ਨੈਸ਼ਨਲ ਡੈਸਕ- ਸੰਯੁਕਤ ਏ. ਜੀ. ਐੱਮ. ਯੂ. ਟੀ. ਕੇਡਰ ਦੇ 7 ਆਈ. ਏ. ਐੱਸ. ਅਧਿਕਾਰੀਆਂ ਦੀ ਕੇਡਰ ਕੰਟਰੋਲਿੰਗ ਅਥਾਰਟੀ ਕੇਂਦਰੀ ਗ੍ਰਹਿ ਮੰਤਰਾਲਾ ਨੇ ਉਕਤ ਕੇਡਰ ਦੇ ਆਈ. ਏ. ਐੱਸ. ਤੇ ਆਈ. ਪੀ. ਐੱਸ. ਅਧਿਕਾਰੀਆਂ ਦੇ ਇਸ ਸਾਲ 16 ਮਈ ਨੂੰ ਕੀਤੇ ਗਏ ਤਬਾਦਲਿਆਂ ਨੂੰ ਨਿੱਜੀ ਆਧਾਰ ’ਤੇ ਇਕ ਮਿੱਥੇ ਸਮੇਂ ਲਈ ਰੋਕਣ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ।
ਅਮਿਤ ਸ਼ਾਹ ਦੀ ਅਗਵਾਈ ਹੇਠ ਗ੍ਰਹਿ ਮੰਤਰਾਲਾ ਨੇ ਕੋਈ ਨਰਮੀ ਨਹੀਂ ਵਿਖਾਈ ਹੈ। ਵਿਵੇਕ ਕੁਮਾਰ ਤ੍ਰਿਪਾਠੀ (ਆਈ. ਏ. ਐੱਸ. : 2018 : ਏ. ਜੀ. ਐੱਮ. ਯੂ . ਟੀ.) ਜਿਨ੍ਹਾਂ ਦਾ ਦਿੱਲੀ ਤੋਂ ਮਿਜ਼ੋਰਮ ਤਬਾਦਲਾ ਕੀਤਾ ਗਿਆ ਸੀ, ਨੂੰ ਵੱਡੇ ਜਨਤਕ ਹਿੱਤਾਂ ਨੂੰ ਧਿਆਨ ’ਚ ਰਖਦਿਆਂ ਇਸ ਸਾਲ 5 ਸਤੰਬਰ ਤੋਂ ਬਾਅਦ ਮਿਜ਼ੋਰਮ ਸਰਕਾਰ ਨੂੰ ਆਪਣੀਆਂ ਸੇਵਾਵਾਂ ਦੇਣ ਲਈ ਕਿਹਾ ਗਿਆ ਹੈ।
ਚੌਧਰੀ ਮੁਹੰਮਦ ਯਾਸੀਨ (ਆਈ. ਏ. ਐੱਸ. : 2015 : ਏ. ਜੀ. ਐੱਮ. ਯੂ . ਟੀ.) ਜਿਨ੍ਹਾਂ ਦਾ ਜੰਮੂ- ਕਸ਼ਮੀਰ ਤੋਂ ਪੁਡੂਚੇਰੀ ਤਬਾਦਲਾ ਕੀਤਾ ਗਿਆ ਸੀ, ਨੇ 20 ਮਈ ਦੇ ਆਪਣੇ ਤਬਾਦਲੇ ਦੇ ਹੁਕਮ ਨੂੰ ਮਨੁੱਖੀ ਆਧਾਰ ਤੇ ਰੱਦ ਕਰਨ ਦੀ ਮੰਗ ਕੀਤੀ ਪਰ ਉਨ੍ਹਾਂ ਨੂੰ ਤੁਰੰਤ ਪੁੱਡੂਚੇਰੀ ਸਰਕਾਰ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ।
ਅਨੰਤ ਦਿਵੇਦੀ (ਆਈ. ਏ. ਐੱਸ. : 2021 : ਏ. ਜੀ. ਐੱਮ. ਯੂ . ਟੀ.) ਜਿਨ੍ਹਾਂ ਦਾ ਦਿੱਲੀ ਤੋਂ ਜੰਮੂ-ਕਸ਼ਮੀਰ ’ਚ ਤਬਾਦਲਾ ਕੀਤਾ ਗਿਆ ਸੀ, ਨੇ ਬੇਨਤੀ ਕੀਤੀ ਕਿ ਉਨ੍ਹਾਂ ਦੇ 24 ਮਈ ਦੇ ਤਬਾਦਲੇ ਦੇ ਹੁਕਮ ਨੂੰ ਉਨ੍ਹਾਂ ਦੀ ਪਤਨੀ ਦੀ ਮੈਡੀਕਲ ਸਥਿਤੀ ਕਾਰਨ ਮੁਲਤਵੀ ਰੱਖਿਆ ਜਾਵੇ ਪਰ ਉਨ੍ਹਾਂ ਨੂੰ ਜੰਮੂ - ਕਸ਼ਮੀਰ ਸਰਕਾਰ ਨੂੰ ਤੁਰੰਤ ਰਿਪੋਰਟ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਕੇਸ਼ਵ ਰਾਮ ਚੌਰਸੀਆ (ਆਈ. ਪੀ. ਐੱਸ.: 2003 : ਏ. ਜੀ. ਐੱਮ. ਯੂ . ਟੀ.), ਜਿਨ੍ਹਾਂ ਦਾ ਦਿੱਲੀ ਤੋਂ ਗੋਆ ਤਬਾਦਲਾ ਕੀਤਾ ਗਿਆ ਸੀ, ਨੇ ਆਪਣੇ ਬੇਟੇ ਦੇ ਇਲਾਜ ਕਾਰਨ ਤਬਾਦਲੇ ਦੇ ਹੁਕਮ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਪਰ ਉਨ੍ਹਾਂ ਦੀ ਬੇਨਤੀ ਨੂੰ ਵੀ ਰੱਦ ਕਰ ਦਿੱਤਾ ਗਿਆ।
ਸੁਰੇਂਦਰ ਚੌਧਰੀ (ਆਈ.ਪੀ. ਐੱਸ.: 2013 : ਏ. ਜੀ. ਐੱਮ. ਯੂ . ਟੀ.) ਜਿਨ੍ਹਾਂ ਦਾ ਦਿੱਲੀ ਤੋਂ ਅਰੁਣਾਚਲ ਪ੍ਰਦੇਸ਼ ’ਚ ਤਬਾਦਲਾ ਕੀਤਾ ਗਿਆ ਸੀ, ਨੂੰ ਵੀ ਇਸੇ ਤਰ੍ਹਾਂ ਦੀ ਨਾਂਹ ਦਾ ਸਾਹਮਣਾ ਕਰਨਾ ਪਿਆ। ਅਨਿਲ ਕੁਮਾਰ ਲਾਲ (ਆਈ. ਪੀ. ਐੱਸ.: 2013 : ਏ. ਜੀ. ਐੱਮ. ਯੂ . ਟੀ.), ਜਿਨ੍ਹਾਂ ਦਾ ਡੀ. ਐੱਨ. ਐੱਚ ਐਂਡ ਡੀ. ਤੋਂ ਪੁੱਡੂਚੇਰੀ ਤਬਾਦਲਾ ਕੀਤਾ ਗਿਆ ਸੀ, ਦੀ ਤਬਾਦਲਾ ਨਾ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਗਿਆ ਹੈ।
ਮਹਿਮਾ ਮਦਾਨ (ਆਈ. ਏ. ਐੱਸ. : 2021 : ਏ. ਜੀ. ਐੱਮ. ਯੂ . ਟੀ.) , ਜਿਨ੍ਹਾਂ ਨੂੰ ਦਿੱਲੀ ਤੋਂ ਜੰਮੂ- ਕਸ਼ਮੀਰ ਤਬਦੀਲ ਕੀਤਾ ਗਿਆ ਸੀ, ਵੀ ਇਸ ਮਾਮਲੇ ’ਚ ਇੰਨੀ ਖੁਸ਼ਕਿਸਮਤ ਨਹੀਂ ਰਹੀ।
ਬਕਰੀਦ ਦੀ ਕੁਰਬਾਨੀ ਨੂੰ ਲੈ ਕੇ ਸੀਐਮ ਦੇ ਸਖ਼ਤ ਨਿਰਦੇਸ਼, ਨਮਾਜ਼ 'ਤੇ ਪੁਲਸ ਨੂੰ ਦਿੱਤੇ ਇਹ ਆਦੇਸ਼
NEXT STORY