ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਭਾਰਤੀ ਸੁਰੱਖਿਆ ਫੋਰਸ ਸਕਿਓਰਿਟੀ ਅਪਰੇਸ਼ਨਜ਼ 'ਚ ਇਕ ਤੋਂ ਬਾਅਦ ਇਕ ਕਰਕੇ ਕਈ ਅੱਤਵਾਦੀਆਂ ਦਾ ਸਫਾਇਆ ਕਰ ਚੁੱਕੀ ਹੈ ਪਰ ਹੁਣ ਵੀ ਘਾਟੀ 'ਚ ਅਜਿਹੇ ਕਈ ਚਿਹਰੇ ਹਨ, ਜੋ ਸੁਰੱਖਿਆ ਫੋਰਸ ਦੇ ਹੱਥ ਆਉਂਦੇ-ਆਉਂਦੇ ਰਹਿ ਗਏ।
ਜਾਕਿਰ ਮੂਸਾ : ਅੰਸਾਰ ਗਜਵਤ-ਉਲ-ਹਿੰਦ, ਅਲਕਾਇਦਾ
ਜਾਕਿਰ ਮੂਸਾ : ਅੰਸਾਰ ਗਜਵਤ-ਉਲ-ਹਿੰਦ, ਅਲਕਾਇਦਾ
ਮੋਸਟ ਵਾਟੇਂਡ ਅਤੇ ਕਮਾਂਡਰ ਜਾਕਿਰ ਮੂਸਾ ਜੋ ਕਿਸੇ ਸਮੇਂ ਹਿਜ਼ਬੁਲ ਮੁਜਾਹਿਦੀਨ ਦਾ ਕਮਾਂਡਰ ਰਿਹਾ ਸੀ। ਮੂਸਾ ਸੰਗਠਨ ਨਾਲ ਇਸਲਾਮਿਕ ਰਾਜ 'ਤੇ ਮਤਭੇਦ ਦੇ ਕਰਕੇ ਵੱਖ ਹੋ ਗਿਆ ਸੀ। ਹੁਣ ਉਸ ਨੂੰ ਅਲ-ਕਾਇਦਾ ਦੇ ਨਵੇਂ ਸੇਲ ਅੰਸਾਰ ਗਜਵਤ-ਉਲ-ਹਿੰਦ ਦਾ ਮੁੱਖ ਬਣਾਇਆ ਗਿਆ ਹੈ।
ਰਿਆਜ਼ ਨਾਇਕੂ : ਹਿਜ਼ਬੁਲ ਮੁਜਾਹਿਦੀਨ, ਮੁਖੀ ਜੰਮੂ ਕਸ਼ਮੀਰ
ਰਿਆਜ਼ ਨੂੰ ਕੱਟੜ ਹਿਜ਼ਬੁਲ ਅੱਤਵਾਦੀਆਂ ਦੇ ਵਿਚਕਾਰ ਉਦਾਰਵਾਦੀ ਸੋਚ ਦਾ ਸਮਝਿਆ ਜਾਂਦਾ ਹੈ। ਉਹ ਘਾਟੀ 'ਚ ਕਸ਼ਮੀਰ ਪੰਡਿਤਾਂ ਦੀ ਵਾਪਸੀ ਦੇ ਸਮਰਥਨ 'ਚ ਵੀ ਹੈ।
ਮੇਹਰਾਜ ਬਾਂਗਰੂ : ਲਸ਼ਕਰ-ਏ-ਤੋਇਬਾ, ਸ਼੍ਰੀਨਗਰ
ਸ਼੍ਰੀਨਗਰ ਦੇ ਰਹਿਣ ਵਾਲੇ ਬਾਂਗਰੂ ਨੇ ਲੱਗਭਗ ਇਕ ਸਾਲ ਪਹਿਲਾਂ ਅੱਤਵਾਦ ਦਾ ਰਸਤਾ ਚੁਣਿਆ ਸੀ। ਉਸ ਸਮੇਂ ਹਿਜ਼ਬੁਲ ਮੁਜਾਹਿਦੀਨ ਨਾਲ ਜਾਣ ਦੀ ਖ਼ਬਰ ਸੀ, ਜਦੋਂਕਿ ਤਾਜਾ ਜਾਣਕਾਰੀ ਮੁਤਾਬਕ, ਉਹ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਹੋਇਆ ਹੈ।
ਅਸ਼ਰਫ ਮੌਲਵੀ : ਹਿਜ਼ਬੁਲ, ਅਨੰਤਨਾਗ
ਇਸ ਹਿਜ਼ਬੁਲ ਕਮਾਂਡਰ ਦੇ ਇਸ ਸਾਲ ਮਾਰਚ 'ਚ ਮੁਕਾਬਲੇ 'ਚ ਢੇਰ ਹੋਣ ਦੀ ਖ਼ਬਰ ਸੀ ਪਰ ਇਸ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਸੀ।
ਜਾਹਿਦ ਸ਼ੇਖ : ਜੈਸ਼-ਏ-ਮੁਹੰਮਦ
ਘਾਟੀ 'ਚ ਇਹ ਅੱਤਵਾਦੀ ਉਮੈਰ ਅਫਗਾਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਅਰਸ਼ਦ-ਉਲ-ਹਕ : ਹਿਜ਼ਬੁਲ, ਪੁਲਵਾਮਾ
ਹਿਜ਼ਬੁਲ, ਪੁਲਵਾਮਾ
ਲਤੀਫ ਟਾਈਗਰ : ਹਿਜ਼ਬੁਲ
ਅਲਤਾਫ ਕਚਰੂ : ਹਿਜ਼ਬੁਲ, ਕੁਲਗਾਮ
ਨਾਇਕਾਂ ਦਾ ਇਕ ਹੋਰ ਕਰੀਬੀ ਅਲਤਾਫ ਅਹਿਮਦ ਡਾਰ ਉਰਫ ਕਚਰੂ ਕੁਲਗਾਮ 'ਚ ਹਿਜ਼ਬੁਲ ਦਾ ਡਿਸਟ੍ਰਿਕਟ ਕਮਾਂਡਰ ਹੈ ਅਤੇ ਕੁਲਗਾਮ ਦਾ ਹੀ ਰਹਿਣ ਵਾਲਾ ਵੀ ਹੈ।
ਜੀਨਤ-ਉਲ-ਇਸਲਾਮ : ਹਿਜ਼ਬੁਲ, ਸ਼ੋਪੀਆਂ
ਹਿਜ਼ਬੁਲ ਕਮਾਂਡਰ ਅਬੂ ਇਸਲਾਮ ਦੇ ਐਨਕਾਊਂਟਰ ਤੋਂ ਬਾਅਦ ਜੀਨਤ ਨੂੰ ਕਮਾਂਡਰ ਬਣਾਇਆ ਗਿਆ ਸੀ।
ਨਵੀਦ ਜੱਟ : ਲਸ਼ਕਰ-ਏ-ਤੋਇਬਾ, ਮੁਖੀ ਜੰਮੂ ਕਸ਼ਮੀਰ
ਲਸ਼ਕਰ-ਏ-ਤੋਇਬਾ ਮੁਖੀ ਜੰਮੂ ਕਸ਼ਮੀਰ, ਇਹ ਪਾਕਿਸਤਾਨੀ ਅੱਤਵਾਦੀ ਇਸ ਸਾਲ ਪੁਲਸ ਦੇ ਹੱਥੋ ਆਉਂਦੇ ਬਚ ਗਿਆ ਸੀ।
PNB ਘਪਲਾ : CBI ਨੇ ਨੀਰਵ ਮੋਦੀ ਖਿਲਾਫ ਚਾਰਜਸ਼ੀਟ ਕੀਤੀ ਦਾਖਲ
NEXT STORY