ਮੁਰੈਨਾ– ਮੱਧ ਪ੍ਰਦੇਸ਼ ਦੇ ਮੁਰੈਨਾ ਰੇਲਵੇ ਸਟੇਸ਼ਨ ’ਤੇ ਖੜੀ ਤੇਲੰਗਾਨਾ ਐਕਸਪ੍ਰੈੱਸ ਦੇ ਰਵਾਨਾ ਹੁੰਦੇ ਹੀ 2 ਹਿੱਸਿਆਂ ’ਚ ਟੁੱਟ ਜਾਣ ਦੀ ਘਟਨਾ ਤੋਂ ਬਾਅਦ ਰੇਲ ਪ੍ਰਸ਼ਾਸਨ ਦੀ ਸਮਝਦਾਰੀ ਨਾਲ ਵੱਡਾ ਹਾਦਸਾ ਟਲ ਗਿਆ। ਰੇਲ ਸੂਤਰਾਂ ਅਨੁਸਾਰ ਬੁੱਧਵਾਰ ਦੇਰ ਰਾਤ ਤੇਲੰਗਾਨਾ ਐਕਸਪ੍ਰੈੱਸ (12724) ਜਿਵੇਂ ਹੀ ਰਵਾਨਾ ਹੋਈ ਤਾਂ ਉਹ ਅਚਾਨਕ ਹੀ 2 ਹਿੱਸਿਆਂ ’ਚ ਟੁੱਟ ਗਈ। ਇੰਜਣ ਸਮੇਤ ਟ੍ਰੇਨ ਦੇ 7 ਡੱਬੇ ਵੱਖ ਹੋ ਗਏ।
ਰੇਲ ਪ੍ਰਸ਼ਾਸਨ ਨੂੰ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਉਸ ਨੇ ਟ੍ਰੇਨ ਨੂੰ ਰੋਕ ਕੇ ਡੱਬੇ ਜੋੜ ਦਿੱਤੇ, ਜਿਸ ਤੋਂ ਬਾਅਦ ਟ੍ਰੇਨ ਨੂੰ ਅੱਗੇ ਲਈ ਰਵਾਨਾ ਕੀਤਾ ਗਿਆ। ਸੂਤਰਾਂ ਅਨੁਸਾਰ ਹਾਦਸੇ ਦੇ ਸਮੇਂ ਟ੍ਰੇਨ ਦੀ ਰਫਤਾਰ ਹੌਲੀ ਹੋਣ ਕਾਰਨ ਇਕ ਵੱਡਾ ਹਾਦਸਾ ਟਲ ਗਿਆ। ਰੇਲਵੇ ਵਿਭਾਗ ਦੁਆਰਾ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
'ਵਾਟਰ ਵਾਰ' ਦੀ ਤਿਆਰੀ 'ਚ ਚੀਨ, ਭਾਰਤ ਨੇ ਪਲਟਵਾਰ ਲਈ ਬਣਾਈ ਖ਼ਾਸ ਯੋਜਨਾ
NEXT STORY