ਗੋਂਡਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੇ ਵਾਸੀ ਇਕ ਵਿਅਕਤੀ ਦੀ ਲਾਸ਼ ਕਰੀਬ 40 ਦਿਨ ਬਾਅਦ ਸਾਊਦੀ ਅਰਬ ਤੋਂ ਘਰ ਪਹੁੰਚੀ। ਪਰਿਵਾਰ ਵਾਲਿਆਂ ਦੀ ਮੌਜੂਦਗੀ 'ਚ ਐਤਵਾਰ ਦੇਰ ਰਾਤ ਮੁਹੰਮਦ ਸ਼ਕੀਲ ਦੀ ਲਾਸ਼ ਨੂੰ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਜ਼ਿਲ੍ਹਾ ਅਧਿਕਾਰੀ ਨੇਹਾ ਸ਼ਰਮਾ ਨੇ ਸੋਮਵਾਰ ਨੂੰ ਦੱਸਿਆ ਕਿ ਸਦਰ ਤਹਿਸੀਲ ਦੇ ਇਮਰਤੀ ਬਿਸੇਨ ਵਾਸੀ ਮੁਹੰਮਦ ਸ਼ਕੀਲ (40) ਸਾਊਦੀ ਅਰਬ 'ਚ ਬੱਕਰੀ ਚਰਾਉਣ ਦੀ ਨੌਕਰੀ ਕਰਦਾ ਸੀ। ਕਰੀਬ 40 ਦਿਨ ਪਹਿਲੇ ਉਸ ਦੇ ਨਾਲ ਹੀ ਬੱਕਰੀ ਚਰਾਉਣ ਵਾਲੇ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰ ਨਾਲ ਮੁਹੰਮਦ ਸ਼ਕੀਲ ਦਾ ਕਤਲ ਕਰ ਦਿੱਤਾ।
ਮਾਲਕ ਵਲੋਂ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਗਈ। ਪਰਿਵਾਰ ਵਾਲਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਮਾਧਿਅਮ ਨਾਲ ਭਾਰਤ ਸਰਕਾਰ ਤੋਂ ਦਖ਼ਲ ਦੀ ਮੰਗ ਕਰਦੇ ਹੋਏ ਲਾਸ਼ ਦੇਸ਼ ਲਿਆਉਣ ਦੀ ਗੁਹਾਰ ਲਗਾਈ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਵਿਦੇਸ਼ ਰਾਜ ਮੰਤਰੀ ਅਤੇ ਸਥਾਨਕ ਸੰਸਦ ਮੈਂਬਰ ਕੀਰਤੀਵਰਧਨ ਸਿੰਘ ਦੀ ਵਿਸ਼ੇਸ਼ ਕੋਸ਼ਿਸ਼ ਨਾਲ ਆਖ਼ਰਕਾਰ 40 ਦਿਨਾਂ ਬਾਅਦ ਸਾਊਦੀ ਅਰਬ ਤੋਂ ਸ਼ਕੀਲ ਦੀ ਲਾਸ਼ ਭਾਰਤ ਲਿਆਂਦੀ ਗਈ ਅਤੇ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪਰਿਵਾਰ ਵਾਲਿਆਂ ਨੇ ਐਤਵਾਰ ਦੇਰ ਰਾਤ ਲਾਸ਼ ਨੂੰ ਸਪੁਰਦ-ਏ-ਖਾਕ ਕਰ ਦਿੱਤਾ। ਮੁਹੰਮਦ ਸ਼ਕੀਲ ਦੀਆਂ ਚਾਰ ਧੀਆਂ ਹਨ, ਜਿਨ੍ਹਾਂ ਦੀ ਉਮਰ 12 ਸਾਲ ਤੋਂ ਘੱਟ ਹੈ। ਸ਼ਕੀਲ ਦੇ ਰਿਸ਼ਤੇਦਾਰ ਨਿਜਾਮੁਦੀਨ ਨੇ ਕਿਹਾ,''ਅਸੀਂ ਭਾਰਤ ਸਰਕਾਰ ਅਤੇ ਗੋਂਡਾ ਜ਼ਿਲ੍ਹਾ ਪ੍ਰਸ਼ਾਸਨ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡੀ ਮਦਦ ਕੀਤੀ। ਵਿਦੇਸ਼ ਰਾਜ ਮੰਰਤੀ ਨੇ ਮਾਮਲੇ 'ਚ ਦਖ਼ਲ ਕਰ ਕੇ ਲਾਸ਼ ਨੂੰ ਭਾਰਤ ਲਿਆਉਣ 'ਚ ਮਦਦ ਕੀਤੀ। ਅਸੀਂ ਮੰਗ ਕਰਦੇ ਹਾਂ ਕਿ ਵਿਦੇਸ਼ ਮੰਤਰੀ ਦੋਸ਼ੀਆਂ ਖ਼ਿਲਾਫਡ ਕਾਰਵਾਈ ਲਈ ਸਾਊਦੀ ਪ੍ਰਸ਼ਾਸਨ ਨਾਲ ਗੱਲ ਕਰੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਥਾਵਾਂ 'ਤੇ ਅੱਜ ਤੋਂ ਨਹੀਂ ਲੱਗੇਗਾ ਟੋਲ ਟੈਕਸ, ਚੋਣਾਂ ਤੋਂ ਪਹਿਲਾਂ ਕੈਬਿਨਟ ਦਾ ਵੱਡਾ ਫੈਸਲਾ
NEXT STORY