ਭੋਪਾਲ (ਏਜੰਸੀ)- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਬਹੁ-ਚਰਚਿਤ ਟਵਿਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ ਵਿਚ ਮੰਗਲਵਾਰ ਨੂੰ ਸੀ. ਬੀ. ਆਈ. ਅਦਾਲਤ ਵਿਚ ਦੋਵਾਂ ਮੁਲਜ਼ਮਾਂ ਗਿਰੀਬਾਲਾ ਸਿੰਘ ਅਤੇ ਸਮਰਥ ਸਿੰਘ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ।
ਡਿਊਟੀ ਮੈਜਿਸਟ੍ਰੇਟ ਸ਼ੋਭਨਾ ਭਲਾਵੇ ਦੀ ਅਦਾਲਤ ਨੇ ਦੋਵਾਂ ਦੀ ਨਿਆਂਇਕ ਹਿਰਾਸਤ 17 ਅਗਸਤ ਤੱਕ ਵਧਾਉਣ ਦੇ ਹੁਕਮ ਦਿੱਤੇ। ਟਵਿਸ਼ਾ ਪੱਖ ਦੇ ਵਕੀਲ ਸ਼ੁਭਾਂਗ ਦੀਕਸ਼ਿਤ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੀ ਪਿਛਲੀ ਨਿਆਂਇਕ ਹਿਰਾਸਤ ਦੀ ਮਿਆਦ ਖ਼ਤਮ ਹੋਣ ਵਾਲੀ ਸੀ। ਸੀ. ਬੀ. ਆਈ. ਨੇ ਹਿਰਾਸਤ ਵਧਾਉਣ ਲਈ ਅਰਜ਼ੀ ਦੇ ਕੇ 19 ਅਗਸਤ ਤੱਕ ਨਿਆਂਇਕ ਹਿਰਾਸਤ ਵਧਾਉਣ ਦੀ ਮੰਗ ਕੀਤੀ ਸੀ। ਵਕੀਲ ਦੀਕਸ਼ਿਤ ਦੇ ਅਨੁਸਾਰ ਦੋਵਾਂ ਮੁਲਜ਼ਮਾਂ ਦੇ ਮਾਮਲੇ ਵਿਚ 90 ਦਿਨਾਂ ਦੀ ਕਾਨੂੰਨੀ ਮਿਆਦ ਵੀ ਨੇੜੇ ਹੈ। ਟਵਿਸ਼ਾ ਸ਼ਰਮਾ ਅਤੇ ਸਮਰਥ ਸਿੰਘ ਦਾ ਵਿਆਹ 12 ਦਸੰਬਰ 2025 ਨੂੰ ਹੋਇਆ ਸੀ।
ਤਿਰੰਗਾ ਯਾਤਰਾ 'ਚ ਬੇਹੋਸ਼ ਹੋ ਕੇ ਡਿੱਗੀਆਂ ਵਿਦਿਆਰਥਣਾਂ ! 25 ਤੋਂ ਵੱਧ ਹਸਪਤਾਲ ਦਾਖ਼ਲ
NEXT STORY