ਵਡੋੋਦਰਾ— ਗੁਜਰਾਤ ਦੇ ਵਡੋੋਦਰਾ ਵਿਚ ਅੱਜ ਯਾਨੀ ਕਿ ਬੁੱਧਵਾਰ ਦੀ ਸਵੇਰੇ ਨੂੰ ਭਿਆਨਕ ਸੜਕ ਹਾਦਸਾ ਵਾਪਰ ਗਿਆ। ਵਡੋਦਰਾ ਦੇ ਵਾਘੋੜੀਆ ¬ਕ੍ਰਾਸਿੰਗ ਹਾਈਵੇਅ ’ਤੇ 2 ਟਰੱਕਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ’ਚ 10 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ ਹਨ। ਸਾਰੇ ਲੋਕ ਮਿੰਨੀ ਟਰੱਕ ’ਤੇ ਸਵਾਰ ਸਨ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਪਹੁੰਚੀਆਂ। ਰਾਹਤ ਅਤੇ ਬਚਾਅ ਕੰਮ ਸ਼ੁਰੂ ਕੀਤਾ ਗਿਆ। ਵਡੋਦਰਾ ਦੇ ਪੁਲਸ ਕਮਿਸ਼ਨਰ ਆਰ. ਬੀ. ਬ੍ਰਹਮਾਭੱਟ ਨੇ ਦੱਸਿਆ ਕਿ ਹਾਦਸਾ ਵਾਘੋੜੀਆ ਹਾਈਵੇਅ ’ਤੇ ਹੋਇਆ ਜਦੋਂ ਮਿੰਨੀ ਟਰੱਕ ਦਾ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ ਅਤੇ ਟਰੱਕ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸੇ ਵਿਚ 10 ਲੋਕਾਂ ਦੀ ਮੌਤ ਹੋਈ ਹੈ, ਉਹ ਸਾਰੇ ਸੂਰਤ ਦੇ ਵਰਾਛਾ ਇਲਾਕੇ ਦੇ ਸਨ ਅਤੇ ਪੰਚਮਲ ਜ਼ਿਲ੍ਹੇ ਦੇ ਪਾਵਾਗੜ੍ਹ ਜਾ ਰਹੇ ਸਨ।
ਓਧਰ ਇਸ ਹਾਦਸੇ ਬਾਰੇ ਪਤਾ ਲੱਗਦੇ ਹੀ ਸੂਬੇ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਦੁੱਖ ਜਤਾਇਆ। ਰੂਪਾਨੀ ਨੇ ਟਵੀਟ ਕਰ ਕੇ ਕਿਹਾ ਕਿ ਅੱਜ ਵਡੋਦਰਾ ’ਚ ਵਾਪਰੇ ਸੜਕ ਹਾਦਸੇ ਕਾਰਨ ਜਾਨੀ-ਮਾਲੀ ਨੁਕਸਾਨ ਤੋਂ ਦੁਖੀ ਹਾਂ। ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਜੋ ਲੋਕ ਜ਼ਖਮੀ ਹੋਏ ਹਨ, ਉਹ ਛੇਤੀ ਤੋਂ ਛੇਤੀ ਠੀਕ ਹੋ ਜਾਣ, ਇਹ ਕਾਮਨਾ ਹੈ। ਮੈਂ ਮਿ੍ਰਤਕਾਂ ਲਈ ਪ੍ਰਾਰਥਨਾ ਕਰਦਾ ਹਾਂ।
ਮੀਡੀਆ ਮੁਤਾਬਕ ਵਾਘੋੜੀਆ ¬ਕ੍ਰਾਸਿੰਗ ਹਾਈਵੇਅ ’ਤੇ ਵਾਪਰਿਆ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਹਾਂ ਵਾਹਨਾਂ ’ਚ ਸਵਾਰ ਲੋਕਾਂ ਨੂੰ ਆਪਣੀ ਥਾਂ ਤੋਂ ਹਿੱਲਣ ਦਾ ਮੌਕਾ ਵੀ ਨਹੀਂ ਮਿਲਿਆ। ਹਾਦਸੇ ਤੋਂ ਬਾਅਦ ਉੱਥੇ ਸਥਾਨਕ ਲੋਕ ਇਕੱਠੇ ਹੋ ਗਏ ਅਤੇ ਪੁਲਸ ਤੇ ਫਾਇਰ ਮਹਿਕਮੇ ਨੂੰ ਸੂਚਨਾ ਦਿੱਤੀ। ਫਾਇਰ ਮਹਿਕਮੇ ਦੇ ਕਾਮਿਆਂ ਨੇ ਟਰੱਕ ਵਿਚ ਫਸੀਆਂ ਲਾਸ਼ਾਂ ਕਰੇਨ ਨਾਲ ਬਾਹਰ ਕੱਢੀਆਂ। ਕੁੱਲ 10 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
'ਆਪ' ਵਲੋਂ ਗੋਆ 'ਚ ਸੱਤਾ 'ਚ ਆਉਣ ਮਗਰੋਂ 200 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ
NEXT STORY