ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲੇ 'ਚ ਬੁੱਧਵਾਰ ਨੂੰ ਸ਼ੱਕੀ ਅੱਤਵਾਦੀ ਹਮਲਾ ਹੋਇਆ, ਜਿਸ ਦੌਰਾਨ ਸੂਬਾ ਪੁਲਸ ਦੇ ਇਕ ਵਿਸ਼ੇਸ਼ ਪੁਲਸ ਅਧਿਕਾਰੀ (ਐੱਸ. ਪੀ. ਓ.) ਅਤੇ ਉਸ ਦੀ ਨਾਬਾਲਿਗ ਭੈਣ ਜ਼ਖਮੀ ਹੋ ਗਈ। ਅਧਿਕਾਰਕ ਸੂਤਰਾਂ ਮੁਤਾਬਕ ਸ਼ੋਪੀਆ 'ਚ ਸ਼ੱਕੀ ਅੱਤਵਾਦੀਆਂ ਨੇ ਐੱਸ. ਪੀ. ਓ. ਰਿਆਜ ਅਹਿਮਦ ਨੂੰ ਕਾਠੀਬਾਲਾਨ ਸਥਿਤ ਨਿਵਾਸ ਦੇ ਬਾਹਰ ਗੋਲੀ ਮਾਰ ਦਿੱਤੀ। ਇਸ ਦੌਰਾਨ ਰਿਆਜ ਅਤੇ ਉਸ ਦੀ ਨਾਬਾਲਿਗ ਭੈਣ ਉਰਫ ਜਾਨ ਜਖ਼ਮੀ ਹੋ ਗਈ। ਦੋਵਾਂ ਨੂੰ ਤੁਰੰਤ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੇ ਬਿਹਤਰ ਇਲਾਜ ਲਈ ਉਨ੍ਹਾਂ ਨੂੰ ਸ਼੍ਰੀਨਗਰ 'ਚ ਫੌਜ ਦੇ 92 ਬੇਸ ਹਸਪਤਾਲ ਭੇਜ ਦਿੱਤਾ ਗਿਆ ਹੈ। ਸ਼ੱਕੀ ਅੱਤਵਾਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਸੁਰੱਖਿਆ ਬਲਾਂ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਹਮਲਾਵਰਾਂ ਦੀ ਭਾਲ 'ਚ ਅਭਿਆਨ ਸ਼ੁਰੂ ਕਰ ਦਿੱਤਾ ਹੈ।
ਫਿੱਟਨੈੱਸ ਚੈਂਲੇਜ 'ਤੇ ਕੁਮਾਰਸਵਾਮੀ ਨੇ ਮੋਦੀ ਨੂੰ ਦਿੱਤਾ ਇਹ ਜਵਾਬ
NEXT STORY