਤ ਸਾਰੀਆਂ ਜਨਤਕ ਸੰਸਥਾਵਾਂ ਵਿਅਕਤੀ-ਕੇਂਦਰਿਤ ਹੋ ਰਹੀਆਂ ਹਨ। ਜਦੋਂ ਸੰਸਥਾਵਾਂ ਦੀ ਪਛਾਣ ਕਿਸੇ ਇਕ ਚਿਹਰੇ ਨਾਲ ਜੁੜ ਜਾਂਦੀ ਹੈ, ਤਾਂ ਉਨ੍ਹਾਂ ਦੀ ਸੁਤੰਤਰਤਾ ਅਤੇ ਭਰੋਸੇਯੋਗਤਾ ਕਮਜ਼ੋਰ ਹੋਣ ਲੱਗਦੀ ਹੈ।

ਉਨ੍ਹਾਂ ਦੇ ਜੀਵਨ ਦਾ ਦੂਜਾ ਮਹੱਤਵਪੂਰਨ ਸੰਦੇਸ਼ ਨੈਤਿਕ ਅਗਵਾਈ ਜਾਂ ਮੁੱਲ ਆਧਾਰਿਤ ਅਗਵਾਈ ਨਾਲ ਸੰਬੰਧਤ ਹੈ। ਅੱਜ ਅਗਵਾਈ ਕਰਨ ਵਾਲੇ ਆਗੂ ਦੀ ਸਫਲਤਾ ਨੂੰ ਅਕਸਰ ਸੱਤਾ ਪ੍ਰਾਪਤੀ, ਪ੍ਰਚਾਰ ਅਤੇ ਪ੍ਰਭਾਵ ਨਾਲ ਮਾਪਿਆ ਜਾਂਦਾ ਹੈ ਪਰ ਇਤਿਹਾਸ ਦੱਸਦਾ ਹੈ ਕਿ ਟਿਕਾਊ ਤੇ ਮਿਸਾਲੀ ਅਗਵਾਈ ਦੀ ਨੀਂਹ ਚਰਿੱਤਰ, ਸੱਚਾਈ ਅਤੇ ਲੋਕ-ਭਰੋਸੇ ’ਤੇ ਟਿਕੀ ਹੁੰਦੀ ਹੈ। ਤੇਜਾ ਸਿੰਘ ਸਮੁੰਦਰੀ ਲੋਕਾਂ ਦੇ ਦਿਲਾਂ ਵਿਚ ਇਸ ਲਈ ਵੱਸੇ ਕਿਉਂਕਿ ਉਨ੍ਹਾਂ ਨੇ ਉਹੀ ਜੀਵਨ ਜੀਵਿਆ ਜਿਸ ਦੀ ਉਹ ਗੱਲ ਕਰਦੇ ਸਨ। ਅਜਿਹਾ ਕਿਰਦਾਰ ਹੀ ਕਿਸੇ ਵੀ ਲੋਕਤੰਤਰ ਅਤੇ ਜਨ-ਜੀਵਨ ਦੀ ਸਭ ਤੋਂ ਵੱਡੀ ਲੋੜ ਹੈ।

ਸਿੱਖਿਆ ਪ੍ਰਤੀ ਉਨ੍ਹਾਂ ਦੀ ਦੂਰਅੰਦੇਸ਼ੀ ਵੀ ਅੱਜ ਦੇ ਸਮੇਂ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ। ਉਨ੍ਹਾਂ ਨੇ ਸਮਝ ਲਿਆ ਸੀ ਕਿ ਧਾਰਮਿਕ ਜਾਗਰੂਕਤਾ ਦੇ ਨਾਲ-ਨਾਲ ਗਿਆਨ ਅਤੇ ਸਿੱਖਿਆ ਤੋਂ ਬਿਨਾਂ ਕੋਈ ਵੀ ਕੌਮ ਲੰਬੇ ਸਮੇਂ ਤੱਕ ਅੱਗੇ ਨਹੀਂ ਵਧ ਸਕਦੀ। ਇਸ ਲਈ ਉਨ੍ਹਾਂ ਨੇ ਖ਼ਾਲਸਾ ਸਕੂਲਾਂ ਦੇ ਵਿਕਾਸ, ਇਸਤਰੀ ਸਿੱਖਿਆ ਅਤੇ ਗਿਆਨ ਦੇ ਪ੍ਰਸਾਰ ਨੂੰ ਪੰਥਕ ਸੇਵਾ ਦਾ ਅਟੁੱਟ ਹਿੱਸਾ ਮੰਨਿਆ। ਅੱਜ ਜਦੋਂ ਪੰਜਾਬ ਸਿੱਖਿਆ, ਹੁਨਰ ਅਤੇ ਨੌਜਵਾਨਾਂ ਦੇ ਭਵਿੱਖ ਵਰਗੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ, ਸਮੁੰਦਰੀ ਜੀ ਦਾ ਇਹ ਸੰਦੇਸ਼ ਹੋਰ ਵੀ ਅਹਿਮ ਬਣ ਜਾਂਦਾ ਹੈ ਕਿ ਸਿੱਖਿਆ ਹੀ ਸਮਾਜ ਦੀ ਸਭ ਤੋਂ ਵੱਡੀ ਪੂੰਜੀ ਹੈ।

ਉਨ੍ਹਾਂ ਦੇ ਜੀਵਨ ਦਾ ਇਕ ਹੋਰ ਪੱਖ ਸਮਾਜਿਕ ਨਿਆਂ ਹੈ। ਦਲਿਤਾਂ ਅਤੇ ਵਾਂਝੇ ਵਰਗਾਂ ਲਈ ਉਨ੍ਹਾਂ ਦੀ ਵਚਨਬੱਧਤਾ ਸਿਰਫ਼ ਸਮਾਜਿਕ ਸੁਧਾਰ ਨਹੀਂ ਸੀ; ਸਗੋਂ ਇਹ ਗੁਰਮਤਿ ਦੇ ‘ਸਰਬੱਤ ਦਾ ਭਲਾ’ ਦੇ ਸਿਧਾਂਤ ਦਾ ਵਿਵਹਾਰਕ ਰੂਪ ਸੀ। ਉਹ ਜਾਣਦੇ ਸਨ ਕਿ ਕਿਸੇ ਵੀ ਸਮਾਜ ਦੀ ਤਰੱਕੀ ਦਾ ਮਾਪਦੰਡ ਉਸ ਦੇ ਸਭ ਤੋਂ ਕਮਜ਼ੋਰ ਵਰਗ ਦੀ ਸਥਿਤੀ ਹੁੰਦੀ ਹੈ। ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਜੀਵਨ ਦਾ ਸਭ ਤੋਂ ਸਥਾਈ ਸੰਦੇਸ਼ ਸਿਧਾਂਤਾਂ ਪ੍ਰਤੀ ਅਡੋਲਤਾ ਹੈ। ਉਨ੍ਹਾਂ ਨੇ ਕਦੇ ਨਿੱਜੀ ਲਾਭ ਲਈ ਆਪਣੇ ਆਦਰਸ਼ਾਂ ਨਾਲ ਸਮਝੌਤਾ ਨਹੀਂ ਕੀਤਾ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਮੌਤ ਨੂੰ ਅੱਜ ਵੀ ਸ਼ਹਾਦਤ ਵਜੋਂ ਯਾਦ ਕੀਤਾ ਜਾਂਦਾ ਹੈ। ਮਾਸਟਰ ਤਾਰਾ ਸਿੰਘ ਨੇ ਸਮੁੰਦਰੀ ਜੀ ਦੇ ਚਰਿੱਤਰ ਅਤੇ ਅਨੁਸ਼ਾਸਨ ਨੂੰ ਗੁਰਦੁਆਰਾ ਸੁਧਾਰ ਲਹਿਰ ਦੀ ਸਭ ਤੋਂ ਵੱਡੀ ਤਾਕਤ ਕਰਾਰ ਦਿੱਤਾ। ਪ੍ਰੋ. ਗੰਡਾ ਸਿੰਘ, ਡਾ. ਹਰਬੰਸ ਸਿੰਘ ਅਤੇ ਖੁਸ਼ਵੰਤ ਸਿੰਘ ਵਰਗੇ ਇਤਿਹਾਸਕਾਰਾਂ ਨੇ ਵੀ ਉਨ੍ਹਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਅਤੇ ਪੰਥਕ ਸੰਸਥਾਵਾਂ ਦੇ ਮਹੱਤਵਪੂਰਨ ਨਿਰਮਾਤਾਵਾਂ ਵਿਚ ਗਿਣਿਆ ਹੈ। ਐੱਸ. ਜੀ. ਪੀ. ਸੀ. ਦੇ ਰਿਕਾਰਡ ਅਤੇ ਸਮਕਾਲੀ ਦਸਤਾਵੇਜ਼ ਵੀ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਉਹ ਕੇਵਲ ਸੰਘਰਸ਼ ਦੇ ਆਗੂ ਨਹੀਂ ਸਨ, ਸਗੋਂ ਸੰਸਥਾ-ਨਿਰਮਾਣ ਦੇ ਦੂਰਅੰਦੇਸ਼ ਸ਼ਿਲਪਕਾਰ ਵੀ ਸਨ।

ਉਨ੍ਹਾਂ ਦੀ 100ਵੀਂ ਸ਼ਹੀਦੀ ਵਰ੍ਹੇਗੰਢ ’ਤੇ ਸੱਚੀ ਸ਼ਰਧਾਂਜਲੀ ਸਮਾਰਕ ਬਣਾਉਣ ਜਾਂ ਸਮਾਗਮ ਕਰਨ ਨਾਲ ਨਹੀਂ, ਸਗੋਂ ਉਨ੍ਹਾਂ ਦੇ ਜੀਵਨ-ਸੰਦੇਸ਼ ਨੂੰ ਅਮਲ ਵਿਚ ਲਿਆਉਣ ਨਾਲ ਹੋਵੇਗੀ। ਜੇ ਪੰਜਾਬ ਨੂੰ ਇਕ ਮਜ਼ਬੂਤ, ਨਿਆਂਪੂਰਨ ਅਤੇ ਆਤਮਵਿਸ਼ਵਾਸੀ ਸਮਾਜ ਬਣਾਉਣਾ ਹੈ, ਤਾਂ ਸਾਨੂੰ ਸੱਤਾ ਨਾਲੋਂ ਸਿਧਾਂਤਾਂ, ਵਿਅਕਤੀਆਂ ਨਾਲੋਂ ਸੰਸਥਾਵਾਂ, ਪ੍ਰਚਾਰ ਨਾਲੋਂ ਸੇਵਾ ਅਤੇ ਅਹੁਦਿਆਂ ਨਾਲੋਂ ਚਰਿੱਤਰ ਨੂੰ ਵੱਧ ਮਹੱਤਵ ਦੇਣਾ ਹੋਵੇਗਾ।

–ਰਾਈਟਰ ਮਨਜਿੰਦਰ ਸਿੰਘ ਸਿਰਸਾ ਅਤੇ ਪ੍ਰੋ. (ਡਾ.) ਕਰਮਜੀਤ ਸਿੰਘ
(ਦਿੱਲੀ ਸਰਕਾਰ ’ਚ ਮੰਤਰੀ ਅਤੇ ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ)
 

  • Teja Singh Samundri
  • Gurdwara Reform Movement
  • Moral Guide
  • ਤੇਜਾ ਸਿੰਘ ਸਮੁੰਦਰੀ
  • ਗੁਰਦੁਆਰਾ ਸੁਧਾਰ ਅੰਦੋਲਨ

20 ਜੁਲਾਈ ਤੋਂ ਸ਼ੁਰੂ ਸੰਸਦ ਦਾ ਮਾਨਸੂਨ ਸੈਸ਼ਨ : ਵੰਦੇ ਮਾਤਰਮ ਦੇ ਅਪਮਾਨ ਸਣੇ ਕਈ ਬਿੱਲ ਹੋਣਗੇ ਪੇਸ਼

NEXT STORY

Stories You May Like

  • gurdwara singh sabha
    ਗੁਰਦੁਆਰਾ ਸਿੰਘ ਸਭਾ ਬ੍ਰਿਸਬੇਨ ਵੱਲੋਂ ਐਡੀਲੇਡ ਸਿੱਖ ਸੰਗਤ ਨਾਲ ਹਮਦਰਦੀ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
  • delhi committee announces shiromani raagi award to gurnam singh
    ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾ. ਗੁਰਨਾਮ ਸਿੰਘ ਨੂੰ ਸ਼੍ਰੋਮਣੀ ਰਾਗੀ ਐਵਾਰਡ ਦਾ ਐਲਾਨ
  • extreme shamelessness in the name of protest
    ਅੰਦੋਲਨ ਦੇ ਨਾਂ ’ਤੇ ਹੱਦ ਦੀ ਬੇਸ਼ਰਮੀ!
  • kewal singh dhillon paid obeisance at gurdwara gurusagar mastuana sahib
    ਗੁਰਦੁਆਰਾ ਗੁਰੂਸਾਗਰ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੋਏ ਕੇਵਲ ਸਿੰਘ ਢਿੱਲੋਂ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
  • adb to provide  1 billion loan for reforms of indian cities
    ਭਾਰਤੀ ਸ਼ਹਿਰਾਂ ਦੇ ਸੁਧਾਰ ਲਈ ADB ਦੇਵੇਗਾ 1 ਅਰਬ ਡਾਲਰ ਦਾ ਕਰਜ਼ਾ
  • kiren rijiju  students  government
    ਵਿਦਿਆਰਥੀਆਂ ਦੇ ਅੰਦੋਲਨ 'ਤੇ ਸਰਕਾਰ ਚਰਚਾ ਕਰਵਾਉਣ ਤੇ ਗ੍ਰਹਿ ਮੰਤਰੀ ਜਵਾਬ ਦੇਣ ਲਈ ਤਿਆਰ : ਰਿਜਿਜੂ
  • even a 14 year sentence could not improve harpal singh
    14 ਸਾਲ ਦੀ ਸਜ਼ਾ ਵੀ ਨਾ ਸੁਧਾਰ ਸਕੀ ਹਰਪਾਲ ਸਿੰਘ ਨੂੰ, ਜੇਲ੍ਹ 'ਚੋਂ ਆਉਂਦਿਆਂ ਹੀ ਹੈਰੋਇਨ ਤਸਕਰੀ 'ਚ ਫਿਰ ਗ੍ਰਿਫ਼ਤਾਰ
  • jpsc jssc candidates  agitation  demands
    JPSC-JSSC ਉਮੀਦਵਾਰਾਂ ਦਾ ਧਰਨਾ, ਮੰਗਾਂ ਪੂਰੀਆਂ ਹੋਣ ਤੱਕ ਅੰਦੋਲਨ ਜਾਰੀ ਰੱਖਣ ਦਾ ਐਲਾਨ
  • transfers in punjab
    ਪੰਜਾਬ 'ਚ ਅਫ਼ਸਰਾਂ ਦੇ ਹੋ ਗਏ ਤਬਾਦਲੇ! ਜਲੰਧਰ ਨਗਰ ਨਿਗਮ ਕਮਿਸ਼ਨਰ ਦੀ ਵੀ ਹੋਈ...
  • heavy rains to occur in punjab on friday
    ਪੰਜਾਬ 'ਚ ਸ਼ੁੱਕਰਵਾਰ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ...
  • canada pr
    ਕੈਨੇਡਾ ਦੀ PR ਲੈਣ  ਦੇ ਚਾਹਵਾਨ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ
  • 70 percent work of sports hub completed
    ਸਪੋਰਟਸ ਹੱਬ ਦਾ 70 ਫ਼ੀਸਦੀ ਕੰਮ ਪੂਰਾ, ਕਮਿਸ਼ਨਰ ਨੇ 30 ਸਤੰਬਰ ਤੱਕ ਕੰਮ ਖ਼ਤਮ ਕਰਨ...
  • double blow to jalandhar corporation
    ਜਲੰਧਰ ਨਿਗਮ ’ਤੇ ਦੂਹਰੀ ਮਾਰ: 22 ਕਰੋੜ ਖਾਤਿਆਂ ’ਚ ਫਸੇ, ਹੁਣ 37 ਕਰੋੜ ਦੀ...
  • power cut today
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ power cut
  • major terror attack plot foiled in punjab accused arrested with hand grenade
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ...
  • discussions of alliances in punjab politics ahead of 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ...
Trending
Ek Nazar
red alert amid forecast of heavy rain

ਭਾਰੀ ਬਾਰਿਸ਼ ਦੀ ਭਵਿੱਖਬਾਣੀ,  ਬੀਜਿੰਗ ਨੇ 'ਰੈੱਡ ਅਲਰਟ' ਕਰ'ਤਾ ਜਾਰੀ

ebola in congo

ਕਾਂਗੋ 'ਚ ਇਬੋਲਾ ਦਾ ਕਹਿਰ, ਹੁਣ ਤੱਕ 2,000 ਲੋਕਾਂ ਦੀ ਗਈ ਜਾਨ

iran us conflict

ਈਰਾਨ ਨੇ ਖ਼ੁਦ ਨੂੰ ਇੱਕ "ਅਜਿੱਤ ਸ਼ਕਤੀ" ਕੀਤਾ ਹੈ ਸਾਬਤ : ਅਰਾਘਚੀ

immigrants must obey law

ਕਾਨੂੰਨ ਦੀ ਪਾਲਣਾ ਲਾਜ਼ਮੀ : ਇਟਲੀ ਤੇ ਡੈਂਨਮਾਰਕ ਦੀਆਂ ਪ੍ਰਧਾਨ ਮੰਤਰੀਆਂ ਦਾ...

miners in south africa

ਦੱਖਣੀ ਅਫ਼ਰੀਕਾ 'ਚ ਮ੍ਰਿਤਕ ਮਿਲੇ 14 ਖਾਣ ਮਜ਼ਦੂਰ

indian origin cfo sentenced

ਅਮਰੀਕਾ: ਰਿਸ਼ਵਤਖੋਰੀ ਦੇ ਮਾਮਲੇ 'ਚ ਭਾਰਤੀ ਮੂਲ ਦੇ ਸੀਐਫਓ ਨੂੰ ਸੁਣਾਈ ਗਈ ਸਜ਼ਾ

police officers in france

ਫਰਾਂਸ 'ਚ ਪੁਲਿਸ ਮੁਲਾਜ਼ਮਾਂ 'ਤੇ ਅੱਤਵਾਦੀ ਹਮਲਾ; ਚਾਕੂਆਂ ਨਾਲ ਕੀਤੇ ਕਈ ਵਾਰ

govinda s wife s big statement on being seen with rumored girlfriend

'ਉਸਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ...'; ਰੂਮਰਡ ਗਰਲਫ੍ਰੈਂਡ ਨਾਲ ਦੇਖੇ ਜਾਣ 'ਤੇ...

indian embassy in slovenia

ਖਾਲਿਸਤਾਨੀ ਕੱਟੜਪੰਥੀਆਂ ਨੇ ਸਲੋਵੇਨੀਆ 'ਚ ਭਾਰਤੀ ਦੂਤਾਵਾਸ 'ਚ ਕੀਤੀ ਭੰਨਤੋੜ,...

sue trump administration

ਸਾਬਕਾ ਹਵਾਈ ਸੈਨਾ ਸਕੱਤਰ ਫ੍ਰੈਂਕ ਕੇਂਡਲ ਟਰੰਪ ਪ੍ਰਸ਼ਾਸਨ 'ਤੇ ਕਰਨਗੇ ਮੁਕੱਦਮਾ

shehnaaz gill accidentally swallows nose ring during shoot

ਖ਼ਤਰੇ 'ਚ ਪਈ ਸ਼ਹਿਨਾਜ਼ ਗਿੱਲ ਦੀ ਜਾਨ ! ਸ਼ੂਟਿੰਗ ਦੌਰਾਨ ਅਚਾਨਕ...

students school bus fire driver police

ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨੂੰ ਲੱਗ ਗਈ ਅੱਗ ! ਧਊਆ ਪਿੰਡ 'ਚ ਮਚ ਗਿਆ...

kumar sanu takes a playful dig at udit narayan  s kiss row

'ਨਾ ਮੈਂ ਚੁੰਮਾ ਦਿੱਤਾ, ਨਾ ਲਿਆ'; ਕੁਮਾਰ ਸਾਨੂ ਨੇ ਉਦਿਤ ਨਾਰਾਇਣ ਦੇ 'ਕਿੱਸ...

700 rupees clash person incident

700 ਰੁਪਏ ਨੂੰ ਲੈ ਕੇ ਹੋਈ ਝੜਪ, ਵਿਅਕਤੀ ਦਾ ਕਰ 'ਤਾ ਕਤਲ, ਦਿੱਲੀ 'ਚ ਫੈਲੀ...

heavy rains alert issued

ਮੰਗਲਵਾਰ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਿਆ ਅਲਰਟ

remittances in july 2026

ਜੁਲਾਈ 2026 'ਚ ਪਾਕਿਸਤਾਨ ਨੂੰ ਪ੍ਰਾਪਤ ਹੋਈ 3.6 ਬਿਲੀਅਨ ਡਾਲਰ ਦੀ ਰੇਮੀਟੈਂਸ

60 day grace period

ਹੋਵੇਗਾ ਵੱਡਾ ਨੁਕਸਾਨ! 60 ਦਿਨਾਂ ਦਾ ਗ੍ਰੇਸ ਪੀਰੀਅਡ ਖਤਮ ਕਰਨ ਵਿਰੁੱਧ ਮਾਹਰਾਂ ਨੇ...

iran us talks

ਵਾਰਤਾ 'ਚ ਈਰਾਨ ਇਸ ਪਾਬੰਦੀ ਨੂੰ ਹਟਾਉਣ ਲਈ ਦੇ ਰਿਹੈ ਤਰਜੀਹ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • girl who went out with her lover was surrounded by 6 boys
      ਸ਼ਰਮਨਾਕ: ਪ੍ਰੇਮੀ ਨਾਲ ਘੁੰਮਣ ਗਈ ਕੁੜੀ ਨੂੰ 6 ਮੁੰਡਿਆਂ ਨੇ ਪਾ ਲਿਆ ਘੇਰਾ, ਫਿਰ...
    • panchayat gives big verdict in death case
      ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਲੂ ਦੀ ਪਤਨੀ ਦੇ ਮੌਤ ਮਾਮਲੇ 'ਚ ਪੰਚਾਇਤ ਨੇ...
    • india new currency notes
      ਭਾਰਤ ਵਿਚ ਫ਼ਿਰ ਬਦਲਣਗੇ ਨੋਟ! ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਾਰਲੀਮੈਂਟ 'ਚ...
    • heavy rains to occur in these states on august 12
      12 ਅਗਸਤ ਨੂੰ ਇਨ੍ਹਾਂ ਸੂਬਿਆਂ 'ਚ ਪਵੇਗਾ ਭਾਰੀ ਮੀਂਹ ! ਅਚਾਨਕ ਬਦਲੇ ਮੌਸਮ ਨੇ...
    • india completely rejected chinese objections on arunachal
      ਭਾਰਤ ਨੇ ਅਰੁਣਾਚਲ 'ਤੇ ਚੀਨੀ ਇਤਰਾਜ਼ਾਂ ਨੂੰ ਪੂਰੀ ਤਰ੍ਹਾਂ ਨਕਾਰਿਆ, ਆਖੀ ਇਹ ਗੱਲ
    • train manufactured in punjab s kapurthala factory will run in bangladesh
      ਵਿਦੇਸ਼ 'ਚ ਚੱਲੇਗੀ ਪੰਜਾਬ ਦੀ ਕਪੂਰਥਲਾ ਫੈਕਟਰੀ 'ਚ ਤਿਆਰ ਕੀਤੀ ਗਈ ਟ੍ਰੇਨ,  ਜਾਣੋ...
    • pilot of phuket delhi flight tested positive for dope in second test
      ਨਸ਼ਾ ਕਰ ਕੇ ਚਲਾ ਰਿਹਾ ਸੀ ਜਹਾਜ਼ ! ਫੁਕੇਟ-ਦਿੱਲੀ ਉਡਾਣ ਦਾ ਪਾਇਲਟ ਦੂਜੇ ਡੋਪ ਟੈਸਟ...
    • major train accident in jharkhand
      ਝਾਰਖੰਡ 'ਚ ਵੱਡਾ ਰੇਲ ਹਾਦਸਾ: ਮਾਲਗੱਡੀ ਦੇ 11 ਡੱਬੇ ਲੀਹੋਂ ਲੱਥੇ, ਰੇਲ ਆਵਾਜਾਈ...
    • banks will be closed for two days this week  rbi
      ਇਸ ਹਫ਼ਤੇ ਦੋ ਦਿਨ ਬੰਦ ਰਹਿਣਗੇ Bank, ਜਾਣੋ RBI ਵਲੋਂ ਜਾਰੀ ਛੁੱਟੀਆਂ ਦੀ ਸੂਚੀ
    • actress trisha  rb udayakumar  deputy cm  cm vijay
      'ਤ੍ਰਿਸ਼ਾ ਨੂੰ ਡਿਪਟੀ CM ਕਦੋਂ ਕੀਤਾ ਜਾਵੇਗਾ ਨਿਯੁਕਤ', ਹੁਣ AIADMK ਆਗੂ ਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +