ਆਦਮਪੁਰ (ਰਣਦੀਪ) - ਆਦਮਪੁਰ ਸਿਵਲ ਏਅਰਪੋਰਟ ਦਾ ਨਾਂ ਸਾਰਾਗੜੀ ਦੇ ਸ਼ਹੀਦ ਗੁਰਮੁੱਖ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਨਾਂ ’ਤੇ ਰੱਖਿਆ ਜਾਵੇ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਡਰੋਲੀ ਕਲਾਂ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ, ਜਥੇਦਾਰ ਗੁਰਦਿਆਲ ਸਿੰਘ ਨਿੱਝਰ ਸੀਨੀਅਰ ਅਕਾਲੀ ਆਗੂ, ਦਲਜੀਤ ਸਿੰਘ ਭੱਟੀ ਪੜਪੋਤਰੇ ਸ਼ਹੀਦ ਗੁਰਮੁੱਖ ਸਿੰਘ ਡਮੁੰਡਾ ਵੱਲੋਂ ਅੱਜ ਸਾਰਾਗੜੀ ਦੇ ਸ਼ਹੀਦਾਂ ਦੇ ਸੰਬੰਧ ਵਿਚ ਰੱਖੀ ਇਕ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਗੁਰਮੁੱਖ ਸਿੰਘ ਨੇ ਸ਼ਹੀਦੀ ਪ੍ਰਾਪਤ ਕਰਨ ਤੋਂ ਪਹਿਲਾਂ 20 ਵੈਰੀਆਂ ਨੂੰ ਮੌਤ ਦੇ ਘਾਟ ਉਤਾਰਿਆ, ਜਿਨ੍ਹਾਂ ਦਾ ਪਿਛੋਕੜ ਆਦਮਪੁਰ ਦੇ ਨੇੜਲੇ ਪਿੰਡ ਡਮੁੰਡਾ ਦਾ ਸੀ । ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਮਹਾਨ ਸ਼ਹੀਦ ਸੂਰਬੀਰ ਗੁਰਮੁੱਖ ਸਿੰਘ ਤੇ ਉਸ ਦੇ ਸਾਥੀਆਂ ਦੀਆਂ ਕੁਰਬਾਨੀਆਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਨਾਂ ’ਤੇ ਸਿਵਲ ਏਅਰਪੋਰਟ ਆਦਮਪੁਰ ਦਾ ਨਾਂ ਰੱਖਿਆ ਜਾਵੇ l ਇਸ ਮੌਕੇ ਸਰਪੰਚ ਰਸ਼ਪਾਲ ਸਿੰਘ ਡਰੋਲੀ, ਜਥੇਦਾਰ ਗੁਰਦਿਆਲ ਸਿੰਘ ਨਿੱਝਰ, ਕੁਲਵਿੰਦਰ ਸਿੰਘ ਟੋਨੀ ਸਰਕਲ ਪ੍ਰਧਾਨ ਆਦਮਪੁਰ ਸ਼ਹਿਰੀ, ਸਮਾਜ ਸੇਵਕ ਵਰਿੰਦਰ ਸਿੰਘ ਪ੍ਰਹਾਰ, ਡਾ. ਰਣਧੀਰ ਸਿੰਘ ਰੰਧਾਵਾ, ਦਲਜੀਤ ਸਿੰਘ ਭੱਟੀ ਉਪ ਪ੍ਰਧਾਨ ਸਰਕਲ ਆਦਮਪੁਰ ਸ਼ਹਿਰੀ, ਦਲਬੀਰ ਸਿੰਘ ਖੋਜਕੀਪੁਰ,ਅਮਰਜੀਤ ਸਿੰਘ ਸਾਬਕਾ ਸਰਪੰਚ ਅਰਜਨਵਾਲ, ਹਰਮਿੰਦਰ ਸਿੰਘ ਸਰਪੰਚ ਕਾਲਰਾ, ਕੁਲਦੀਪ ਸਿੰਘ ਖੁਰਦਪੁਰ, ਕਮਲਜੀਤ ਸਿੰਘ ਲੱਕੀ, ਤੀਰਥ ਸਿੰਘ ਪੰਡੌਰੀ, ਗੁਰਮੇਲ ਸਿੰਘ ਜਨਰਲ ਸਕੱਤਰ ਆਦਮਪੁਰ, ਰਜਿੰਦਰ ਸਿੰਘ ਡਮੁੰਡਾ ਤੇ ਹੋਰ ਹਾਜ਼ਰ ਸਨ l
ਲੁਧਿਆਣਾ ’ਚ ਮਿਲੀ ਅੱਤਵਾਦੀ ਹਮਲੇ ਦੀ ਧਮਕੀ, ਸੁਰੱਖਿਆ ਏਜੰਸੀਆਂ ਅਲਰਟ
NEXT STORY