ਨਵੀਂ ਦਿੱਲੀ-ਜੰਮੂ ਅਤੇ ਕਸ਼ਮੀਰ 'ਚ ਆਈ. ਈ. ਡੀ. ਵਿਸਫੋਟ ਨੂੰ ਅੰਜ਼ਾਮ ਦੇਣ ਲਈ ਅੱਤਵਾਦੀਆਂ ਨੇ ਆਪਣੇ ਤਰੀਕੇ 'ਚ ਬਦਲਾਅ ਕੀਤਾ। ਹਾਲ 'ਚ ਆਈ ਰਿਪੋਰਟ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਵਿਸਫੋਟ ਨੂੰ ਅੰਜ਼ਾਮ ਦੇਣ ਲਈ ਅੱਤਵਾਦੀਆਂ ਨੇ ਮੋਟਰ ਸਾਈਕਲ ਅਤੇ ਵਾਹਨਾਂ ਦੀ ਚੋਰੀ ਰੋਕਣ 'ਚ ਵਰਤੋਂ ਹੋਣ ਵਾਲੇ ਰਿਮੋਟ ਅਲਾਰਮ ਜਾਂ ਚਾਬੀਆਂ ਦੀ ਵਰਤੋਂ ਦਾ ਰੁਝਾਨ ਵਧਿਆ ਹੈ। ਉਮੀਦ ਹੈ ਕਿ ਹਾਲ ਹੀ 'ਚ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਕਾਫਲੇ 'ਤੇ ਹਮਲੇ 'ਚ ਇਸੇ ਤਰੀਕੇ ਨੂੰ ਅਪਣਾਇਆ ਗਿਆ ਹੈ, ਜਿਸ 'ਚ 40 ਜਵਾਨ ਸ਼ਹੀਦ ਹੋ ਗਏ ਹਨ।
ਜੰਮੂ ਅਤੇ ਕਸ਼ਮੀਰ 'ਚ ਅੱਤਵਾਦੀ ਰੋਧੀ ਇਲਾਕੇ 'ਚ ਕੰਮ ਦੀ ਜਾਂਚ ਅਤੇ ਸੁਰੱਖਿਆ ਏਜੰਸੀਆਂ ਦੁਆਰਾ ਤਿਆਰ ਰਿਪੋਰਟ ਮੁਤਾਬਕ ਅੱਤਵਾਦੀਆਂ ਨੇ ਰਿਮੋਟ ਸੰਚਾਲਿਤ ਆਈ. ਈ. ਡੀ. ਵਿਸਫੋਟ ਦੇ ਤਰੀਕੇ ਨੂੰ ਅਸਰਦਾਰ ਬਣਾਉਣ ਲਈ ਇਸ 'ਚ 'ਅਚਾਨਕ ਬਦਲਾਅ' ਕੀਤਾ ਹੈ ਅਤੇ ਇਸ ਦੇ ਲਈ ਉਹ ਇਲੈਕਟ੍ਰੋਨਿਕ ਉਪਕਰਣ ਜਿਵੇਂ ਮੋਬਾਇਲ ਫੋਨ, ਵਾਕੀ-ਟਾਕੀ ਸੈਟ ਅਤੇ ਦੋ-ਪਹੀਆ ਜਾਂ ਚੌ-ਪਹੀਆ ਵਾਹਨਾਂ ਨੂੰ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ 'ਚ ਵਰਤੋਂ ਹੋਣ ਵਾਲੇ ਯੰਤਰਾਂ ਦੀ ਵਰਤੋਂ ਕਰ ਕੇ ਆਈ. ਈ. ਡੀ. ਵਿਸਫੋਟ ਕਰ ਰਹੇ ਹਨ।
ਪੁਲਵਾਮਾ ਹਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀਆਂ ਨੇ ਦੱਸਿਆ ਹੈ ਕਿ 14 ਫਰਵਰੀ ਨੂੰ ਹੋਏ ਵਿਸਫੋਟ ਨੂੰ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਨੇ ਅੰਜ਼ਾਮ ਦਿੱਤਾ। ਇਸ ਸ਼ਕਤੀਸ਼ਾਲੀ ਵਿਸਫੋਟ ਨੂੰ ਅੰਜ਼ਾਮ ਦੇਣ ਵਈ ਰਿਮੋਟ ਵਾਲੀ ਚਾਬੀ ਦੀ ਵਰਤੋਂ ਕੀਤੀ ਗਈ ਸੀ ਪਰ ਸੁਰੱਖਿਆ ਅਧਿਕਾਰੀਆਂ ਮੁਤਾਬਕ ਅੱਤਵਾਦੀਆਂ ਅਤੇ ਮਾਓਵਾਦੀਆਂ ਵਿਚਾਲੇ ਸਿੱਧਾ ਸੰਪਰਕ ਹੋਣ ਦਾ ਹੁਣ ਤੱਕ ਕੋਈ 'ਠੋਸ ਸਬੂਤ' ਨਹੀਂ ਮਿਲਿਆ।
ਜ਼ਿਲਾ ਮੈਜਿਸਟ੍ਰੇਟ ਦਾ ਹੁਕਮ- '48 ਘੰਟਿਆਂ 'ਚ ਬੀਕਾਨੇਰ ਛੱਡਣ ਪਾਕਿਸਤਾਨੀ'
NEXT STORY