ਠਾਣੇ - ਨਗਰ ਨਿਗਮ ਵੱਲੋਂ ਹਰ ਸਾਲ ਆਯੋਜਿਤ ਹੋਣ ਵਾਲੀ ‘ਠਾਣੇ ਵਰਸ਼ਾ ਮਹਾਪੌਰ ਮੈਰਾਥਨ' ਨੂੰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਰੱਦ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਮੇਅਰ ਨਰੇਸ਼ ਮਹਾਸਕੇ ਨੇ ਰਿਕਾਰਡ ਕੀਤੇ ਹੋਏ ਸੰਦੇਸ਼ ਦੇ ਜ਼ਰੀਏ ਸੋਮਵਾਰ ਨੂੰ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਪਿਛਲੇ ਤਿੰਨ ਦਹਾਕੇ ਤੋਂ ਇਸ ਮੈਰਾਥਨ ਦਾ ਆਯੋਜਨ ਲਗਾਤਾਰ ਕੀਤਾ ਜਾ ਰਿਹਾ ਸੀ।
ਮਹਾਸਕੇ ਨੇ ਕਿਹਾ, ‘‘ਪਰ ਇਸ ਸਾਲ ਕੋਰੋਨਾ ਵਾਇਰਸ ਕਾਰਨ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸਾਨੂੰ ਇਸ ਨੂੰ ਰੱਦ ਕਰਣਾ ਪਿਆ। ਮੈਰਾਥਨ ਦੌਰਾਨ ਕਾਫ਼ੀ ਲੋਕ ਇਕੱਠੇ ਹੁੰਦੇ ਹਨ ਇਸ ਲਈ ਇਸ ਨੂੰ ਰੱਦ ਕਰ ਦਿੱਤਾ ਗਿਆ। ਇਸ ਮੁਕਾਬਲੇ ਦਾ ਆਯੋਜਨ ਹਰ ਸਾਲ ਠਾਣੇ ਨਗਰ ਨਿਗਮ ਅਤੇ ਨਗਰ ਨਿਗਮ ਦੇ ਅਧਿਕਾਰੀ ਕਰਦੇ ਹਨ। ਇਸ 'ਚ ਵੱਖ-ਵੱਖ ਵਰਗਾਂ 'ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੌੜਾਕਾਂ ਸਮੇਤ ਕਰੀਬ 25 ਤੋਂ 30 ਹਜ਼ਾਰ ਲੋਕ ਹਿੱਸਾ ਲੈਂਦੇ ਹਨ। ਠਾਣੇ ਇਸ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸ਼ਹਿਰਾਂ 'ਚੋਂ ਇੱਕ ਹੈ। ਨਗਰ ਨਿਗਮ ਅਧਿਕਾਰੀਆਂ ਮੁਤਾਬਕ ਸ਼ਹਿਰ 'ਚ ਕੋਰੋਨਾ ਵਾਇਰਸ ਤੋਂ ਪੀੜਤ ਮਾਮਲੇ 8 ਹਜਾਰ ਦੇ ਅੰਕੜਿਆਂ ਨੂੰ ਪਾਰ ਕਰ ਚੁੱਕੇ ਹਨ।
ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਵਿਰੁੱਧ ਕਾਂਗਰਸੀਆਂ ਦਾ ਫੁਟਿਆ ਗੁੱਸਾ (ਤਸਵੀਰਾਂ)
NEXT STORY