ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ ਮੁਖੀ ਫਾਰੂਕ ਅਬਦੁੱਲਾ ਨੇ ਬੁੱਧਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ 'ਚ ਅੱਤਵਾਦ ਉਦੋਂ ਤੱਕ ਖ਼ਤਮ ਨਹੀਂ ਹੋਵੇਗਾ, ਜਦੋਂ ਤੱਕ ਕਿ ਭਾਰਤ ਅਤੇ ਪਾਕਿਸਤਾਨ ਸਾਰੇ ਟਕਰਾਅ ਵਾਲੇ ਮੁੱਦਿਆਂ ਦਾ ਸਥਾਈ ਹੱਲ ਕੱਢਣ ਲਈ ਗੱਲਬਾਤ ਨਹੀਂ ਕਰਦੇ। ਅਬਦੁੱਲਾ ਨੇ ਇੱਥੇ ਪਾਰਟੀ ਦਫ਼ਤਰ 'ਚ ਇਕ ਬੈਠਕ ਤੋਂ ਬਾਅਦ ਕਿਹਾ,''ਮੁਕਾਬਲੇ ਹੁੰਦੇ ਰਹਿਣਗੇ। ਇਹ ਕਹਿਣਾ ਕਿ ਅੱਤਵਾਦ ਖ਼ਤਮ ਹੋ ਗਿਆ ਹੈ, ਗਲਤ ਹੋਵੇਗਾ। ਇਹ ਚੀਜ਼ਾਂ ਕੱਲ ਵੀ ਹੋਈਆਂ ਅਤੇ ਅੱਜ ਵੀ ਹੋ ਰਹੀਆਂ ਹਨ, ਇਹ ਉਦੋਂ ਤੱਕ ਹੁੰਦੀਆਂ ਰਹਿਣਗੀਆਂ, ਜਦੋਂ ਤੱਕ ਦੋਵੇਂ ਦੇਸ਼ ਹੱਲ ਕੱਢਣ ਲਈ ਗੱਲਬਾਤ ਦੀ ਮੇਜ 'ਤੇ ਨਹੀਂ ਆਉਂਦੇ।''
ਇਹ ਵੀ ਪੜ੍ਹੋ : 'ਛੁੱਟੀ ਦੇ ਦਿਓ ਸਰ, ਬੜੀ ਮੁਸ਼ਕਲ ਨਾਲ ਚੰਗਾ ਰਿਸ਼ਤਾ ਮਿਲਿਆ', ਸਿਪਾਹੀ ਦੀ ਅਰਜ਼ੀ 'ਤੇ ਜਾਣੋ ਕੀ ਮਿਲਿਆ ਜਵਾਬ
ਅਮਰੀਕਾ ਤੋਂ ਸੇਬ, ਅਖਰੋਟ ਅਤੇ ਬਾਦਾਮ ਦੇ ਆਯਾਤ 'ਤੇ ਵਾਧੂ ਫੀਸ ਹਟਾਉਣ 'ਤੇ ਅਬਦੁੱਲਾ ਨੇ ਕਿਹਾ ਕਿ ਅਜਿਹੀਆਂ ਚਿੰਤਾਵਾਂ ਹਨ ਕਿ ਇਸ ਕਦਮ ਨਾਲ ਸਥਾਪਕ ਪੈਦਾਵਾਰ ਦੀਆਂ ਕੀਮਤਾਂ 'ਚ ਗਿਰਾਵਟ ਆ ਸਕਦੀ ਹੈ। ਉਨ੍ਹਾਂ ਕਿਹਾ,''ਸਾਨੂੰ ਚਿੰਤਾ ਹੈ ਕਿ ਜੰਮੂ ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ 'ਚ ਸਾਡਾ ਫ਼ਲ ਉਦਯੋਗ ਪ੍ਰਭਾਵਿਤ ਹੋਵੇਗਾ। ਜਿਹੜੇ ਕਿਸਾਨਾਂ ਨੇ ਬਹੁਤ ਪੈਸਾ ਖਰਚ ਕੀਤਾ ਹੈ, ਉਹ ਚਿੰਤਤ ਹਨ ਕਿ ਸਥਾਨਕ ਪੈਦਾਵਾ ਦੀਆਂ ਕੀਮਤਾਂ ਡਿੱਗ ਜਾਣਗੀਆਂ ਅਤੇ ਉਨ੍ਹਾਂ ਨੂੰ ਨੁਕਸਾਨ ਹੋਵੇਗਾ।'' ਉਨ੍ਹਾਂ ਕਿਹਾ,''ਮੈਂ ਸਰਕਾਰ ਤੋਂ ਇਸ ਮੁੱਦੇ 'ਤੇ ਧਿਆਨ ਦੇਣ ਦੀ ਅਪੀਲ ਕਰਦਾ ਹਾਂ ਤਾਂ ਕਿ ਕਿਸਾਨਾਂ ਨੂੰ ਨੁਕਸਾਨ ਨਾ ਹੋਵੇ। ਜੇਕਰ ਉਨ੍ਹਾਂ ਨੂੰ ਨੁਕਸਾਨ ਹੁੰਦਾ ਹੈ ਤਾਂ ਇਹ ਦੇਸ਼ ਲਈ ਚੰਗਾ ਨਹੀਂ ਹੋਵੇਗਾ।'' ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਬਦੁੱਲਾ ਨੇ ਵਿਰੋਧੀ ਗਠਜੋੜ 'ਇੰਡੀਆ' ਦੀ ਤਾਲਮੇਲ ਕਮੇਟੀ ਦੀ ਬੈਠਕ ਦੇ ਏਜੰਡੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਜੋ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਹੋਣ ਵਾਲੀ ਹੈ। ਉਨ੍ਹਾਂ ਕਿਹਾ,''ਨੈਸ਼ਨਲ ਕਾਨਫਰੰਸ ਵਲੋਂ ਉਮਰ ਅਬਦੁੱਲਾ ਬੈਠਕ 'ਚ ਸ਼ਾਮਲ ਹੋਣ ਗਏ ਹਨ। ਬੈਠਕ 'ਚ ਕੀ ਤੈਅ ਹੋਇਆ, ਇਸ ਬਾਰੇ ਤੁਹਾਨੂੰ ਦੱਸਿਆ ਜਾਵੇਗਾ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਚੰਦਰਯਾਨ-3 ਅਤੇ ਜੀ20 ਸੰਮੇਲਨ ਦੀ ਸਫ਼ਲਤਾ 'ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਕੇਜਰੀਵਾਲ'
NEXT STORY