ਸ਼੍ਰੀਨਗਰ (ਅਰੀਜ)- ਉੱਤਰੀ ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ ਦੇ ਗੁਰੇਜ ਇਲਾਕੇ 'ਚ ਭਿਆਨਕ ਅੱਗ 'ਚ ਹਿੰਦੁਸਤਾਨ ਨਿਰਮਾਣ ਕੰਪਨੀ (ਐੱਚ. ਸੀ. ਸੀ.) ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ.) ਦੀਆਂ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਬਾਂਦੀਪੁਰਾ ਦੇ ਗੁਰੇਜ ਨੇ ਨੂਰ ਕੰਜਲਵਨ ਇਲਾਕੇ 'ਚ ਬਾਂਧ ਖੇਤਰ ਦੇ ਕੋਲ ਐੱਚ. ਸੀ. ਸੀ. ਇਮਾਰਤ 'ਚ ਅੱਗ ਲੱਗ ਗਈ। ਅੱਗ ਨਾਲ ਐੱਚ. ਸੀ. ਸੀ. ਤੇ ਸੀ. ਆਈ. ਐੱਸ. ਐੱਫ. ਦੀਆਂ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ, ਜਿਸ 'ਚ ਕੁਝ ਬੈਰਕ ਪੂਰੀ ਤਰ੍ਹਾਂ ਤਬਾਹ ਹੋ ਗਏ। ਹਾਲਾਂਕਿ ਕਿਸੇ ਨੂੰ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਬੁਝਾਇਆ।
ਸੂਤਰਾਂ ਦੇ ਅਨੁਸਾਰ ਲੱਖਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ। ਇਸ ਦੇ ਨਾਲ ਹੀ ਅੱਗ ਦਾ ਕਾਰਨ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ।
ਪਾਕਿ ਫੌਜ ਨੇ ਫਿਰ ਕਸਬਾ ਕਿਰਨੀ ਸੈਕਟਰ 'ਚ ਦਾਗੇ ਗੋਲੇ
NEXT STORY