18ਵੀਂ ਲੋਕ ਸਭਾ ਲਈ ਹੋ ਰਹੀਆਂ ਚੋਣਾਂ ਦੇ ਚੌਥੇ ਪੜਾਅ ’ਚ ਸਭ ਤੋਂ ਵੱਧ 69.16 ਫੀਸਦੀ ਵੋਟਿੰਗ ਦਰਜ ਕੀਤੀ ਗਈ। 19 ਅਪ੍ਰੈਲ ਨੂੰ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ 66.14 ਫੀਸਦੀ, 26 ਅਪ੍ਰੈਲ ਨੂੰ ਦੂਜੇ ਪੜਾਅ ਦੀ ਵੋਟਿੰਗ ਦੌਰਾਨ 66.71 ਫੀਸਦੀ ਅਤੇ 7 ਮਈ ਨੂੰ ਤੀਜੇ ਪੜਾਅ ਦੀ ਵੋਟਿੰਗ ਦੌਰਾਨ 65.68 ਫੀਸਦੀ ਵੋਟਿੰਗ ਹੋਈ ਸੀ। ਚੋਣ ਕਮਿਸ਼ਨ ਵੱਲੋਂ ਚੌਥੇ ਪੜਾਅ ਦੀ ਵੋਟਿੰਗ ਦੇ ਅੰਤਿਮ ਅੰਕੜਿਆਂ ਅਨੁਸਾਰ 13 ਮਈ ਨੂੰ ਹੋਈ ਚੌਥੇ ਪੜਾਅ ਦੀ ਵੋਟਿੰਗ ਦੌਰਾਨ 69.58 ਫੀਸਦੀ ਪੁਰਸ਼ਾਂ ਅਤੇ 68.73 ਫੀਸਦੀ ਔਰਤਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਦਕਿ ਥਰਡ ਜੈਂਡਰ ਨਾਲ ਜੁੜੇ ਵੋਟਰਾਂ ਦੀ ਵੋਟ ਫੀਸਦੀ 34.23 ਰਹੀ।
ਇਹ ਖ਼ਬਰ ਵੀ ਪੜ੍ਹੋ : ਕਦੇ ਨਹੀਂ ਥੱਕਣ ਦਿੰਦਾ ਲੋਕਾਂ ਦਾ ਪਿਆਰ, ਸੇਵਾ ਕਰ ਕੇ ਮਿਲਦੀ ਹੈ ਖ਼ੁਸ਼ੀ : ਭਗਵੰਤ ਮਾਨ
ਇਸ ਤੋਂ ਪਹਿਲਾਂ 16 ਮਈ ਨੂੰ ਚੋਣ ਕਮਿਸ਼ਨ ਨੇ ਦੱਸਿਆ ਸੀ ਕਿ ਪਹਿਲੇ ਚਾਰ ਪੜਾਵਾਂ ’ਚ ਕੁੱਲ 66.95 ਫੀਸਦੀ ਵੋਟਿੰਗ ਹੋਈ ਸੀ। 2019 ਦੀਆਂ ਚੋਣਾਂ ਦੌਰਾਨ ਵੋਟ ਫੀਸਦੀ 67.10 ਸੀ। ਚੌਥੇ ਪੜਾਅ ਦੌਰਾਨ ਵੋਟਿੰਗ ਵਧਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਅਗਲੇ ਤਿੰਨ ਪੜਾਅ ਦੀਆਂ ਵੋਟਾਂ ਦੌਰਾਨ ਇਹ ਰੁਝਾਨ ਜਾਰੀ ਰਹੇਗਾ ਅਤੇ ਵੋਟ ਫੀਸਦੀ 2019 ਦੇ ਬਰਾਬਰ ਜਾਂ ਇਸ ਤੋਂ ਵੱਧ ਹੋ ਸਕਦੀ ਹੈ। ਧਿਆਨ ਯੋਗ ਹੈ ਕਿ ਪਹਿਲੇ ਪੜਾਅ ਦੌਰਾਨ ਵੋਟ ਫੀਸਦੀ ਘੱਟ ਰਹਿਣ ਤੋਂ ਬਾਅਦ ਚੋਣ ਕਮਿਸ਼ਨ ਨੇ ਵੋਟਿੰਗ ਵਧਾਉਣ ਲਈ ਕਈ ਕਦਮ ਚੁੱਕੇ ਹਨ ਅਤੇ ਸਿਆਸੀ ਪਾਰਟੀਆਂ ਵੀ ਵੋਟ ਫੀਸਦੀ ਵਧਾਉਣ ਲਈ ਆਪਣੇ ਪੱਧਰ ’ਤੇ ਯਤਨ ਕਰ ਰਹੀਆਂ ਹਨ ਅਤੇ ਇਸ ਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ।
ਪੜਾਅ |
ਵੋਟ ਫੀਸਦੀ |
ਪਹਿਲਾ ਪੜਾਅ |
66.14 |
ਦੂਜਾ ਪੜਾਅ |
66.71 |
ਤੀਜਾ ਪੜਾਅ |
65.68 |
ਚੌਥਾ ਪੜਾਅ |
69.16 |
ਇਹ ਖ਼ਬਰ ਵੀ ਪੜ੍ਹੋ : ਪੰਜਵੇਂ ਪੜਾਅ ’ਚ 49 ਸੀਟਾਂ ’ਤੇ ਹੋਵੇਗਾ ਸੱਤਾ ਸੰਘਰਸ਼, ਪਿਛਲੀਆਂ ਚੋਣਾਂ ’ਚ ਕਾਂਗਰਸ ਕੋਲ ਸੀ ਇਕ ਸੀਟ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਵੇਂ ਪੜਾਅ ’ਚ 49 ਸੀਟਾਂ ’ਤੇ ਹੋਵੇਗਾ ਸੱਤਾ ਸੰਘਰਸ਼, ਪਿਛਲੀਆਂ ਚੋਣਾਂ ’ਚ ਕਾਂਗਰਸ ਕੋਲ ਸੀ ਇਕ ਸੀਟ
NEXT STORY