ਨਵੀਂ ਦਿੱਲੀ- ਭਾਰਤ ਅਤੇ ਨਿਊਜ਼ੀਲੈਂਡ ਨੇ ਆਪਣੇ ਰੱਖਿਆ ਅਤੇ ਸੁਰੱਖਿਆ ਸਬੰਧਾਂ ਨੂੰ ਸੰਸਥਾਗਤ ਬਣਾਉਣ ਲਈ ਇਕ ਮਹੱਤਵਪੂਰਨ ਸਮਝੌਤੇ ’ਤੇ ਹਸਤਾਖਰ ਕੀਤੇ। ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਹਿਯੋਗ ਦੇ ਨਾਲ-ਨਾਲ ਦੋਵੇਂ ਦੇਸ਼ ਅੱਤਵਾਦ, ਵੱਖਵਾਦ ਅਤੇ ਕੱਟੜਪੰਥੀ ਤੱਤਾਂ ਵਿਰੁੱਧ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਿਊਜ਼ੀਲੈਂਡ ਦੇ ਹਮਰੁਤਬਾ ਕ੍ਰਿਸਟੋਫਰ ਲਕਸਨ ਨਾਲ ਉਨ੍ਹਾਂ ਦੇ ਦੇਸ਼ ਵਿਚ ਕੁਝ ਵੱਖਵਾਦੀ ਸਮਰਥਕਾਂ ਵੱਲੋਂ ਭਾਰਤ ਵਿਰੋਧੀ ਸਰਗਰਮੀਆਂ ਨੂੰ ਅੰਜਾਮ ਦਿੱਤੇ ਜਾਣ ਸਬੰਧੀ ਚਿੰਤਾ ਤੋਂ ਜਾਣੂ ਕਰਵਾਇਆ। ਗੱਲਬਾਤ ਦੌਰਾਨ ਮੋਦੀ ਨੇ 2019 ਦੇ ਕ੍ਰਾਈਸਟਚਰਚ ਅੱਤਵਾਦੀ ਹਮਲੇ ਅਤੇ 26/11 ਦੇ ਮੁੰਬਈ ਹਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਿਸੇ ਵੀ ਰੂਪ ਵਿਚ ਅੱਤਵਾਦ ‘ਅਸਵੀਕਾਰਨਯੋਗ’ ਹੈ।
ਮੋਦੀ ਨੇ ਭਾਰਤ ਦੌਰੇ ’ਤੇ ਆਏ ਲਕਸਨ ਨਾਲ ਹੈਦਰਾਬਾਦ ਹਾਊਸ ਵਿਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਪਾਰ, ਰੱਖਿਆ, ਸਿੱਖਿਆ ਤੇ ਖੇਤੀਬਾੜੀ ਦੇ ਖੇਤਰਾਂ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਵਿਸਤ੍ਰਿਤ ਗੱਲਬਾਤ ਕੀਤੀ। ਦੋਵਾਂ ਦੇਸ਼ਾਂ ਨੇ ਸਿੱਖਿਆ, ਖੇਡਾਂ, ਖੇਤੀਬਾੜੀ ਅਤੇ ਜਲਵਾਯੂ ਪਰਿਵਰਤਨ ਸਮੇਤ ਕਈ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ 6 ਸਮਝੌਤਿਆਂ ’ਤੇ ਦਸਤਖਤ ਕੀਤੇ ਅਤੇ ਰੱਖਿਆ ਉਦਯੋਗ ਖੇਤਰ ਵਿਚ ਸਹਿਯੋਗ ਲਈ ਇਕ ਰੋਡਮੈਪ ਤਿਆਰ ਕਰਨ ਦਾ ਫੈਸਲਾ ਕੀਤਾ। ਲਕਸਨ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਰੱਖਿਆ ਅਤੇ ਸੁਰੱਖਿਆ ਸਾਂਝੇਦਾਰੀ ਨੂੰ ਮਜਬੂਤ ਅਤੇ ਸੰਸਥਾਗਤ ਬਣਾਉਣ ਦਾ ਫੈਸਲਾ ਲਿਆ ਹੈ। ਸਾਂਝੇ ਅਭਿਆਸਾਂ, ਸਿਖਲਾਈ, ਬੰਦਰਗਾਹਾਂ ਦੇ ਦੌਰਿਆਂ ਦੇ ਨਾਲ-ਨਾਲ ਰੱਖਿਆ ਉਦਯੋਗ ’ਚ ਆਪਸੀ ਸਹਿਯੋਗ ਲਈ ਇਕ ਰੋਡਮੈਪ ਤਿਆਰ ਕੀਤਾ ਜਾਵੇਗਾ। ਦੋਵਾਂ ਧਿਰਾਂ ਵਿਚਕਾਰ ਦਸਤਖਤ ਸਮਝੌਤਿਆਂ ਵਿਚ ਭਾਰਤ ਦੇ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਤੇ ਨਿਊਜ਼ੀਲੈਂਡ ਦੀ ਕਸਟਮ ਸੇਵਾ ਵਿਚਕਾਰ ਆਪਸੀ ਮਾਨਤਾ ਸਮਝੌਤੇ ’ਤੇ ਇਕ ਸਮਝੌਤਾ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਗਪੁਰ ਹਿੰਸਾ ਪਿੱਛੋਂ 10 ਥਾਣਾ ਖੇਤਰਾਂ 'ਚ ਕਰਫਿਊ, ਰਾਤ ਭਰ ਚੱਲਿਆ ਪੁਲਸ ਦਾ ਐਕਸ਼ਨ, 60 ਹੁੱਲੜਬਾਜ਼ ਕਾਬੂ
NEXT STORY