ਨਵੀਂ ਦਿੱਲੀ—ਸੋਮਵਾਰ ਨੂੰ ਕਾਂਗਰਸ ਨੇ ਪਲਵਲ ਦੇ ਇਕ ਪਿੰਡ 'ਚ ਹਾਫਿਜ ਸਈਦ ਦੇ ਸੰਗਠਨ ਦੇ ਸਹਿਯੋਗ ਨਾਲ ਬਣਾਈ ਗਈ ਇਕ ਮਸਜਿਦ ਦੇ ਮਾਮਲੇ 'ਚ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸਰਕਾਰ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ। ਅੱਤਵਾਦ ਦਾ ਨਾ ਤਾਂ ਕੋਈ ਰੰਗ ਹੋ ਸਕਦਾ ਹੈ, ਨਾ ਧਰਮ ਤੇ ਨਾ ਹੀ ਜਾਤੀ। ਅੱਤਵਾਦ, ਅੱਤਵਾਦ ਹੈ। ਕੋਈ ਵਿਅਕਤੀ ਜੇਕਰ ਦੇਸ਼-ਵਿਰੋਧੀ ਕਾਰਵਾਈਆਂ 'ਚ ਸਾਮਿਲ ਪਾਇਆ ਜਾਏ ਤਾਂ ਗਵਾਹਾਂ ਤੇ ਸਬੂਤਾਂ ਦੇ ਆਧਾਰ 'ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਮੈਨੂੰ ਉਮੀਦ ਹੈ ਕਿ ਕੇਂਦਰ ਤੇ ਰਾਜ ਸਰਕਾਰਾਂ ਇਸਦੀ ਜਾਂਚ ਕਰਕੇ ਸਖਤ ਕਾਰਵਾਈ ਦਾ ਫੈਸਲਾ ਲਵੇਗੀ।
ਉਨ੍ਹਾਂ ਮੋਦੀ ਤੇ ਅਮਿਤ ਸ਼ਾਹ 'ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪਾਕਿਸਤਾਨ ਦੀ ਆਈ.ਐੱਸ.ਆਈ. 'ਤੇ ਦੋ ਹੀ ਵਿਅਕਤੀ ਵਿਸ਼ਵਾਸ ਕਰਦੇ ਹਨ ਜੋ ਅੱਤਵਾਦ ਫੈਲਾਉਂਦੀ ਹੈ, ਇਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੂਜੇ ਅਮਿਤ ਸ਼ਾਹ।
#Metoo ਦੇ ਦੋਸ਼ਾਂ 'ਚ ਘਿਰੇ ਅਕਬਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਾਂਗਰਸ ਦਾ ਪ੍ਰਦਰਸ਼ਨ, ਕਈ ਲੋਕ ਹਿਰਾਸਤ 'ਚ
NEXT STORY