ਅੰਮ੍ਰਿਤਸਰ : ਪੰਜਾਬ ਦੀ ਸਿਆਸਤ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਡੇਰਾ ਬਿਆਸ ਦੇ ਸਾਬਕਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਸਿਆਸੀ ਖੇਤਰ ਵਿਚ ਆਉਣ ਬਾਰੇ ਚੱਲ ਰਹੀਆਂ ਅਟਕਲਾਂ 'ਤੇ ਹੁਣ ਸਥਿਤੀ ਸਪੱਸ਼ਟ ਹੋ ਗਈ ਹੈ। ਸਿਆਸੀ ਆਗੂ ਮਨਦੀਪ ਸਿੰਘ ਮੰਨਾ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ, ਜਿਸ ਦੌਰਾਨ ਕਈ ਅਹਿਮ ਖ਼ੁਲਾਸੇ ਹੋਏ ਹਨ। ਮੰਨਾ ਨੇ ਦੱਸਿਆ ਕਿ ਪਹਿਲਾਂ ਮੈਂ ਡੇਰਾ ਬਿਆਸ ਦੇ ਸਾਬਕਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੋਂ ਮੁਲਾਕਾਤ ਦੀ ਇਜਾਜ਼ਤ ਮੰਗੀ। ਫਿਰ ਮੈਂ ਉਨ੍ਹਾਂ ਨਾਲ ਦੋ ਦਿਨ ਪਹਿਲਾਂ ਹੀ ਮੁਲਾਕਾਤ ਕੀਤੀ। ਮੈਂ ਡੇਰੇ ਦਾ ਫਾਲੋਅਰ ਨਹੀਂ ਹਾਂ, ਮੇਰੀ ਨਿਸ਼ਠਾ ਹਮੇਸ਼ਾ ਗੁਰੂ ਘਰ ਵਿਚ ਰਹੀ ਹੈ ਪਰ ਜੇ ਕਿਤੋਂ ਕੋਈ ਚੰਗੀ ਚੀਜ਼ ਮਿਲਦੀ ਹੈ ਤਾਂ ਉਸ ਨੂੰ ਅਪਨਾਉਣ ਵਿਚ ਕੋਈ ਹਰਜ਼ ਨਹੀਂ ਹੈ। ਮੰਨਾ ਨੇ ਕਿਹਾ ਕਿ ਮੁਲਾਕਾਤ ਦਾ ਕਾਰਣ ਇਹ ਸੀ ਕਿ ਬਾਬਾ ਗੁਰਿੰਦਰ ਸਿੰਘ ਵੱਲੋਂ ਪਿਛਲੇ ਇਕ ਸਾਲ ਤੋਂ ਵੱਖ-ਵੱਖ ਸਿਆਸੀ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ। ਇਸ ਨੂੰ ਵੇਖ ਕੇ ਪੰਜਾਬ ਦੇ ਲੋਕ ਭੰਬਲਭੂਸੇ ਵਿਚ ਸੀ ਕਿ ਬਾਬਾ ਗੁਰਿੰਦਰ ਢਿੱਲੋਂ ਕੋਈ ਸਿਆਸੀ ਪਾਰਟੀ ਜੁਆਇਨ ਕਰਨਗੇ ਅਤੇ 2027 ਵਿਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ। ਹਰ ਪੰਜਾਬੀ ਵਾਂਗ ਮੇਰੇ ਮਨ ਵਿਚ ਇਹ ਸ਼ੰਕਾ ਸੀ, ਜਿਸ ਨੂੰ ਡੇਰਾ ਬਿਆਸ ਦੇ ਸਾਬਕਾ ਮੁਖੀ ਨੇ ਦੂਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : CM ਮਾਨ ਨੂੰ ਹਟਾਉਣ ਦੀ ਤਿਆਰੀ! ਸਿਆਸੀ ਵੈਂਟੀਲੇਟਰ ਬਣਿਆ ਫੋਰਟਿਸ, ਅਕਾਲੀ ਦਲ ਨੇ ਚੁੱਕੇ ਸਵਾਲ
ਇਸ ਦੇ ਜਵਾਬ ਵਿਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਬੜੇ ਸਰਲ ਸ਼ਬਦਾਂ ਵਿਚ ਕਿਹਾ ਕਿ "ਕੀ ਮੁੱਖ ਮੰਤਰੀ ਦਾ ਅਹੁਦਾ ਡੇਰਾ ਬਿਆਸ ਤੋਂ ਵੱਡਾ ਹੈ?" ਉਨ੍ਹਾਂ ਸਪੱਸ਼ਟ ਕੀਤਾ ਕਿ ਇੰਨੇ ਵੱਡੇ ਅਹੁਦੇ (ਡੇਰਾ ਮੁਖੀ) ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਦਾ ਮੁੱਖ ਮੰਤਰੀ ਬਣਨ ਦਾ ਕੋਈ ਇਰਾਦਾ ਨਹੀਂ ਹੈ। ਇਸ ਡੇਰ ਵਿਚ ਪ੍ਰਧਾਨ ਮੰਤਰੀ ਤੱਕ ਆਉਂਦੇ ਹਨ। ਮੰਨਾ ਨੇ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਬਾਬਾ ਗੁਰਿੰਦਰ ਢਿੱਲੋਂ ਨੂੰ ਪੁੱਛਿਆ ਕਿ ਪਿਛਲੇ ਕੁਝ ਸਾਲਾਂ ਤੋਂ ਵੱਡੇ-ਵੱਡੇ ਆਗੂ ਤੁਹਾਡੇ ਕੋਲ ਆਉਂਦੇ ਹਨ ਤੇ ਫੋਟੋ ਖਿਚਵਾਉਂਦੇ ਹਨ। ਫਿਰ ਉਹ ਤਸਵੀਰਾਂ ਨੂੰ ਸੋਸ਼ਲ ਮੀਡੀਆ ਉਪਰ ਪਾਉਂਦੇ ਹਨ, ਇਸ ਨਾਲ ਸੰਗਤ ਵਿਚ ਸੁਨੇਹਾ ਜਾਂਦਾ ਹੈ ਕਿ ਤੁਸੀਂ ਉਸ ਆਗੂ ਦੀ ਹਿਮਾਇਤ ਕਰ ਰਹੇ ਹੋ, ਇਸ ਨਾਲ ਸਿੱਧਾ ਸਿੱਧਾ ਉਸ ਨੂੰ ਫਾਇਦਾ ਪਹੁੰਚਦਾ ਹੈ। ਇਹ ਸੁਣ ਕੇ ਬਾਬਾ ਗੁਰਿੰਦਰ ਸਿੰਘ ਨੇ ਤੁਰੰਤ ਆਪਣੇ ਦਫਤਰ ਨੂੰ ਹੁਕਮ ਦਿੱਤਾ ਕਿ ਇਕ ਲੈਟਰ ਜਾਰੀ ਕੀਤਾ ਜਾਵੇ ਕਿ ਕੋਈ ਵੀ ਆਗੂ ਇਥੇ ਆ ਕੇ ਫੋਟੋ ਨਹੀਂ ਖਿਚਵਾਏਗਾ।
ਇਹ ਵੀ ਪੜ੍ਹੋ : ਬਿਜਲੀ ਵਾਲੇ ਪ੍ਰੀ-ਪੇਡ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, PSPCL ਨੇ ਜਾਰੀ ਕੀਤਾ ਨੋਟਿਸ
ਮੰਨਾ ਨੇ ਕਿਹਾ ਕਿ ਇਸ ਉਪਰੰਤ ਪੰਜਾਬ ਵਿਚ ਹੋ ਰਹੀ ਧਰਮ ਤਬਦੀਲੀ ਬਾਰੇ ਸਵਾਲ ਕੀਤਾ ਗਿਆ। ਜਿਸ 'ਤੇ ਬਾਬਾ ਗੁਰਿੰਦਰ ਸਿੰਘ ਨੇ ਕਿਹਾ ਕਿ ਧਰਮ ਤਬਦੀਲੀ ਦੇ ਮੁੱਦੇ 'ਤੇ ਮੈਂ ਪਹਿਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਸੀ ਅਤੇ ਕਿਹਾ ਸੀ ਕਿ ਪਿੰਡਾਂ ਵਿਚ ਐੱਸ. ਸੀ ਭਾਈਚਾਰੇ ਨਾਲ ਹੁੰਦੇ ਵਰਤਾਰੇ ਨੂੰ ਰੋਕ ਲਗਾਈ ਜਾਵੇ। ਇਸ ਤੋਂ ਇਲਾਵਾ ਬਾਬਾ ਬਾਬਾ ਗੁਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਦੀ ਭਲਾਈ ਲਈ ਵਾਹਘਾ ਬਾਰਡਹ ਖੋਲ੍ਹਣ ਦੀ ਵੀ ਹਮਾਇਤ ਕੀਤੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਇਸ ਮਸਲੇ 'ਤੇ ਆਗੂਆਂ ਨਾਲ ਗੱਲਬਾਤ ਕਰਨਗੇ।
ਇਹ ਵੀ ਪੜ੍ਹੋ : ਬਿਜਲੀ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ! ਪੰਜਾਬ ਵਾਸੀਆਂ ਲੱਗ ਸਕਦੈ ਝਟਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab:ਪਿਓ ਸਾਹਮਣੇ 3 ਮੁੰਡਿਆਂ ਨੇ ਕੁੜੀ ਨਾਲ ਟੱਪੀਆਂ ਹੱਦਾਂ! ਇਤਰਾਜ਼ ਜਤਾਉਣ 'ਤੇ ਕਰ 'ਤਾ ਵੱਡਾ ਕਾਂਡ
NEXT STORY