ਨਾਦੌਨ— ਹਮੀਰਪੁਰ ਦੇ ਨਾਦੌਨ 'ਚ ਇਕ ਭਿਆਨਕ ਹਾਦਸਾ ਹੋਇਆ, ਜਿੱਥੇ ਇਕ ਪਤੀ-ਪਤਨੀ ਦੀ ਦਰਦਨਾਕ ਮੌਤ ਹੋ ਗਈ ਜਦਕਿ 2 ਸਾਲ ਦਾ ਮਾਸੂਮ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਬਹੁਤ ਭਿਆਨਕ ਸੀ। ਰੱਕੜ ਦੇ ਸੰਜੀਵ ਅਤੇ ਸ਼ਿਵਾਨੀ ਬਾਈਕ 'ਤੇ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਕਲੂਰ ਨੇੜੇ ਸੰਜੀਵ ਨੇ ਇਕ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਸਾਹਮਣੇ ਤੋਂ ਐਚ.ਆਰ.ਟੀ. ਸੀ ਦੀ ਬੱਸ ਆ ਗਈ, ਬੱਸ ਅਤੇ ਬਾਈਕ ਦੀ ਟੱਕਰ ਹੋ ਗਈ, ਜਿਸ 'ਚ ਪਤਨੀ ਸ਼ਿਵਾਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਸੰਜੀਵ ਨੇ ਹਸਪਤਾਲ ਲੈ ਜਾਂਦੇ ਸਮੇਂ ਰਸਤੇ 'ਚ ਦਮ ਤੌੜ ਦਿੱਤਾ।
ਦੁੱੱਖ ਦੀ ਗੱਲ ਇਹ ਹੈ ਕਿ ਮਾਤਾ-ਪਿਤਾ ਨਾਲ ਬਾਈਕ 'ਤੇ ਜਾ ਰਹੀ 2 ਸਾਲ ਦੀ ਮਾਸੂਮ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ, ਜਿਸ ਨੂੰ ਟਾਂਡਾ ਮੈਡੀਕਲ ਕਾਲਜ ਰੈਫ ਕੀਤਾ ਗਿਆ ਹੈ। ਮੌਕੇ 'ਤੇ ਪੁੱਜੀ ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਘਟਨਾ ਸਥਾਨ 'ਤੇ ਲੋਕਾਂ ਦੀ ਬਹੁਤ ਭੀੜ ਇੱਕਠੀ ਹੋ ਗਈ। ਪੁਲਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਐਚ.ਆਰ.ਟੀ.ਸੀ ਬੱਸ ਚਾਲਕ ਖਿਲਾਫ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਥੀ ਨਾਲ ਸੈਲਫੀ ਲੈਣੀ ਪਈ ਭਾਰੀ, ਹੋਈ ਦਰਦਨਾਕ ਮੌਤ
NEXT STORY