ਸ਼੍ਰੀਨਗਰ- ਜੰਮੂ ਕਸ਼ਮੀਰ 'ਚ ਅੱਤਵਾਦ ਸੰਬੰਧੀ ਹਿੰਸਾ 'ਚ ਕਰੀਬ 50 ਫੀਸਦੀ ਕਮੀ ਆਈ ਹੈ ਪਰ ਸਰਹੱਦ ਪਾਰ ਤੋਂ ਲਗਾਤਾਰ ਕੁਝ ਅਪਰਾਧਕ ਤੱਤ ਅਤੇ ਦੇਸ਼ ਦੇ ਅੰਦਰ ਮੌਜੂਦ ਦੁਸ਼ਮਣ ਨਿਹੱਥੇ ਲੋਕਾਂ ਦਾ ਕਤਲ ਕਰ ਕੇ ਲੋਕਾਂ ਵਿਚਾਲੇ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਕ ਸੀਨੀਅਰ ਫ਼ੌਜ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫ਼ੌਜ ਦੇ ਚਿਨਾਰ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ (ਜੀ.ਓ.ਸੀ.) ਲੈਫਟੀਨੈਂਟ ਜਨਰਲ ਡੀ.ਪੀ. ਪਾਂਡੇ ਨੇ ਕੁਪਵਾੜਾ ਜ਼ਿਲ੍ਹੇ 'ਚ ਹੰਦਵਾੜਾ 'ਚ ਇਕ ਪ੍ਰੋਗਰਾਮ ਤੋਂ ਵੱਖ ਪੱਤਰਕਾਰਾਂ ਨੂੰ ਦੱਸਿਆ,''ਹਿੰਸਾ ਦੇ ਮਾਪਦੰਡ ਕਰੀਬ 50 ਫੀਸਦੀ ਤੱਕ ਘਟੇ ਹਨ। ਸਥਿਤੀ ਬਹੁਤ ਚੰਗੀ ਹੈ ਅਤੇ ਪੂਰੇ ਕਸ਼ਮੀਰ 'ਚ ਸਥਿਰਤਾ ਹੈ।'' ਉਨ੍ਹਾਂ ਕਿਹਾ ਕਿ ਅੱਤਵਾਦੀਆਂ ਵਲੋਂ ਗੈਰ-ਫ਼ੌਜੀ ਨਾਗਰਿਕਾਂ, ਨੇਤਾਵਾਂ ਅਤੇ ਨਿਹੱਥੇ ਪੁਲਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾ ਕੇ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਲੈਫਟੀਨੈਂਟ ਜਨਰਲ ਪਾਂਡੇ ਨੇ ਕਿਹਾ,''ਇਨ੍ਹਾਂ 'ਚੋਂ ਕੁਝ ਅਪਰਾਧਕ ਤੱਤ ਸਰਹੱਦ ਪਾਰ ਤੋਂ ਲਗਾਤਾਰ ਹੋ ਰਹੇ ਹਨ ਅਤੇ ਕੁਝ ਦੇਸ਼ ਦੇ ਅੰਦਰ ਮੌਜੂਦ ਦੁਸ਼ਮਣਾਂ ਤੋਂ। ਇਹ ਦੁਸ਼ਮਣ ਸ਼ਾਂਤੀ, ਸਥਿਰਤਾ ਅਤੇ ਵਿਕਾਸ ਤੋਂ ਇੰਨੇ ਨਿਰਾਸ਼ ਹਨ ਕਿ ਉਹ ਦੁਕਾਨਦਾਰਾਂ, ਨੇਤਾਵਾਂ ਅਤੇ ਨਿਹੱਥੇ ਪੁਲਸ ਮੁਲਾਜ਼ਮਾਂ ਦਾ ਕਤਲ ਕਰ ਰਹੇ ਹਨ।'' ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਪੁਲਸ ਇਨ੍ਹਾਂ ਛੋਟੀਆਂ-ਮੋਟੀਆਂ ਘਟਨਾਵਾਂ 'ਤੇ ਰੋਕ ਲਗਾ ਲਵੇਗੀ। ਇਕ ਸਵਾਲ ਦੇ ਜਵਾਬ 'ਚ ਲੈਫਟੀਨੈਂਟ ਜਨਰਲ ਪਾਂਡੇ ਨੇ ਕਿਹਾ ਕਿ ਅੱਜ ਦੀ ਤਾਰੀਖ਼ 'ਚ ਕਰੀਬ 200 ਅੱਤਵਾਦੀ ਕਸ਼ਮੀਰ 'ਚ ਸਰਗਰਮ ਹਨ। ਫ਼ੌਜ ਨੇ ਹੰਦਵਾੜਾ ਦੇ ਬੇਦਕੂਟ 'ਚ ਆਰਮੀ ਗੁਡਵਿਲ ਸਕੂਲ ਦਾ ਨਾਮ ਬਦਲ ਕੇ ਕਰਨਲ ਆਸ਼ੂਤੋਸ਼ ਸ਼ਰਮਾ ਦੇ ਨਾਮ 'ਤੇ ਰੱਖਣ ਲਈ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ, ਜੋ ਪਿਛਲੇ ਸਾਲ ਮਈ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋ ਗਏ ਸਨ।
ਸਾਰੇ ਦਲਾਂ ਦੀ ਬੈਠਕ : ਕਸ਼ਮੀਰੀ ਆਗੂਆਂ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਬੈਠਕ ਸ਼ੁਰੂ
NEXT STORY