ਨਵੀਂ ਦਿੱਲੀ- ਅਸੀਂ ਬੱਚਿਆਂ ਨੂੰ ਸਕੂਲ ਅਤੇ ਘਰ ਦੋਹਾਂ 'ਚ ਚੰਗੀਆਂ ਆਦਤਾਂ ਸਿਖਾਉਂਦੇ ਹਾਂ ਤਾਂ ਕਿ ਉਹ ਇਕ ਚੰਗਾ ਨਾਗਰਿਕ ਬਣ ਸਕੇ ਪਰ ਕੁਝ ਗੱਲਾਂ ਅੱਜ ਵੀ ਅਜਿਹੀਆਂ ਹਨ, ਜਿਨ੍ਹਾਂ 'ਤੇ ਧਿਆਣ ਦੇਣਾ ਅਸੀਂ ਜ਼ਰੂਰੀ ਨਹੀਂ ਸਮਝੇ। ਅਸੀਂ ਬੱਚੇ ਨੂੰ ਸਹੀ ਤਰੀਕੇ ਨਾਲ ਖਾਣਾ ਖਾਣ, ਕੱਪੜੇ ਪਾਉਣ, ਵੱਡਿਆਂ ਦਾ ਆਦਰ ਕਰਨਾ ਆਦਿ ਗੱਲਾਂ ਤਾਂ ਸਿਖਾਉਂਦੇ ਹਨ ਪਰ ਉਸ ਨੂੰ 'ਗੁੱਡ ਟਚ' ਅਤੇ 'ਬੈਡ ਟਚ' ਬਾਰੇ ਦੱਸਣਾ ਭੁੱਲ ਜਾਂਦੇ ਹਾਂ ਜੋ ਕਿ ਅੱਜ ਦੇ ਜਮਾਨੇ 'ਚ ਬਹੁਤ ਹੀ ਜ਼ਰੂਰੀ ਹੈ। ਬੱਚਿਆਂ ਨਾਲ ਛੇੜਛਾੜ ਅਤੇ ਯੌਨ ਸ਼ੋਸ਼ਣ ਦੇ ਮਾਮਲੇ ਬਹੁਤ ਜ਼ਿਆਦਾ ਸੁਣਨ ਨੂੰ ਮਿਲ ਰਹੇ ਹਨ। ਚੰਗਾ ਹੈ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਵਾਰਦਾਤਾਂ ਤੋਂ ਬਚਾਉਣ ਲਈ ਇਸ ਬਾਰੇ ਸਹੀ ਸਿੱਖਿਆ ਦਿੱਤੀ ਜਾਵੇ। 'ਗੁੱਡ ਟਚ' ਅਤੇ 'ਬੈਡ ਟਚ' ਦਾ ਮਤਲਬ ਛੂਹਣ ਵਾਲੇ ਦੀ ਨੀਅਤ ਤੁਹਾਡੇ ਪ੍ਰਤੀ ਕਿਸ ਤਰ੍ਹਾਂ ਦੀ ਹੈ। ਕੋਈ ਵਿਅਕਤੀ ਤੁਹਾਡੇ ਸਰੀਰ ਨੂੰ ਕਿਸ ਤਰ੍ਹਾਂ ਛੂਹ ਰਿਹਾ ਹੈ। ਇਸ ਤੋਂ ਤੁਹਾਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਇਹ ਗੁੱਡ ਟਚ ਹੈ ਜਾਂ ਬੈਡ ਟਚ? ਇਸ ਬਾਰੇ ਬੱਚਿਆਂ ਨੂੰ ਸਮਝਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਸਰੀਰ ਦੇ ਸਾਰੇ ਅੰਗਾਂ ਬਾਰੇ ਸਹੀ ਜਾਣਕਾਰੀ ਦੇਣਾ ਵੀ ਜ਼ਰੂਰੀ ਹੈ।
ਬੱਚਿਆਂ ਨੂੰ ਕਿਵੇਂ ਸਮਝਾਈਏ ਇਸ ਟਚ ਬਾਰੇ
1- 4 ਸਾਲ ਦੇ ਬੱਚੇ ਨੂੰ ਇਹ ਗੱਲ ਸਮਝਾਉਣਾ ਸ਼ੁਰੂ ਕਰ ਦਿਓ ਕਿ ਉਸ ਨੂੰ ਕਿਸ 'ਤੇ ਯਕੀਨ ਕਰਨਾ ਚਾਹੀਦਾ, ਕਿਸ 'ਤੇ ਨਹੀਂ। ਜੇਕਰ ਕੋਈ ਉਸ ਦੀ ਜਾਣ-ਪਛਾਣ ਦਾ ਨਹੀਂ ਹੈ ਤਾਂ ਕਿਸੇ ਨਾਲ ਨਹੀਂ ਜਾਣਾ ਚਾਹੀਦਾ। ਅਣਜਾਣ ਵਿਅਕਤੀ ਤੋਂ ਉਸ ਨੂੰ ਕੁਝ ਵੀ ਖਾਣ ਦੀ ਚੀਜ਼ ਨਹੀਂ ਲੈਣੀ ਚਾਹੀਦੀ।
2- ਬੱਚੇ ਨਾਲ ਖੁੱਲ੍ਹ ਕੇ ਗੱਲ ਕਰੋ। ਉਸ ਦੇ ਮਨ 'ਚ ਕੀ ਚੱਲ ਰਿਹਾ ਹੈ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਉਸ ਨੂੰ ਅਜਿਹਾ ਨਹੀਂ ਲੱਗਣਾ ਚਾਹੀਦਾ ਕਿ ਉਹ ਤੁਹਾਨੂੰ ਕੁਝ ਕਹੇਗਾ ਤਾਂ ਉਸ ਨੂੰ ਡਾਂਟ ਪੈ ਸਕਦੀ ਹੈ ਜਾਂ ਉਸ ਦੀ ਗੱਲ ਅਣਸੁਣੀ ਕਰ ਦੇਵੋਗੇ।
3- ਬੱਚੇ ਨੂੰ ਗੁੱਡ ਅਤੇ ਬੈਡ ਟਚ ਬਾਰੇ ਆਰਾਮ ਨਾਲ ਹੌਲੀ-ਹੌਲੀ ਸਮਝਾਓ, ਕਿਉਂਕਿ ਬੱਚੇ ਨੂੰ ਅਜਿਹੀਆਂ ਗੱਲਾਂ ਸਮਝਣ 'ਚ ਸਮਾਂ ਲੱਗਦਾ ਹੈ। ਉਸ ਨੂੰ ਪ੍ਰਾਈਵੇਟ ਪਾਰਟਸ ਬਾਰੇ ਦੱਸੋ ਅਤੇ ਸਮਝਾਓ ਕਿ ਉਸ ਨੂੰ ਇਸ ਜਗ੍ਹਾ 'ਤੇ ਉਸ ਤੋਂ ਇਲਾਵਾ ਕੋਈ ਦੂਜਾ ਨਹੀਂ ਛੂਹ ਸਕਦਾ ਹੈ।
4- ਉਸ ਨੂੰ ਦੱਸੋ ਕਿ ਜੇਕਰ ਕੋਈ ਤੁਹਾਨੂੰ ਗੋਦ 'ਚ ਬੈਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਚੁੰਮਣ ਦੀ ਕੋਸ਼ਿਸ਼ ਕਰੇ ਤਾਂ ਮਾਂ-ਬਾਪ ਨੂੰ ਇਸ ਬਾਰੇ ਸ਼ਿਕਾਇਤ ਕਰੋ ਜਾਂ ਸਾਫ ਇਨਕਾਰ ਕਰ ਦਿਓ।
5- ਜੇਕਰ ਉਸ ਨੂੰ ਕੁਝ ਵੀ ਗੰਦਾ ਲੱਗ ਰਿਹਾ ਹੋਵੇ ਤਾਂ ਉਹ ਆਪਣੇ ਮਾਤਾ-ਪਿਤਾ ਨੂੰ ਤੁਰੰਤ ਦੱਸ ਦੇਵੇ। ਬੱਚੇ ਨੂੰ ਇਸ ਤਰ੍ਹਾਂ ਤਿਆਰ ਕਰੋ ਕਿ ਉਹ ਖੁਦ 'ਤੇ ਪੂਰਾ ਭਰੋਸਾ ਕਰੇ ਅਤੇ ਛੋਟੀ ਤੋਂ ਛੋਟੀ ਗੱਲ ਤੁਹਾਡੇ ਨਾਲ ਸ਼ੇਅਰ ਕਰੇ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਸੜਕ ਕੰਢੇ ਮਿਲੀ ਵਿਅਕਤੀ ਦੀ ਲਾਸ਼, ਮਚਿਆ ਹੜਕੰਪ
NEXT STORY