ਹੈਦਰਾਬਾਦ - ਦਲਿਤਾਂ ਦੀ ਆਰਥਿਕ ਮਦਦ ਲਈ ਤੇਲੰਗਾਨਾ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਇਸ ਵਿੱਚ ਦਲਿਤ ਪਰਿਵਾਰਾਂ ਦੇ ਖਾਤੇ ਵਿੱਚ ਸਿੱਧੇ 10-10 ਲੱਖ ਦੀ ਆਰਥਿਕ ਮਦਦ ਦੀ ਗੱਲ ਕਹੀ ਗਈ ਹੈ। ਦੱਸਿਆ ਗਿਆ ਹੈ ਕਿ ਪਹਿਲੇ ਪੜਾਅ ਵਿੱਚ 11,900 ਲੋਕਾਂ ਨੂੰ ਇਸ ਦੇ ਲਈ ਚੁਣਿਆ ਜਾਵੇਗਾ। ਇਸ ਵਿੱਚ 119 ਵਿਧਾਨਸਭਾਵਾਂ ਦੀ ਹਰ ਵਿਧਾਨਸਭਾ ਸੀਟ ਤੋਂ 100-100 ਪਰਿਵਾਰਾਂ ਦੇ ਲੋਕਾਂ ਵਿੱਚੋਂ ਇੱਕ ਨੂੰ ਇਸ ਦੇ ਲਈ ਚੁਣਿਆ ਜਾਵੇਗਾ।
ਦੱਸਿਆ ਗਿਆ ਹੈ ਕਿ ਰਾਇਥੁ ਬੰਧੂ ਯੋਜਨਾ ਦੀ ਤਰ੍ਹਾਂ ਇਸ ਵਿੱਚ ਵੀ ਪੈਸਾ ਸਿੱਧਾ ਚੁਣੇ ਗਏ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਪਾਇਆ ਜਾਵੇਗਾ। ਐਤਵਾਰ ਨੂੰ ਮੁੱਖ ਮੰਤਰੀ ਦਲਿਤ ਅਧਿਕਾਰਿਤਾ ਪ੍ਰੋਗਰਾਮ 'ਤੇ ਚਰਚਾ ਹੋਈ ਸੀ। ਇਸ ਵਿੱਚ ਸਾਰੇ ਪਾਰਟੀ ਦੇ ਮੈਂਬਰ ਸ਼ਾਮਲ ਸਨ। ਦਲਿਤਾਂ ਨੂੰ ਆਰਥਿਕ ਪੱਧਰ 'ਤੇ ਮਜ਼ਬੂਤ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਹੈ। ਸੀ.ਐੱਮ. ਚੰਦਰਸ਼ੇਖਰ ਰਾਵ ਦੀ ਸੱਤਾਧਾਰੀ ਪਾਰਟੀ TRS ਨੇ ਦਾਅਵਾ ਕੀਤਾ ਕਿ ਸਕੀਮ ਦਲਿਤਾਂ ਦੇ ਜੀਵਨ ਵਿੱਚ ਜ਼ਰੂਰੀ ਬਦਲਾਅ ਲਿਆਏਗੀ।
ਲਕਸ਼ਮੀ ਨਰਸਿਮਹਾ ਸਵਾਮੀ ਮੰਦਰ ਦਾ ਨਿਰਮਾਣ ਕੰਮ ਦੇਖਣ ਪੁੱਜੇ ਸੀ.ਐੱਮ.
ਇਸ ਤੋਂ ਪਹਿਲਾਂ ਤੇਲੰਗਾਨਾ ਦੇ ਮੁੱਖ ਮੰਤਰੀ ਦੇ ਚੰਦਰਸ਼ੇਖਰ ਰਾਵ ਨੇ ਯਾਦਾਦਰੀ ਵਿੱਚ ਬਣ ਰਹੇ ਸ਼੍ਰੀ ਲਕਸ਼ਮੀ ਨਰਸਿਮਹਾ ਸਵਾਮੀ ਮੰਦਰ ਦੇ ਨਿਰਮਾਣ ਕੰਮ ਦਾ ਜਾਇਜਾ ਲਿਆ ਅਤੇ ਕੰਮ ਨੂੰ ਛੇਤੀ ਤੋਂ ਛੇਤੀ ਪੂਰਾ ਕਰਣ ਦਾ ਨਿਰਦੇਸ਼ ਦਿੱਤਾ ਹੈ। ਤੇਲੰਗਾਨਾ ਸਰਕਾਰ ਇਸ ਮੰਦਰ ਦੇ ਨਿਰਮਾਣ ਅਤੇ ਯਾਦਾਦਰੀ ਸ਼ਹਿਰ ਦੇ ਵਿਕਾਸ ਵਿੱਚ ਕਰੀਬ 1800 ਕਰੋੜ ਰੁਪਏ ਖ਼ਰਚ ਕਰ ਰਹੀ ਹੈ। ਇਹ ਜਗ੍ਹਾ ਹੈਦਰਾਬਾਦ ਤੋਂ 80 ਕਿਲੋਮੀਟਰ ਦੂਰ ਹੈ। ਸੀ.ਐੱਮ. ਦੇ ਇਸ ਦੌਰੇ 'ਤੇ ਬੀਜੇਪੀ ਨੇ ਨਿਸ਼ਾਨਾ ਵੀ ਸਾਧਿਆ ਹੈ।
ਮੰਦਰ ਦਾ ਨਿਰਮਾਣ ਕੰਮ 2016 ਵਿੱਚ ਸ਼ੁਰੂ ਹੋਇਆ ਸੀ। ਉਦੋਂ ਤੋਂ ਸੀ.ਐੱਮ. ਹੁਣ ਤੱਕ ਉੱਥੇ ਦੇ ਅਜਿਹੇ ਕਰੀਬ 14 ਦੌਰੇ ਕਰ ਚੁੱਕੇ ਹਨ। ਸੀ.ਐੱਮ. ਨੇ ਉੱਥੇ ਅਧਿਕਾਰੀਆਂ ਨੂੰ ਸ਼੍ਰੀ ਲਕਸ਼ਮੀ ਨਰਸਿਮਹਾ ਸਵਾਮੀ ਮੰਦਰ ਨੂੰ ਛੇਤੀ ਤੋਂ ਛੇਤੀ ਪੂਰਾ ਕਰਣ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਸਥਿਤੀ ਫਿਲਹਾਲ ਕੰਟਰੋਲ ਵਿੱਚ ਹੈ ਅਤੇ ਹੁਣ ਨਿਰਮਾਣ ਕੰਮ ਵਿੱਚ ਤੇਜ਼ੀ ਲਿਆਈ ਜਾਣੀ ਚਾਹੀਦੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜੰਮੂ-ਕਸ਼ਮੀਰ ਤੋਂ ਸਾਹਮਣੇ ਆਏ ਸਿੱਖ ਲੜਕੀਆਂ ਦੇ ਧਰਮ ਤਬਦੀਲੀ ਦੇ ਮਾਮਲੇ ’ਚ ਜਾਗੋ ਪਾਰਟੀ ਵਲੋਂ ਰੋਸ ਪ੍ਰਦਰਸ਼ਨ
NEXT STORY