ਲਖਨਊ (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਰੋਹਿੰਗਿਆ ਅਤੇ ਬੰਗਲਾਦੇਸ਼ੀ ਨਾਗਰਿਕਾਂ ਦੀ ਕਥਿਤ ਗ਼ੈਰ-ਕਾਨੂੰਨੀ ਘੁਸਪੈਠ, ਮਨੀ ਲਾਂਡਰਿੰਗ ਅਤੇ ਵਿਦੇਸ਼ੀ ਫੰਡਿੰਗ ਨੈੱਟਵਰਕ ਦੀ ਜਾਂਚ ਦੇ ਤਹਿਤ ਵੀਰਵਾਰ ਨੂੰ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਪੱਛਮੀ ਬੰਗਾਲ ਵਿਚ ਕਰੀਬ 13 ਥਾਵਾਂ ’ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਉੱਤਰ ਪ੍ਰਦੇਸ਼ ਅੱਤਵਾਦ-ਵਿਰੋਧੀ ਦਸਤੇ (ਯੂ. ਪੀ.-ਏ. ਟੀ. ਐੱਸ.) ਵੱਲੋਂ ਸਾਲ 2024 ਵਿਚ ਦਰਜ ਐੱਫ. ਆਈ. ਆਰ. ਦੇ ਆਧਾਰ ’ਤੇ ਕੀਤੀ ਗਈ ਹੈ। ਈ. ਡੀ. ਮੁਤਾਬਕ, ਜਾਂਚ ਇਕ ਅਜਿਹੇ ਸੰਗਠਿਤ ਗਿਰੋਹ ਨਾਲ ਜੁੜੀ ਹੋਈ ਹੈ, ਜਿਸ ’ਤੇ ਰੋਹਿੰਗਿਆ ਅਤੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਭਾਰਤ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਕਰਵਾਉਣ, ਉਨ੍ਹਾਂ ਲਈ ਆਧਾਰ, ਪੈਨ ਅਤੇ ਪਾਸਪੋਰਟ ਵਰਗੇ ਜਾਅਲੀ ਭਾਰਤੀ ਪਛਾਣ ਦਸਤਾਵੇਜ਼ ਤਿਆਰ ਕਰਵਾਉਣ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵਸਾਉਣ ਵਿਚ ਮਦਦ ਕਰਨ ਦਾ ਦੋਸ਼ ਹੈ।
ਜਾਂਚ ਵਿਚ ਇਕ ਗੁੰਝਲਦਾਰ ਵਿੱਤੀ ਨੈੱਟਵਰਕ ਦਾ ਵੀ ਖ਼ੁਲਾਸਾ ਹੋਇਆ ਹੈ। ਏਜੰਸੀ ਅਨੁਸਾਰ, ਕੁਝ ਚੈਰੀਟੇਬਲ ਟਰੱਸਟਾਂ ਅਤੇ ਸੰਸਥਾਵਾਂ ਰਾਹੀਂ ਵਿਦੇਸ਼ੀ ਫੰਡ ਹਾਸਲ ਕਰ ਕੇ ਕਈ ਬੈਂਕ ਖਾਤਿਆਂ ਅਤੇ ਵਿਚੋਲਿਆਂ ਰਾਹੀਂ ਰਕਮ ਟਰਾਂਸਫਰ ਕੀਤੀ ਗਈ। ਈ. ਡੀ. ਨੂੰ ਖ਼ਦਸ਼ਾ ਹੈ ਕਿ ਘੁਸਪੈਠੀਆਂ ਦੇ ਮੁੜ-ਵਸੇਬੇ ਅਤੇ ਉਨ੍ਹਾਂ ਨੂੰ ਰੋਜ਼ੀ-ਰੋਟੀ ਮੁਹੱਈਆ ਕਰਵਾਉਣ ਲਈ 6000, 8000 ਅਤੇ 10,000 ਰੁਪਏ ਵਰਗੀਆਂ ਛੋਟੀਆਂ-ਛੋਟੀਆਂ ਕਿਸ਼ਤਾਂ ਵਿਚ ਰਕਮ ਭੇਜੀ ਗਈ ਸੀ। ਕੁਝ ਮਾਮਲਿਆਂ ਵਿਚ ਈ-ਰਿਕਸ਼ਾ ਮੁਹੱਈਆ ਕਰਵਾਉਣ ਅਤੇ ਰੋਜ਼ਗਾਰ ਦਿਵਾਉਣ ਦੇ ਕੀਤੇ ਗਏ ਪ੍ਰਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਏਅਰ ਕੰਡੀਸ਼ਨਰ Blast! 7ਵੀਂ ਮੰਜ਼ਿਲ ਦੇ ਫਲੈਟ ਨੂੰ ਲੱਗੀ ਅੱਗ, ਨੋਇਡਾ ਪੁਲਸ ਨੂੰ ਪਈਆਂ ਭਾਜੜਾਂ
NEXT STORY