ਨਵੀਂ ਦਿੱਲੀ (ਭਾਸ਼ਾ) : ਭਾਰਤੀ ਜਲ ਸੈਨਾ ਦੇ 23 ਸਾਲਾ ਇਕ ਕਰਮਚਾਰੀ ਦੀ ਸਮੁੰਦਰ ’ਚ ਆਪ੍ਰੇਸ਼ਨ ਦੌਰਾਨ ਮਿਜ਼ਾਈਲਾਂ ਨਾਲ ਲੈਸ ਇਕ ਬੇੜੇ ’ਤੇ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੋਹਿਤ ਮਿਜ਼ਾਈਲ ਫ੍ਰੀਗੇਟ ‘ਆਈ. ਐੱਨ. ਐੱਸ. ਬ੍ਰਹਮਪੁੱਤਰ’ ’ਤੇ ਤਾਇਨਾਤ ਸਨ ਅਤੇ ਇਹ ਘਟਨਾ ਸ਼ਨੀਵਾਰ ਨੂੰ ਵਾਪਰੀ। ਇਕ ਸੀਨੀਅਰ ਜਲ ਸੈਨਾ ਅਧਿਕਾਰੀ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ‘ਬੋਰਡ ਆਫ ਇਨਕੁਆਇਰੀ’ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ : IPL 2023 : ਰੋਮਾਂਚਕ ਮੈਚ 'ਚ ਹੈਦਰਾਬਾਦ ਦੀ ਜਿੱਤ, ਪੰਜਾਬ ਨੂੰ 8 ਵਿਕਟਾਂ ਨਾਲ ਹਰਾਇਆ
ਸਮੁੰਦਰੀ ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 8 ਅਪ੍ਰੈਲ ਨੂੰ ਸਮੁੰਦਰ 'ਤੇ ਇਕ ਮੰਦਭਾਗੀ ਘਟਨਾ 'ਚ ਆਈ.ਐੱਨ.ਐੱਸ. ਬ੍ਰਹਮਪੁੱਤਰ 'ਤੇ ਸਵਾਰ 23 ਸਾਲਾ ਮੋਹਿਤ ਨੇ ਸਮੁੰਦਰ 'ਚ ਕੰਮ ਕਰਦੇ ਸਮੇਂ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਚੀਫ਼ ਐਡਮਿਰਲ ਆਰ ਹਰੀ ਕੁਮਾਰ ਅਤੇ ਸਾਰੇ ਜਲ ਸੈਨਾ ਦੇ ਜਵਾਨਾਂ ਨੇ ਮੋਹਿਤ ਨੂੰ ਸ਼ਰਧਾਂਜਲੀ ਦਿੱਤੀ। ਮੋਹਿਤ 'ਹਲ ਆਰਟੀਫਿਸਰ 4' ਰੈਂਕ ਦਾ ਅਧਿਕਾਰੀ ਸੀ। ਇਹ ਰੈਂਕ ਪੈਟੀ ਅਫ਼ਸਰ ਦੇ ਬਰਾਬਰ ਹੈ।
ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਨੂੰ ਮਿਲੇ ਹਿਮਾਚਲ ਦੇ CM ਸੁਖਵਿੰਦਰ ਸੁੱਖੂ
NEXT STORY