ਹਰਿਆਣਾ : ਫ਼ਿਲਮ 'ਦਿ ਸਾਬਰਮਤੀ ਰਿਪੋਰਟ' ਹਰਿਆਣਾ 'ਚ ਟੈਕਸ ਮੁਕਤ ਹੋਵੇਗੀ। ਮੁੱਖ ਮੰਤਰੀ ਨਾਇਬ ਸੈਣੀ ਨੇ ਦੇਰ ਰਾਤ ਚੰਡੀਗੜ੍ਹ 'ਚ ਫ਼ਿਲਮ ਦੇਖਣ ਤੋਂ ਬਾਅਦ ਇਹ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਹ ਫ਼ਿਲਮ 27 ਫਰਵਰੀ 2002 ਨੂੰ ਗੋਧਰਾ 'ਚ ਵਾਪਰੇ ਸਾਬਰਮਤੀ ਐਕਸਪ੍ਰੈਸ ਰੇਲ ਹਾਦਸੇ ’ਤੇ ਆਧਾਰਿਤ ਹੈ।
ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਦੀ ਸ਼ਾਨਦਾਰ ਜਿੱਤ 'ਤੇ ਬਾਗੋ ਬਾਗ ਹੋਈ ਸਾਰਾ ਗੁਰਪਾਲ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਆਪਣੇ ਮੰਤਰੀ ਮੰਡਲ ਨਾਲ ਮੰਗਲਵਾਰ ਸ਼ਾਮ ਚੰਡੀਗੜ੍ਹ ਆਈਟੀ ਪਾਰਕ ਦੇ ਡੀ. ਟੀ. ਮਾਲ 'ਚ ਆਪਣੇ ਮੰਤਰੀਆਂ ਸਮੇਤ ਫ਼ਿਲਮ ਦੇਖਣ ਪਹੁੰਚੇ ਸਨ। ਉਨ੍ਹਾਂ ਨਾਲ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੀ ਮੌਜੂਦ ਸਨ। ਇਸ ਦੌਰਾਨ ਫ਼ਿਲਮ ਦੀ ਨਿਰਦੇਸ਼ਕ ਏਕਤਾ ਕਪੂਰ ਵੀ ਮੌਜੂਦ ਸੀ।
ਇਹ ਖ਼ਬਰ ਵੀ ਪੜ੍ਹੋ - ਕਪਿਲ ਦੇ ਸ਼ੋਅ 'ਚ ਨਵਜੋਤ ਸਿੱਧੂ ਦੇ ਨਿਕਲੇ ਹੰਝੂ, ਕਿਹਾ- ਮੇਰੀ ਜਾਨ ਲੈ ਲਓ....
ਇਸ ਤੋਂ ਪਹਿਲਾਂ ਵਿਕਰਾਂਤ ਮੈਸੀ-ਰਾਸ਼ੀ ਖੰਨਾ ਅਤੇ ਰਿਧੀ ਡੋਗਰਾ ਸਟਾਰਰ 'ਦਿ ਸਾਬਰਮਤੀ ਰਿਪੋਰਟ' ਨੂੰ ਵੀ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਟੈਕਸ ਮੁਕਤ ਕਰ ਦਿੱਤਾ ਗਿਆ। ਗੁਜਰਾਤ ਦੇ ਗੋਧਰਾ ਕਾਂਡ 'ਤੇ ਬਣੀ ਫ਼ਿਲਮ 'ਦਿ ਸਾਬਰਮਤੀ ਰਿਪੋਰਟ' ਦੀ PM ਮੋਦੀ ਨੇ ਵੀ ਤਾਰੀਫ਼ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਸ਼ਹੂਰ ਹਸਤੀ ਨੇ ਦੋ ਹਫਤਿਆਂ 'ਚ 158 ਮਰਦਾਂ ਨਾਲ ਬਣਾਏ ਸਬੰਧ, ਮਚੀ ਤੜਥੱਲੀ
NEXT STORY