ਸ਼੍ਰੀਨਗਰ (ਵਾਰਤਾ)- ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰਦੇ ਹੋਏ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਇਕ ਵਿਸ਼ੇਸ਼ ਸੂਚਨਾ ਮਿਲਣ ਤੋਂ ਬਾਅਦ ਫ਼ੌਜ ਅਤੇ ਪੁਲਸ ਦੀ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਟੀਮ ਨੇ ਆਵਰਾ ਜੰਗਲ 'ਚ ਅੱਤਵਾਦੀਆਂ ਦੇ ਟਿਕਾਣੇ ਦੇ ਪਰਦਾਫਾਸ਼ ਕੀਤਾ।
ਅਧਿਕਾਰੀਆਂ ਨੇ ਕਿਹਾ ਕਿ ਇਹ ਟਿਕਾਣਾ ਆਵਰਾ ਦੇ ਸੰਘਣੇ ਜੰਗਲਾਤ ਖੇਤਰ 'ਚ ਸਥਿਤ ਸੀ ਅਤੇ ਤਲਾਸ਼ੀ ਦੌਰਾਨ, ਹਥਿਆਰਾਂ, ਗੋਲਾ-ਬਾਰੂਦ, ਉਪਕਰਣ ਅਤੇ ਹੋਰ ਯੁੱਧ ਵਰਗੇ ਸਾਮਾਨਾਂ ਦਾ ਇਕ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖਾਣਾ ਖਾਣ ਮਗਰੋਂ ਔਰਤ ਦੀ ਮੌਤ, ਪੁਲਸ ਨੇ ਰੈਸਟੋਰੈਂਟ ਨੂੰ ਕੀਤਾ ਸੀਲ
NEXT STORY