ਚਮੋਲੀ- ਉੱਤਰਾਖੰਡ ਸਥਿਤ ਹਿੰਦੂਆਂ ਦੇ ਪ੍ਰਸਿੱਧ ਧਾਮ ਬਦਰੀਨਾਥ ਧਾਮ ਦੇ ਕਿਵਾੜ ਇਸ ਸਾਲ ਸਰਦ ਰੁੱਤ 'ਚ 17 ਨਵੰਬਰ ਨੂੰ ਰਾਤ 9 ਵਜ ਕੇ 7 ਮਿੰਟ 'ਤੇ ਬੰਦ ਕਰ ਦਿੱਤੇ ਜਾਣਗੇ। ਦੁਸਹਿਰੇ ਦੇ ਤਿਉਹਾਰ 'ਤੇ ਸ਼ਨੀਵਾਰ ਨੂੰ ਬਦਰੀਨਾਥ ਧਾਮ 'ਚ ਕਿਵਾੜ ਬੰਦ ਦਾ ਮਹੂਰਤ ਨਿਕਲਿਆ ਹੈ। ਬਦਰੀਨਾਥ ਮੰਦਰ ਕੰਪਲੈਕਸ 'ਚ ਆਯੋਜਿਤ ਇਕ ਸਮਾਰੋਹ 'ਚ ਪਚਾਂਗ ਗਣਨਾ ਮਗਰੋਂ ਕਿਵਾੜ ਬੰਦ ਹੋਣ ਦੀ ਤਾਰੀਖ਼ ਕੱਢੀ ਗਈ। ਦੁਪਹਿਰ ਸਾਢੇ 11 ਵਜੇ ਹੋਏ ਪ੍ਰੋਗਰਾਮ ਵਿਚ ਬਦਰੀਨਾਥ ਧਾਮ ਦੇ ਰਾਵਲ ਅਮਰਨਾਥ ਨੰਬੂਦਰੀ, ਬੀ. ਕੇ. ਟੀ. ਸੀ. ਉੱਪ ਪ੍ਰਧਾਨ ਕਿਸ਼ੋਰ ਪੰਵਾਰ, ਧਰਮ ਅਧਿਕਾਰੀ ਰਾਧਾ ਕ੍ਰਿਸ਼ਨ ਥਪਲਿਆਲ, ਵੇਦਪਾਠੀ ਰਵਿੰਦਰ ਭੱਟ ਨੇ ਪੰਚਾਂਗ ਗਣਨਾ ਮੁਤਾਬਕ ਕਿਵਾੜ ਬੰਦ ਹੋਣ ਦੀ ਤਾਰੀਖ਼ ਤੈਅ ਹੋਈ।
ਸਮਾਰੋਹ ਵਿਚ ਭੰਡਾਰੀ ਪ੍ਰਬੰਧਾਂ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਕਾਮਦੀ, ਭੰਡਾਰੀ, ਮਹਿਤਾ ਨੂੰ ਅਗਲੇ ਯਾਤਰੂ ਸਮੇਂ ਦੇ ਭੰਡਾਰੇ ਦੇ ਪ੍ਰਬੰਧਾਂ ਲਈ ਮੰਦਰ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਵਜੋਂ ਦਸਤਾਰ ਭੇਂਟ ਕਰਕੇ ਸਨਮਾਨਿਤ ਕੀਤਾ ਜਾਵੇਗਾ। ਇਸ ਸਾਲ ਹੁਣ ਤੱਕ 11 ਲੱਖ ਤੋਂ ਵੱਧ ਸ਼ਰਧਾਲੂ ਬਦਰੀ ਵਿਸ਼ਾਲ ਦੇ ਦਰਸ਼ਨ ਕਰ ਚੁੱਕੇ ਹਨ।
ਮਹਾਨਦੀ 'ਚ ਨਹਾਉਂਦੇ ਸਮੇਂ ਲਾਪਤਾ ਹੋਏ ਸੀ 2 ਵਿਦਿਆਰਥੀ, ਅੱਜ ਬਰਾਮਦ ਹੋਈਆਂ ਲਾਸ਼ਾਂ
NEXT STORY