ਬਿਜ਼ਨੈੱਸ ਡੈਸਕ : ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ (Tesla) ਨੇ ਭਾਰਤ 'ਚ ਐਂਟਰੀ ਕਰ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੂਨ ਮਹੀਨੇ ਅਮਰੀਕਾ ਦੌਰੇ 'ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਟੇਸਲਾ ਦੇ ਸੀਈਓ ਐਲਨ ਮਸਕ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਐਲਨ ਮਸਕ ਨੇ ਪੀਐੱਮ ਮੋਦੀ ਦੀ ਖੂਬ ਤਾਰੀਫ ਕੀਤੀ ਸੀ। ਉਦੋਂ ਹੀ ਇਹ ਸੰਕੇਤ ਮਿਲੇ ਸਨ ਕਿ ਜਲਦੀ ਹੀ ਭਾਰਤ ਵਿੱਚ ਟੇਸਲਾ ਕੰਪਨੀ ਦੀ ਐਂਟਰੀ ਹੋਣ ਵਾਲੀ ਹੈ।
ਇਹ ਵੀ ਪੜ੍ਹੋ : ਬੈਂਕ ਆਫ਼ ਇੰਗਲੈਂਡ ਨੇ ਲਗਾਤਾਰ 14ਵੀਂ ਵਾਰ ਵਿਆਜ ਦਰਾਂ 'ਚ ਕੀਤਾ ਵਾਧਾ, 15 ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੀਆਂ
ਦਰਅਸਲ, ਹੁਣ ਟੇਸਲਾ ਕੰਪਨੀ ਨੇ ਭਾਰਤ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਪਹਿਲਾ ਕਦਮ ਚੁੱਕਿਆ ਹੈ। Tesla India Motor and Energy Pvt Ltd ਨੇ ਪੰਚਸ਼ੀਲ ਬਿਜ਼ਨੈੱਸ ਪਾਰਕ ਪੁਣੇ ਵਿੱਚ ਕਿਰਾਏ 'ਤੇ ਇਕ ਦਫ਼ਤਰ ਲਿਆ ਹੈ। ਫਿਲਹਾਲ ਟੇਸਲਾ ਕੰਪਨੀ ਦੇ ਸਾਰੇ ਅਧਿਕਾਰੀ ਇਸ ਦਫ਼ਤਰ 'ਚ ਕੰਮ ਕਰਨਗੇ ਅਤੇ ਹੌਲੀ-ਹੌਲੀ ਕਾਰੋਬਾਰ ਸ਼ੁਰੂ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਆਫਿਸ ਵਿੱਚ ਹਰ ਤਰ੍ਹਾਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ : 'ਆਪ' MP ਸੁਸ਼ੀਲ ਰਿੰਕੂ ਲੋਕ ਸਭਾ 'ਚੋਂ ਪੂਰੇ ਸੈਸ਼ਨ ਲਈ ਸਸਪੈਂਡ
60 ਮਹੀਨਿਆਂ ਲਈ ਲੀਜ਼ 'ਤੇ ਆਫਿਸ
ਰੀਅਲ ਅਸਟੇਟ ਐਨਾਲਿਟਿਕਸ ਫਰਮ ਸੀਆਰਈ ਮੈਟ੍ਰਿਕਸ ਦੇ ਅਨੁਸਾਰ ਟੇਸਲਾ 60 ਮਹੀਨਿਆਂ ਲਈ ਦਫ਼ਤਰ ਨੂੰ ਲੀਜ਼ 'ਤੇ ਦੇਣ ਲਈ 11.65 ਲੱਖ ਰੁਪਏ ਦਾ ਮਹੀਨਾਵਾਰ ਕਿਰਾਇਆ ਅਤੇ 34.95 ਲੱਖ ਰੁਪਏ ਦੀ ਸੁਰੱਖਿਆ ਜਮ੍ਹਾ ਰਕਮ ਦਾ ਭੁਗਤਾਨ ਕਰੇਗੀ। ਪੰਚਸ਼ੀਲ ਬਿਜ਼ਨੈੱਸ ਪਾਰਕ ਇਸ ਸਮੇਂ ਨਿਰਮਾਣ ਅਧੀਨ ਹੈ ਅਤੇ ਇਸ ਦਾ ਕੁਲ ਆਕਾਰ 10,77,181 ਵਰਗ ਫੁੱਟ ਹੈ।
ਪਰ ਟੇਸਲਾ ਦੀ ਸਹਾਇਕ ਕੰਪਨੀ ਨੇ ਪੰਚਸ਼ੀਲ ਬਿਜ਼ਨੈੱਸ ਪਾਰਕ ਵਿੱਚ ਬੀ ਵਿੰਗ ਦੀ ਪਹਿਲੀ ਮੰਜ਼ਿਲ 'ਤੇ 5,580 ਵਰਗ ਫੁੱਟ ਦਫ਼ਤਰੀ ਥਾਂ ਲਈ ਹੈ। ਇਹ ਸੌਦਾ ਟੇਬਲਸਪੇਸ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਨਾਲ ਕੀਤਾ ਗਿਆ ਹੈ। ਇਸ ਦਾ ਕਿਰਾਇਆ 1 ਅਕਤੂਬਰ 2023 ਤੋਂ ਸ਼ੁਰੂ ਹੋਵੇਗਾ ਅਤੇ ਦੋਵੇਂ ਕੰਪਨੀਆਂ ਹਰ ਸਾਲ 5 ਫ਼ੀਸਦੀ ਦੇ ਵਾਧੇ ਨਾਲ 60 ਮਹੀਨਿਆਂ ਦੇ ਲਾਕ-ਇਨ ਪੀਰੀਅਡ 'ਤੇ ਸਹਿਮਤ ਹੋ ਗਈਆਂ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਆਰਡੀਨੈਂਸ 'ਤੇ ਲੱਗੀ ਮੋਹਰ! ਵਿਰੋਧੀਆਂ ਦੀ ਇਕਜੁੱਟਤਾ ਦੇ ਬਾਵਜੂਦ ਲੋਕ ਸਭਾ 'ਚ ਪਾਸ ਹੋਇਆ ਬਿੱਲ
NEXT STORY