ਕੋਚੀ- ਕੇਰਲ ਦੇ ਅੰਗਮਾਲੀ ਦੇ ਕਿਦਾਂਗੂਰ 'ਚ ਇਕ ਮੰਦਰ 'ਚ ਸ਼ੁੱਕਰਵਾਰ ਨੂੰ ਲਿਆਂਦਾ ਗਿਆ ਇਕ ਹਾਥੀ ਹਿੰਸਕ ਹੋ ਗਿਆ ਅਤੇ ਕੁਝ ਲੋਕਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਸ ਘਟਨਾ ਦਾ ਵੀਡੀਓ ਕੁਝ ਟੀਵੀ ਚੈਨਲ 'ਤੇ ਦਿਖਾਇਆ ਗਿਆ। ਵੀਡੀਓ 'ਚ ਹਾਥੀ ਨੂੰ ਮੰਦਰ ਕੋਲ ਖੜ੍ਹੀਆਂ ਗੱਡੀਆਂ 'ਤੇ ਹਮਲਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਪੁਲਸ ਅਨੁਸਾਰ, ਹਾਥੀ ਨੇ ਇਕ ਕਾਰ ਨੂੰ ਪੂਰੀ ਤਰ੍ਹਾਂ ਨੁਕਸਾਨ ਦਿੱਤਾ ਅਤੇ ਕੁਝ ਦੋਪਹੀਆ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ। ਇਸ਼ ਦੌਰਾਨ ਜੰਗਲਾਤ ਵਿਭਾਗ ਦੇ ਇਕ ਦਸਤੇ ਨੇ ਹਾਥੀ ਨੂੰ ਫੜਨ ਦੀ ਕੋਸ਼ਿਸ਼ ਕੀਤੀ।

ਅੰਗਮਾਲੀ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਹਮਲੇ 'ਚ ਇਕ ਟਰੱਕ ਡਰਾਈਵਰ ਦੀ ਮੌਤ ਹੋ ਗਈ, ਜਦੋਂ ਕਿ ਹਾਥੀ ਦਾ ਮੁੱਖ ਮਹਾਵਤ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਹਾਥੀ ਦੇ ਹਿੰਸਕ ਹੋਣ ਦੇ 2 ਘੰਟਿਆਂ ਤੋਂ ਵੱਧ ਸਮੇਂ ਬਾਅਦ, ਦੁਪਹਿਰ ਨੂੰ ਇਕ ਪਸ਼ੂ ਡਾਕਟਰ ਨੂੰ ਉਸ ਨੂੰ ਬੇਹੋਸ਼ ਕਰ ਦਿੱਤਾ। ਬੇਹੋਸ਼ੀ ਦਾ ਟੀਕਾ ਲਗਾਉਣ ਜਾਣ ਤੋਂ ਬਾਅਦ ਉਹ ਕੁਝ ਸਮੇਂ ਹੋਰ ਹਿੰਸਕ ਹੋ ਗਿਆ ਅਤੇ ਮੰਦਰ ਕੰਪਲੈਕਸ 'ਚ ਇਕ ਹੋਰ ਵਾਹਨ ਨੂੰ ਨੁਕਸਾਨ ਪਹੁੰਚਾਇਆ। ਟੀਵੀ ਚੈਨਲ 'ਤੇ ਪ੍ਰਸਾਰਿਤ ਦ੍ਰਿਸ਼ਾਂ ਅਨੁਸਾਰ ਬਾਅਦ 'ਚ ਹਾਥੀ ਹੌਲੀ-ਹੌਲੀ ਸ਼ਾਂਤ ਹੋ ਗਿਆ, ਜਿਸ ਨਾਲ ਜੰਗਲਾਤ ਵਿਭਾਗ ਦੀ ਟੀਮ ਨੂੰ ਉਸ ਨੂੰ ਕੰਟਰੋਲ ਕਰਨ 'ਚ ਮਦਦ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਹਾਥੀ ਨੂੰ ਵਿਗਤ 'ਚ ਤ੍ਰਿਸ਼ੂਰ ਪੂਰਮ ਉਤਸਵ 'ਚ ਵੀ ਲਿਆਂਦਾ ਗਿਆ ਸੀ ਅਤੇ ਉਸ ਸਮੇਂ ਉਹ ਸ਼ਾਂਤ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਿਜਲੀ ਬੋਰਡ 'ਚ ਨਿਕਲੀ ਭਰਤੀ ! 10ਵੀਂ ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ
NEXT STORY