ਸ਼੍ਰੀਨਗਰ (ਮਜੀਦ)— ਸਥਾਨਕ ਕਰਨ ਨਗਰ ਇਲਾਕੇ ਵਿਚ ਸੀ. ਆਰ. ਪੀ. ਐੱਫ. ਦੇ ਇਕ ਕੈਂਪ 'ਤੇ ਹਮਲੇ ਤੋਂ 2 ਦਿਨ ਬਾਅਦ ਅੱਤਵਾਦੀਆਂ ਨੇ ਵੀਰਵਾਰ ਰਾਤ ਦੇਰ ਗਏ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਆਵੰਤੀਪੋਰਾ ਇਲਾਕੇ ਵਿਚ ਸੀ. ਆਰ. ਪੀ. ਐੱਫ. ਦੇ ਇਕ ਕੈਂਪ 'ਤੇ ਇਕ ਹੋਰ ਹਮਲਾ ਕੀਤਾ। ਜਵਾਨਾਂ ਨੇ ਤੁਰੰਤ ਕਾਰਵਾਈ ਕੀਤੀ ਜਿਸ ਪਿੱਛੋਂ ਅੱਤਵਾਦੀ ਫਰਾਰ ਹੋ ਗਏ। ਹਮਲੇ ਦੇ ਤੁਰੰਤ ਬਾਅਦ ਸੀ. ਆਰ. ਪੀ. ਐੱਫ., ਜੰਮੂ-ਕਸ਼ਮੀਰ ਪੁਲਸ ਅਤੇ ਫੌਜ ਦੇ ਜਵਾਨ ਮੌਕੇ 'ਤੇ ਪੁੱਜੇ ਤੇ ਸਾਰੇ ਖੇਤਰ ਦੀ ਘੇਰਾਬੰਦੀ ਕਰ ਕੇ ਤਲਾਸ਼ੀਆਂ ਦੀ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ। ਰਾਤ ਆਖਰੀ ਖਬਰਾਂ ਆਉਣ ਵੇਲੇ ਤਕ ਖੇਤਰ ਵਿਚ ਸੁਰੱਖਿਆ ਫੋਰਸਾਂ ਤੇ ਅੱਤਵਾਦੀਆਂ ਦਰਮਿਆਨ ਰੁਕ-ਰੁਕ ਕੇ ਫਾਇਰਿੰਗ ਜਾਰੀ ਸੀ।
ਓਵੈਸੀ ਅੱਤਵਾਦੀ ਸੰਗਠਨਾਂ 'ਚ ਮੁਸਲਮਾਨਾਂ ਦੀ ਗਿਣਤੀ ਵੀ ਦੱਸਣ : ਸਵਾਮੀ
NEXT STORY