ਪਟਨਾ- ਬਿਹਾਰ ਦੇ ਪਟਨਾ ਜ਼ਿਲ੍ਹੇ 'ਚ ਸ਼ਨੀਵਾਰ ਦੇਰ ਰਾਤ ਇਕ ਟੈਂਪੂ ਅਤੇ ਟਰੱਕ ਦੀ ਆਹਮਣੇ-ਸਾਹਮਣੇ ਦੀ ਟੱਕਰ 'ਚ 2 ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਦਸਾ ਦੇਰ ਰਾਤ ਕਰੀਬ 2 ਵਜੇ ਬਿਹਟਾ ਥਾਣਾ ਖੇਤਰ ਦੇ ਲੇਖਨ ਟੋਲਾ ਇਲਾਕੇ 'ਚ ਉਸ ਸਮੇਂ ਹੋਇਆ, ਜਦੋਂ 8 ਲੋਕ ਟੈਂਪੂ 'ਚ ਸਵਾਰ ਹੋ ਕੇ ਆਰਾ ਤੋਂ ਪਰਤ ਰਹੇ ਸਨ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮੁਹੰਮਦ ਗੁੱਡੂ (33), ਮੁਹੰਮਦ ਇਮਤਿਆਜ਼ (30), ਮੁਹੰਮਦ ਸ਼ਹਿਜਾਦ (22), ਸ਼ਹਿਜਾਦ ਦੇ 2 ਬੱਚੇ ਸ਼ਾਫਨ (3) ਅਤੇ ਅਲਕੀ (18 ਮਹੀਨੇ) ਅਤੇ ਆਸਦ ਖਾਨ ਵਜੋਂ ਹੋਈ ਹੈ। ਪੁਲਸ ਅਨੁਸਾਰ ਜ਼ਖ਼ਮੀਆਂ ਨੂੰ ਇਲਾਜ ਲਈ ਪਟਨਾ ਮੈਡੀਕਲ ਕਾਲਜ ਅਤੇ ਹਸਪਤਾਲ (ਪੀਐੱਮਸੀਐੱਚ) 'ਚ ਦਾਖ਼ਲ ਕਰਵਾਇਆ ਗਿਆ।
ਸਬ-ਡਿਵੀਜ਼ਨਲ ਪੁਲਸ ਅਫ਼ਸਰ-2 (ਦਾਨਾਪੁਰ) ਅਮਰੇਂਦਰ ਕੁਮਾਰ ਝਾਅ ਨੇ ਦੱਸਿਆ ਕਿ ਇਹ ਲੋਕ ਆਰਾ-ਭੋਜਪੁਰ-ਬਿਹਟਾ-ਪਟਨਾ ਮੁੱਖ ਮਾਰਗ 'ਤੇ ਟੈਂਪੂ 'ਚ ਯਾਤਰਾ ਕਰ ਰਹੇ ਸਨ ਕਿ ਉਦੋਂ ਉਲਟ ਦਿਸ਼ਾ ਤੋਂ ਆ ਰਹੇ ਟਰੱਕ ਨਾਲ ਆਹਮਣੇ-ਸਾਹਮਣੇ ਦੀ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਵਿਅਕਤੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਸ ਅਨੁਸਾਰ, ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਮੁਈ 'ਚ ਭਿਆਨਕ ਸੜਕ ਹਾਦਸਾ, ਬੇਕਾਬੂ ਟਰੱਕ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ, ਮਹਿਲਾ ਦੀ ਮੌਤ
NEXT STORY