ਕੰਨੜ— ਕਰਨਾਟਕ ਦੇ ਦੱਖਣੀ ਕੰਨੜ ਜ਼ਿਲੇ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 11 ਸਾਲ ਦੀ ਲੜਕੀ ਦੀ ਸੱਜੀ ਅੱਖ 'ਚੋਂ ਲਗਾਤਾਰ ਮਰੀਆਂ ਹੋਈਆਂ ਕੀੜੀਆਂ ਨਿਕਲ ਰਹੀਆਂ ਹਨ। ਲੜਕੀ ਪਿਛਲੇ 10 ਦਿਨਾਂ ਤੋਂ ਇਸ ਦੁਰਲੱਭ ਬੀਮਾਰੀ ਨਾਲ ਪੀੜਤ ਹੈ, ਜਿਸ ਤੋਂ ਖੁਦ ਡਾਕਟਰ ਵੀ ਹੈਰਾਨ ਹਨ। 11 ਸਾਲ ਦੀ ਅਸ਼ਵਨੀ ਦੀ ਅੱਖ 'ਚੋਂ ਹੁਣ ਤੱਕ ਕਰੀਬ 60 ਕੀੜੀਆਂ ਕੱਢੀਆਂ ਜਾ ਚੁਕੀਆਂ ਹਨ। ਖਬਰ ਅਨੁਸਾਰ ਦੱਖਣੀ ਕੰਨੜ ਜ਼ਿਲੇ ਦੇ ਵੇਨੁਰੂ ਕੋਲ ਸਥਿਤ ਇਕ ਪਿੰਡ 'ਚ ਰਹਿਣ ਵਾਲੀ ਅਸ਼ਵਨੀ ਦੀ ਅੱਖ 'ਚੋਂ ਕੁਝ ਸਮੇਂ ਪਹਿਲਾਂ ਮਰੀਆਂ ਹੋਈਆਂ ਕੀੜੀਆਂ ਨਿਕਲਣ ਲੱਗੀਆਂ। ਇਸ ਕਾਰਨ ਅਸ਼ਵਨੀ ਨੂੰ ਬੇਹੱਦ ਦਰਦ ਅਤੇ ਜਲਨ ਦੀ ਸਮੱਸਿਆ ਹੋਣ ਲੱਗੀ। ਅੱਖ 'ਚੋਂ ਪਾਣੀ ਵੀ ਆਉਣ ਲੱਗਾ। ਪਰੇਸ਼ਾਨ ਮਾਤਾ-ਪਿਤਾ ਅਸ਼ਵਨੀ ਨੂੰ ਪਹਿਲਾਂ ਇਕ ਜੋਤਿਸ਼ੀ ਕੋਲ ਲੈ ਕੇ ਗਏ।
ਜੋਤਿਸ਼ੀ ਨੇ ਦੱਸਿਆ ਕਿ ਲੜਕੀ ਦਾ ਪਰਿਵਾਰ ਨਾਗਦੋਸ਼ ਨਾਲ ਪੀੜਤ ਹੈ। ਇਸ ਕਾਰਨ ਲੜਕੀ ਦੀ ਅੱਖ 'ਚੋਂ ਮਰੀਆਂ ਹੋਈਆਂ ਕੀੜੀਆਂ ਨਿਕਲ ਰਹੀਆਂ ਹਨ। ਅਸ਼ਵਨੀ ਨਲੀਨਗਿਰੀ ਸਰਕਾਰੀ ਸਕੂਲ 'ਚ ਜਮਾਤ 5 'ਚ ਪੜ੍ਹਦੀ ਹੈ। ਉੱਥੇ ਹੀ ਡਾਕਟਰਾਂ ਦਾ ਕਹਿਣਾ ਹੈ,''ਜਦੋਂ ਅਸ਼ਵਨੀ ਸੌਂਦੀ ਹੈ ਤਾਂ ਕੀੜੀਆਂ ਉਸ ਦੇ ਕੰਨ 'ਚ ਵੜ ਜਾਂਦੀਆਂ ਹਨ ਅਤੇ ਫਿਰ ਅੱਖ 'ਚੋਂ ਨਿਲਕਦੀਆਂ ਹਨ।'' ਡਾਕਟਰਾਂ ਨੇ ਬੱਚੀ ਦੀ ਅੱਖ 'ਚ ਆਈ ਡਰਾਪ ਪਾਇਆ ਪਰ ਸਮੱਸਿਆ ਉਸੇ ਤਰ੍ਹਾਂ ਹੀ ਰਹੀ।
ਇਨਸਾਫ਼ ਨਾ ਮਿਲਣ ਤੋਂ ਦੁਖੀ ਅਪਾਹਜ ਗੈਂਗਰੇਪ ਪੀੜਤਾ ਨੇ ਕੀਤੀ ਖੁਦਕੁਸ਼ੀ
NEXT STORY