ਕੌਸ਼ਾਂਬੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਭਾਰਤ ਦਾ ਹੈ ਅਤੇ ਅਸੀਂ ਉਸ ਨੂੰ ਲੈਕੇ ਰਹਾਂਗੇ। ਇੱਥੇ ਕੌਸ਼ਾਂਬੀ ਲੋਕ ਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਅਤੇ ਸੰਸਦ ਮੈਂਬਰ ਵਿਨੋਦ ਸੋਨਕਰ ਦੇ ਸਮਰਥਨ 'ਚ ਆਯੋਜਿਤ ਇਕ ਚੋਣ ਜਨਸਭਾ ਨੂੰ ਸੰਬੋਧਨ ਰਕਦੇ ਹੋਏ ਸ਼ਾਹ ਨੇ ਇਹ ਗੱਲ ਕਹੀ। ਸ਼ਾਹ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੇ ਨੇਤਾ ਮਣੀਸ਼ੰਕਰ ਅਈਅਰ ਅਤੇ ਫਾਰੂਕ ਅਬਦੁੱਲਾ ਵਰਗੇ ਨੇਤਾ ਕਹਿੰਦੇ ਹਨ ਕਿ ਪਾਕਿਸਤਾਨ ਦਾ ਸਨਮਾਨ ਕਰੋ, ਕਿਉਂਕਿ ਉਸ ਕੋਲ ਪਰਮਾਣੂ ਬੰਬ ਹੈ। ਉਨ੍ਹਾਂ ਕਿਹਾ,''ਅੱਜ ਮੈਂ ਕੌਸ਼ਾਂਬੀ ਦੀ ਜਨਤਾ ਨੂੰ ਪੁੱਛਣ ਆਇਆ ਹਾਂ ਕਿ ਇਹ ਜੋ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਹੈ, ਉਹ ਭਾਰਤ ਦਾ ਹੈ ਜਾਂ ਨਹੀਂ ਹੈ।'' ਭੀੜ ਤੋਂ ਸਕਾਰਾਤਮਕ ਜਵਾਬ ਮਿਲਣ ਦੇ ਨਾਲ ਹੀ ਗ੍ਰਹਿ ਮੰਤਰੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ 'ਰਾਹੁਲ ਬਾਬਾ ਤੁਸੀਂ ਐਟਮ ਬੰਬ ਤੋਂ ਡਰਨਾ ਹੈ ਤਾਂ ਡਰੋ, ਅਸੀਂ ਨਹੀਂ ਡਰਦੇ, ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਭਾਰਤ ਦਾ ਹੈ ਅਤੇ ਅਸੀਂ ਉਹ ਲੈ ਕੇ ਰਹਾਂਗੇ।''
ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਬਾਬਾ ਸਾਹਿਬ ਦਾ ਅਪਮਾਨ ਕੀਤਾ। ਭਾਰਤ ਰਤਨ ਨਹੀਂ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ 14 ਅਪ੍ਰੈਲ ਨੂੰ ਰਾਸ਼ਟਰੀ ਸਮਰਸਤਾ ਦਿਵਸ ਐਲਾਨ ਕੀਤਾ। ਬਾਬਾ ਸਾਹਿਬ ਨਾਲ ਜੁੜੇ 5 ਸਥਾਨਾਂ ਨੂੰ ਜੋੜ ਕੇ ਤੀਰਥ ਸਥਾਨ ਬਣਾਇਆ।'' ਉਨ੍ਹਾਂ ਨੇ ਪਾਰਟੀ ਉਮੀਦਵਾਰ ਨੂੰ ਲੈ ਕੇ ਕਿਹਾ,''ਮੈਨੂੰ ਲੱਗਾ ਕਿ ਸੋਨਕਰ ਤੀਜੀ ਵਾਰ ਚੋਣ ਲੜ ਰਹੇ ਹਨ, ਇਸ ਲਈ ਇੱਥੇ ਆ ਕੇ ਇਨ੍ਹਾਂ ਨੂੰ ਤੀਜੀ ਵਾਰ ਜਿੱਤਣ ਦੀ ਅਪੀਲ ਕਰਨੀ ਚਾਹੀਦੀ ਹੈ। ਇੱਥੇ ਭੀੜ ਦੇਖ ਕੇ ਲੱਗ ਗਿਆ ਹੈ ਕਿ ਕੌਸ਼ਾਂਬੀ ਵਾਲਿਆਂ ਨੇ ਨਤੀਜਾ ਪਹਿਲਾਂ ਹੀ ਤੈਅ ਕਰ ਦਿੱਤਾ।'' ਭਾਜਪਾ ਨੇਤਾ ਸ਼ਾਹ ਨੇ ਕੌਸ਼ਾਂਬੀ ਦੇ ਵੋਟਰਾਂ ਨੰ ਪਾਰਟੀ ਨੂੰ ਤੀਜੀ ਵਾਰ ਜਿਤਾਉਣ ਦੀ ਅਪੀਲ ਕਰਦੇ ਹੋਏ ਕਿਹਾ,''ਪਹਿਲੀ ਹੈਟ੍ਰਿਕ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣਾ ਹੈ ਅਤੇ ਦੂਜੀ ਹੈਟ੍ਰਿਕ ਉੱਤਰ ਪ੍ਰਦੇਸ਼ 'ਚ ਸਪਾ, ਬਸਪਾ ਅਤੇ ਕਾਂਗਰਸ ਦਾ ਸਫ਼ਾਇਆ ਕਰਨਾ ਹੈ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੰਮੂ ਕਸ਼ਮੀਰ 'ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
NEXT STORY