ਨਵੀਂ ਦਿੱਲੀ : ਸਿੰਘੂ ਬਾਰਡਰ ਤੋਂ ਸਯੁੰਕਤ ਕਿਸਾਨ ਮੋਰਚੇ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ 'ਚ ਮੋਰਚੇ ਵੱਲੋਂ ਅਗਲੀ ਕਾਰਵਾਈ ਦੀ ਰਣਨੀਤੀ ਤਿਆਰ ਕੀਤੀ ਗਈ ਹੈ। ਸਯੁਕੰਤ ਕਿਸਾਨ ਮੋਰਚੇ ਨੇ ਕਿਹਾ ਕਿ ਜੇਕਰ ਸਰਕਾਰ ਦੀਆਂ ਵਧੀਕੀਆਂ ਨਾ ਰੁੱਕੀਆਂ ਤਾਂ ਮੋਰਚੇ ਵੱਲੋਂ ਦੇਸ਼ ਪੱਧਰ ਦਾ ਅੰਦੋਲਨ ਉਲੀਕਿਆ ਜਾਵੇਗਾ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੇਂਦਰ ਸਰਕਾਰ ਸਾਨੂੰ ਮੀਟਿੰਗ ਲਈ ਬੁਲਾਉਂਦੀ ਹੈ ਤਾਂ ਅਸੀਂ ਜ਼ਰੂਰ ਜਾਵਾਂਗੇ ਪਰ ਕੇਂਦਰ ਸਰਕਾਰ ਨੂੰ ਵੀ ਮੋਰਚੇ ਨੂੰ ਬਦਨਾਮ ਅਤੇ ਤੋੜ੍ਹਨ ਦੇ ਕੋਝੇ ਹੱਥਕੰਡੇ ਅਪਨਾਉਣੇ ਛੱਡ ਦੇਣੇ ਚਾਹੀਦੇ ਹਨ।
- ਜੇਕਰ ਪੁਲਸ ਦੀਆਂ ਵਧੀਕੀਆਂ ਨਾ ਰੁਕੀਆਂ ਅਤੇ ਸਰਕਾਰ ਨੇ ਵੀ ਕੋਈ ਵਧੀਕੀ ਕੀਤੀ ਤਾਂ ਦੇਸ਼ ਪੱਧਰ ਦਾ ਅੰਦੋਲਨ ਕੀਤਾ ਜਾਵੇਗਾ।
- ਜੇਕਰ ਸਾਨੂੰ ਸਰਕਾਰ ਮੀਟਿੰਗ ਲਈ ਆਪ ਬੁਲਾਵੇ ਤਾਂ ਅਸੀ ਜ਼ਰੂਰ ਜਾਵਾਂਗੇ, ਪਰ ਕੇਂਦਰ ਸਰਕਾਰ ਵੀ ਅੰਦੋਲਨ ਨੂੰ ਬਦਨਾਮ ਕਰਨ ਲਈ ਕੋਝੇ ਹੱਥਕੰਡੇ ਨਾ ਅਪਣਾਵੇ।
- ਸਰਕਾਰ ਨਾਲ ਗੱਲਬਾਤ ਸਿਰਫ ਖੇਤੀ ਕਾਨੂੰਨ ਰੱਦ ਕਰਨ ਅਤੇ ਐੱਮ.ਐੱਸ.ਪੀ ਦੇ ਮੁੱਦੇ 'ਤੇ ਹੀ ਹੋਵੇਗੀ।
- ਸਯੁੰਕਤ ਕਿਸਾਨ ਮੋਰਚੇ ਵੱਲੋਂ ਹੁਣ ਤੱਕ 163 ਕਿਸਾਨਾਂ ਦੇ ਲਾਪਤਾ ਹੋਣ ਦਾ ਪਤਾ ਲੱਗਾ ਹੈ, ਜਿਹੜੇ ਨਾਮ ਧਿਆਨ 'ਚ ਨਹੀਂ ਆਏ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਕੀਤੇ ਗਏ ਹੈਲਪ ਲਾਈਨ ਨੰਬਰ 'ਤੇ ਦੱਸ ਦਿੱਤੇ ਜਾਣ।
- ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਪੁਲਸ ਵੱਲੋਂ ਪੱਤਰਕਾਰਾਂ ਨਾਲ ਕੀਤੀ ਵਧੀਕੀ ਦੀ ਕੀਤੀ ਨਿਖੇਧੀ ਅਤੇ ਕਿਹਾ ਕਿ ਮੋਰਚਾ ਪੱਤਰਕਾਰਾਂ ਨਾਲ ਹਰ ਮੋੜ 'ਤੇ ਖੜ੍ਹਾ ਹੈ।
ਹਰਿਆਣਾ 'ਚ ਹੁਣ ਕੱਲ ਸ਼ਾਮ 5 ਵਜੇ ਤੱਕ 14 ਜ਼ਿਲ੍ਹਿਆਂ 'ਚ ਇੰਟਰਨੈੱਟ ਸੇਵਾ ਬੰਦ
NEXT STORY