ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਰਾਮ ਨੌਮੀ ਦੇ ਪਵਿੱਤਰ ਤਿਉਹਾਰ ਦੇ ਮੌਕੇ 'ਤੇ ਜਲੰਧਰ ਸ਼ਹਿਰ ਵਿੱਚ ਆਯੋਜਿਤ ਸ਼ੋਭਾ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਇਹ ਸ਼ੋਭਾ ਯਾਤਰਾ ਸ਼੍ਰੀ ਵਿਜੈ ਕੁਮਾਰ ਚੋਪੜਾ ਜੀ ਦੀ ਅਗਵਾਈ ਵਾਲੀ 'ਸ੍ਰੀ ਰਾਮ ਨੌਮੀ ਉਤਸਵ ਕਮੇਟੀ' ਵੱਲੋਂ ਆਯੋਜਿਤ ਕੀਤੀ ਗਈ ਸੀ।
ਸ਼ੋਭਾ ਯਾਤਰਾ ਤੋਂ ਬਾਅਦ ਸੁਖਬੀਰ ਬਾਦਲ ਨੇ ਵਿਜੈ ਕੁਮਾਰ ਚੋਪੜਾ ਨਾਲ ਇੱਕ ਨਿੱਘੀ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਚੋਪੜਾ ਜੀ ਦੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (ਬਾਦਲ ਸਾਬ੍ਹ) ਨਾਲ ਬਹੁਤ ਨੇੜਤਾ ਰਹੀ ਹੈ। ਉਨ੍ਹਾਂ ਨੇ ਚੋਪੜਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਰਿਵਾਰ ਦੇ ਇੱਕ ਵੱਡੇ ਬਜ਼ੁਰਗ ਦੀ ਤਰ੍ਹਾਂ ਅਨੇਕਾਂ ਮੌਕਿਆਂ 'ਤੇ ਉਨ੍ਹਾਂ ਦਾ ਸਿਆਸੀ ਅਤੇ ਸਮਾਜਿਕ ਮਾਰਗਦਰਸ਼ਨ ਕੀਤਾ ਹੈ।
ਮੁਲਾਕਾਤ ਦੌਰਾਨ ਸੁਖਬੀਰ ਬਾਦਲ ਨੇ ਚੋਪੜਾ ਜੀ ਨਾਲ ਕਾਫੀ ਸਮਾਂ ਬਿਤਾਇਆ ਅਤੇ ਕਈ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਚੋਪੜਾ ਜੀ ਨੂੰ ਲੰਮਾ ਅਤੇ ਸਿਹਤਮੰਦ ਜੀਵਨ ਬਖਸ਼ਣ ਤਾਂ ਜੋ ਉਹ ਉਨ੍ਹਾਂ ਦੀ ਅਗਵਾਈ ਅਤੇ ਤਜ਼ਰਬਿਆਂ ਤੋਂ ਹਮੇਸ਼ਾਂ ਸਿੱਖਦੇ ਰਹਿਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, 28 ਤੇ 29 ਮਾਰਚ ਨੂੰ ਵੀ ਬੰਦ ਰਹੇਗੀ ਬੱਤੀ
NEXT STORY