ਨੈਸ਼ਨਲ ਡੈਸਕ : ਆਪਣੀਆਂ ਸੱਚ ਹੁੰਦੀਆਂ ਜਾ ਰਹੀਆਂ ਭਵਿੱਖਬਾਣੀਆਂ ਲਈ ਜਾਣੇ ਜਾਂਦੇ ਬਾਬਾ ਵੇਂਗਾ ਬੇਸ਼ਕ ਇਸ ਦੁਨੀਆ ਨੂੰ ਅਲਵੀਦਾ ਆਖ ਚੁੱਕੇ ਹਨ, ਪਰ ਉਨ੍ਹਾਂ ਵਲੋਂ ਕੀਤੀਆਂ ਗਈਆਂ ਭਵਿੱਖਬਾਣੀਆਂ ਅੱਜ ਵੀ ਲੋਕਾਂ ਦੇ ਮਨਾਂ ਅੰਦਰ ਕਈ ਤਰ੍ਹਾਂ ਦੇ ਸਵਾਲ ਤੇ ਚਿੰਤਾਵਾਂ ਪੈਦਾ ਕਰ ਦਿੰਦੀਆਂ ਹਨ। ਬਾਬਾ ਵੇਂਗਾ ਵਲੋਂ ਤੀਜੇ ਵਿਸ਼ਵ ਯੁੱਧ ਨੂੰ ਲੈ ਕੇ ਵੀ ਭਵਿੱਖਬਾਣੀ ਕਰ ਦਿੱਤੀ ਗਈ ਸੀ। ਭਵਿੱਖਬਾਣੀ ਅੰਦਰ ਦੱਸਿਆਂ ਗੱਲਾਂ ਵਾਲਾ ਮਾਹੌਲ ਹੁਣ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਅੰਦਰ ਬਣਦਾ ਜਾ ਰਿਹਾ ਹੈ। ਜਿਸ ਕਾਰਨ ਹਰ ਪਾਸੇ ਹੁਣ ਤੀਜੀ ਵਿਸ਼ਵ ਜੰਗ ਦੀ ਚਰਚਾ ਵੀ ਹੋਲੀ-ਹੋਲੀ ਉੱਠਣੀ ਸ਼ੁਰੂ ਹੋ ਗਈ ਹੈ। ਅਜਿਹੇ ਵਿਚਾਲੇ ਅੱਜ ਅਸੀਂ ਤਹਾਨੂੰ ਦੱਸਾਂਗੇ ਬਾਬਾ ਵੇਂਗਾ ਵਲੋਂ ਕੀਤੀ ਗਈ ਤੀਜੀ ਵਿਸ਼ਵ ਜੰਗ ਵਾਲੀ ਭਵਿੱਖਬਾਣੀ ਬਾਰੇ ਅਤੇ ਨਾਲ ਹੀ ਦੱਸਾਂਗੇ ਕਿ ਕਿਵੇਂ ਮਾਹੌਲ ਜੰਗ ਵੱਲ ਵੱਧਦਾ ਜਾ ਰਿਹਾ ਹੈ।
ਸਭ ਤੋਂ ਪਹਿਲਾਂ ਦੱਸ ਦਈਆਂ ਕਿ ਬੁਲਗਾਰੀਆ ਦੇ ਬਾਬਾ ਵੇਂਗਾ ਦੀਆਂ ਹੁਣ ਤਕ ਕਈ ਭਵਿੱਖਬਾਣੀਆਂ ਸੱਚ ਹੋ ਚੁੱਕੀਆਂ ਹਨ। ਬਾਬਾ ਵੇਂਗਾ ਨੇ ਸੋਵੀਅਤ ਸੰਘ ਦੇ ਟੁੱਟਣ, ਅਮਰੀਕਾ ਵਿਚ ਅੱਤਵਾਦੀ ਸੰਗਠਨ ਅਲਕਾਇਦਾ ਦੇ 9/11 ਦੇ ਹਮਲੇ ਸਮੇਤ ਕਈ ਭਵਿੱਖਬਾਣੀਆਂ ਕੀਤੀਆਂ ਸਨ, ਜੋ ਬਿਲਕੁਲ ਸੱਚ ਸਾਬਤ ਹੋਈਆਂ ਹਨ।
ਬਾਬਾ ਵੇਂਗਾ ਦਾ ਜਨਮ ਸਾਲ 1911 ਵਿੱਚ ਬੁਲਗਾਰੀਆ ਵਿੱਚ ਹੋਇਆ ਸੀ ਅਤੇ ਸਾਲ 1996 ਵਿੱਚ 86 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਿਆ ਸੀ। ਬਾਬਾ ਵੇਂਗਾ ਨੇ ਸਿਰਫ 12 ਸਾਲ ਦੀ ਉਮਰ ਵਿੱਚ ਅੱਖਾਂ ਦੀ ਰੌਸ਼ਨੀ ਗੁਆ ਦਿੱਤੀ ਸੀ। ਉਸ ਨੇ ਦੁਨੀਆ ਬਾਰੇ ਕਈ ਭਵਿੱਖਬਾਣੀਆਂ ਕੀਤੀਆਂ ਸਨ, ਜੋ ਸੱਚ ਸਾਬਤ ਹੋਈਆਂ ਹਨ। ਬਾਬਾ ਵੇਂਗਾ ਨੂੰ ਬਾਲਕਨ ਖੇਤਰ ਦਾ ਨਾਸਤਰੇਦਮਸ ਕਿਹਾ ਜਾਂਦਾ ਹੈ। ਬਾਬਾ ਵੇਂਗਾ ਨੇ 5079 ਤੱਕ ਭਵਿੱਖਬਾਣੀ ਕੀਤੀ ਸੀ। ਇੱਕ ਵਾਰ ਫਿਰ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਦੀ ਚਰਚਾ ਹੋ ਰਹੀ ਹੈ।
2025 ਤੋਂ ਹੋਵੇਗੀ ਸੰਸਾਰ ਦੇ ਅੰਤ ਦੀ ਸ਼ੁਰੂਆਤ
ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਸੀ ਕਿ 2076 ਤੱਕ ਪੂਰੀ ਦੁਨੀਆ ਵਿੱਚ ਵਾਮਪੰਥੀ ਮੁੜ ਸੱਤਾ ਵਿੱਚ ਆ ਜਾਣਗੇ। ਇਸ ਕਾਰਨ ਸੰਸਾਰ ਵਿੱਚ ਕਮਿਊਨਿਸਟ ਰਾਜ ਸਥਾਪਿਤ ਹੋਵੇਗਾ। ਇਸ ਦੇ ਨਾਲ ਹੀ ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਸੀ ਕਿ ਸਾਲ 5079 ਵਿੱਚ ਇੱਕ ਕੁਦਰਤੀ ਘਟਨਾ ਕਾਰਨ ਸੰਸਾਰ ਦਾ ਅੰਤ ਹੋ ਜਾਵੇਗਾ।
ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਸੀ ਕਿ ਸੰਸਾਰ ਦਾ ਅੰਤ ਸਾਲ 2025 ਵਿੱਚ ਸ਼ੁਰੂ ਹੋਵੇਗਾ। ਉਸ ਦੀ ਭਵਿੱਖਬਾਣੀ ਅਨੁਸਾਰ, ਸਾਲ 2025 ਵਿੱਚ ਯੂਰਪ ਵਿੱਚ ਇੱਕ ਵੱਡਾ ਸੰਘਰਸ਼ ਸ਼ੁਰੂ ਹੋ ਜਾਵੇਗਾ, ਜਿਸ ਨਾਲ ਮਹਾਂਦੀਪ ਦੀ ਆਬਾਦੀ ਵਿੱਚ ਭਾਰੀ ਕਮੀ ਆਵੇਗੀ। ਹਾਲ ਹੀ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਨਸਕੀ ਵਿਚਾਲੇ ਵ੍ਹਾਈਟ ਹਾਊਸ 'ਚ ਗਰਮਾ-ਗਰਮ ਬਹਿਸ ਹੋਈ। ਹਾਲ ਹੀ ਦੇ ਦਿਨਾਂ 'ਚ ਟਰੰਪ ਨੇ ਕੁਝ ਅਜਿਹੇ ਕਦਮ ਚੁੱਕੇ ਹਨ, ਜਿਨ੍ਹਾਂ ਨੇ ਦੁਨੀਆ ਨੂੰ ਚਿੰਤਤ ਕਰ ਦਿੱਤਾ ਹੈ।
ਅਮਰੀਕਾ ਨੇ ਯੂਕਰੇਨ ਨਾਲ ਆਪਣੀ ਖੁਫੀਆ ਜਾਣਕਾਰੀ ਸਾਂਝੀ ਕਰਨੀ ਬੰਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਵੀ ਯੂਕਰੇਨ ਨੂੰ ਮਿਲਟਰੀ ਸਹਾਇਤਾ 'ਤੇ ਰੋਕ ਲਗਾ ਦਿੱਤੀ ਸੀ। ਅਮਰੀਕਾ ਦੇ ਇਸ ਕਦਮ ਨਾਲ ਯੂਕਰੇਨ ਦੀ ਹਾਲਤ ਵਿਗੜ ਸਕਦੀ ਹੈ। ਹਾਲਾਂਕਿ ਯੂਰਪੀ ਦੇਸ਼ ਪੂਰੀ ਤਰ੍ਹਾਂ ਯੂਕਰੇਨ ਦੇ ਨਾਲ ਖੜ੍ਹੇ ਹਨ। ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਵਿੱਚ ਕੋਈ ਵੀ ਦੇਸ਼ ਸਿੱਧੇ ਤੌਰ 'ਤੇ ਸ਼ਾਮਲ ਨਹੀਂ ਹੈ, ਪਰ ਦੂਜੇ ਤਰੀਕਿਆਂ ਨਾਲ ਮਦਦ ਕਰਦਾ ਹੈ। ਇਸ ਲਈ ਯੂਰਪੀ ਦੇਸ਼ ਵੀ ਰੂਸ ਦੇ ਨਿਸ਼ਾਨੇ 'ਤੇ ਹਨ। ਜੇਕਰ ਅਮਰੀਕਾ ਆਪਣੇ ਹੱਥ ਪਿੱਛੇ ਖਿੱਚ ਲੈਂਦਾ ਹੈ ਤਾਂ ਯੂਰਪ ਲਈ ਖ਼ਤਰਾ ਵਧ ਜਾਵੇਗਾ।
ਹੋ ਜਾਓ ਤਿਆਰ : ਫਰਾਂਸੀ ਰਾਸ਼ਟਰਪਤੀ
ਇਸ ਲਈ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਯੂਰਪ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰੂਸ ਦੇ ਹਮਲੇ ਦੀ ਕੋਈ ਹੱਦ ਨਹੀਂ ਹੈ। ਇਹ ਸਿਰਫ਼ ਯੂਕਰੇਨ ਤੱਕ ਸੀਮਤ ਨਹੀਂ ਰਹੇਗਾ। ਰੂਸ ਦਾ ਹਮਲਾ ਫਰਾਂਸ ਅਤੇ ਯੂਰਪ ਲਈ ਵੀ ਖਤਰਾ ਹੈ। ਅਮਰੀਕਾ ਦੇ ਬਦਲੇ ਹੋਏ ਰਵੱਈਏ ਬਾਰੇ ਉਨ੍ਹਾਂ ਕਿਹਾ ਕਿ ਯੂਰਪ ਨੂੰ ਆਪਣੀ ਤਿਆਰੀ ਕਰਨੀ ਚਾਹੀਦੀ ਹੈ ਤਾਂ ਜੋ ਅਮਰੀਕਾ ਪਿੱਛੇ ਹਟਣ 'ਤੇ ਵੀ ਮਹਾਂਦੀਪ ਦੇ ਦੇਸ਼ ਆਪਣਾ ਬਚਾਓ ਕਰ ਸਕਣ। ਇਸੇ ਲਈ ਬਾਬਾ ਵੇਂਗਾ ਦੀਆਂ ਇਹ ਭਵਿੱਖਬਾਣੀਆਂ ਸੱਚ ਹੋਣ ਤੋਂ ਦੁਨੀਆਂ ਡਰਦੀ ਹੈ।
ਹੋਲੀ 'ਤੇ ਲੱਗ ਗਈਆਂ ਮੌਜਾਂ, ਲਗਾਤਾਰ 4 ਛੁੱਟੀਆਂ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਅਤੇ ਬੈਂਕ
NEXT STORY