ਫਤੇਹਾਬਾਦ — ਫਤੇਹਾਬਾਦ ਦੇ ਨੇੜੇ ਦੇ ਪਿੰਡ ਕਮਾਨਾ ਦੇ ਜੋਹੜ 'ਚ 10 ਸਾਲ ਦੀ ਬੱਚੀ ਦਾ ਅੱਧ ਨੰਗੀ ਲਾਸ਼ ਮਿਲਣ ਕਾਰਨ ਸੰਨਸਨੀ ਫੈਲ ਗਈ। ਇੰਨਾ ਹੀ ਨਹੀਂ ਉਸਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ, ਜਿਸ ਨੂੰ ਦੇਖ ਕੇ ਕਤਲ ਦਾ ਸ਼ੱਕ ਪੈਦਾ ਹੋ ਰਿਹਾ ਹੈ। ਕਮਾਨਾ ਨਿਵਾਸੀ ਇਕ ਵਿਅਕਤੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੀ 10 ਸਾਲ ਦੀ ਲੜਕੀ ਨੂੰ ਦੁਕਾਨ ਤੋਂ ਸਮਾਨ ਦਵਾ ਕੇ ਘਰ ਛੱਡ ਕੇ ਗਿਆ ਸੀ। ਕੁਝ ਦੇਰ ਬਾਅਦ ਵਾਪਸ ਆਇਆ ਤਾਂ ਉਸਦੀ ਲੜਕੀ ਗਾਇਬ ਸੀ। ਫਿਰ ਕੁਝ ਦੇਰ ਬਾਅਦ ਉਸਦੀ ਲਾਸ਼ ਜੋਹੜ 'ਚ ਤੈਰਦੀ ਮਿਲੀ।

ਲਾਸ਼ ਨੂੰ ਦੇਖ ਕੇ ਬਲਾਤਕਾਰ ਹੋਇਆ ਲੱਗ ਰਿਹਾ ਹੈ। ਫਿਲਹਾਲ ਪੁਲਸ ਦੀ ਟੀਮ ਮ੍ਰਿਤਕ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਫਤੇਹਾਬਾਦ ਦੇ ਹਸਪਤਾਲ 'ਚ ਭੇਜ ਦਿੱਤਾ ਗਿਆ ਜਿਥੇ ਡਾਕਟਰਾਂ ਦਾ ਇਕ ਪੈਨਲ ਉਸਦਾ ਪੋਸਟਮਾਰਟਮ ਕਰੇਗਾ।
ਪੁਲਸ ਦੇ ਉੱਚ ਅਧਿਕਾਰੀ ਅਜੇ ਇਸ ਮਾਮਲੇ 'ਚ ਖੁੱਲ੍ਹ ਕੇ ਬੋਲਣ ਤੋਂ ਬਚ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਰਾਸ਼ਟਰਪਤੀ ਨੇ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਕੀਤਾ 2 ਦਯਾ ਪਟੀਸ਼ਨਾਂ ਨੂੰ ਖਾਰਜ
NEXT STORY