ਰੋਹਤਕ (ਹਰਿਆਣਾ)- ਇੱਥੇ ਇਕ ਲੜਕੀ ਨੂੰ ਫੌਜੀ ਨਾਲ ਪ੍ਰੇਮ ਵਿਆਹ ਕਰਨਾ ਮਹਿੰਗਾ ਪੈ ਗਿਆ। ਗੁੱਸਾਏ ਲੜਕੀ ਦੇ ਪਿਤਾ ਨੂੰ ਮੌਕੇ 'ਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਾਨ ਬਚਾਉਣ ਲਈ ਲੜਕੀ ਜੀਆਰਪੀ ਥਾਣੇ ਵੱਲ ਦੌੜੀ ਤਾਂ ਪਿਤਾ ਨੇ ਥਾਣੇ 'ਚ ਵੀ ਉਸ ਦੀ ਕੁੱਟਮਾਰ ਕਰ ਦਿੱਤੀ। ਬਾਅਦ 'ਚ ਰੇਲਵੇ ਪੁਲਸ ਨੇ ਕਿਸੇ ਤਰ੍ਹਾਂ ਵਿਚ-ਬਚਾਅ ਕਰ ਕੇ ਲੜਕੀ ਨੂੰ ਛੁਡਾਇਆ। ਪੁਲਸ ਕਰਮਚਾਰੀਆਂ ਨੇ ਲੜਕੀ ਦੇ ਪਿਤਾ ਨੂੰ ਕਾਬੂ ਤਾਂ ਕਰ ਲਿਆ ਪਰ ਬਾਅਦ 'ਚ ਲੜਕੀ ਨੇ ਹੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਲੜਕੀ ਦੇ ਲਿਖ ਕੇ ਦੇਣ 'ਤੇ ਸਾਰਿਆਂ ਨੂੰ ਜਾਣ ਦਿੱਤਾ ਗਿਆ।
ਰੋਹਤਕ ਦੀ ਰਹਿਣ ਵਾਲੀ ਇਕ ਲੜਕੀ ਨੇ 10 ਦਿਨ ਪਹਿਲਾਂ ਹੀ ਪਾਨੀਪਤ ਜ਼ਿਲੇ ਦੇ ਮਨਾਨਾ ਪਿੰਡ ਵਾਸੀ ਫੌਜੀ ਨਾਲ ਪ੍ਰੇਮ ਵਿਆਹ ਕੀਤਾ ਸੀ। ਫੌਜੀ ਦੇ ਪਰਿਵਾਰ ਵਾਲੇ ਦੋਹਾਂ ਦੇ ਵਿਆਹ ਲਈ ਰਾਜੀ ਸਨ ਪਰ ਲੜਕੀ ਦੇ ਪਰਿਵਾਰ ਵਾਲੇ ਵਿਆਹ ਦੇ ਖਿਲਾਫ ਸਨ। ਲੜਕੀ ਨੇ ਕਈ ਵਾਰ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਲਈ ਕਿਹਾ ਪਰ ਉਹ ਹਰ ਵਾਰ ਮਨ੍ਹਾ ਕਰ ਦਿੰਦੇ।
ਇਸ ਕਾਰਨ ਲੜਕੀ ਨੇ 10 ਦਿਨ ਪਹਿਲਾਂ ਪ੍ਰੇਮ ਵਿਆਹ ਕਰ ਲਿਆ ਅਤੇ ਵਿਆਹ ਨੂੰ ਰਜਿਸਟਰਡ ਕਰਵਾ ਲਿਆ। ਵਿਆਹ ਕਰਨ ਤੋਂ ਬਾਅਦ ਵੀ ਫੌਜੀ ਨੇ ਲੜਕੀ ਦੇ ਘਰ ਇਸ ਬਾਰੇ ਦੱਸਿਆ ਪਰ ਪਰਿਵਾਰ ਵਾਲੇ ਉਸ ਨੂੰ ਭੇਜਣ ਲਈ ਤਿਆਰ ਨਹੀਂ ਹੋਏ। ਜੋੜਾ ਮੰਗਲਵਾਰ ਨੂੰ ਪੰਜਾਬ ਜਾਣ ਲਈ ਰੋਹਤਕ ਰੇਲਵੇ ਸਟੇਸ਼ਨ ਪੁੱਜਿਆ। ਉੱਥੇ ਲੜਕੀ ਦੇ ਪਿਤਾ ਵੀ ਪੁੱਜ ਗਏ ਅਤੇ ਭੀੜ ਦੇ ਦਰਮਿਆਨ ਹੀ ਲੜਕੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਲੜਕੀ ਰੌਲਾ ਪਾਉਂਦੀ ਹੋਈ ਨੇੜੇ ਹੀ ਜੀਆਰਪੀ ਥਾਣੇ ਪੁੱਜ ਗਈ ਪਰ ਉਸ ਦੇ ਪਿਤਾ ਨੇ ਉੱਥੇ ਪੁੱਜ ਕੇ ਵੀ ਉਸ ਨੂੰ ਕੁੱਟਿਆ। ਕੁੱਟਮਾਰ 'ਚ ਲੜਕੀ ਦੇ ਹੱਥ 'ਤੇ ਸੁੱਟ ਵੀ ਲੱਗੀ। ਰੌਲਾ ਸੁਣ ਕੇ ਦੌੜ ਕੇ ਆਏ ਪੁਲਸ ਕਰਮਚਾਰੀਆਂ ਨੇ ਸਾਰਿਆਂ ਨੂੰ ਫੜ ਲਿਆ। ਪੁਲਸ ਨੇ ਪੂਰੇ ਮਾਮਲੇ ਦੀ ਜਾਣਕਾਰੀ ਲੈਣ ਤੋਂ ਬਾਅਦ ਲੜਕੀ ਨੂੰ ਮਾਮਲਾ ਦਰਜ ਕਰਵਾਉਣ ਲਈ ਕਿਹਾ ਤਾਂ ਪੀੜਤ ਨੇ ਇਸ ਤੋਂ ਇਨਕਾਰ ਕਰ ਦਿੱਤਾ। ਜੀਆਰਪੀ ਐੱਸਓ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਲੜਕੀ ਨੇ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਹ ਕੇਸ ਵੀ ਦਰਜ ਨਹੀਂ ਕਰਵਾਉਣਾ ਚਾਹੁੰਦੀ ਸੀ।
ਔਰਤ ਨੇ ਕੀਤੀ ਜ਼ਿੱਦ, ਪੂਰੀ ਨਾ ਹੋਣ 'ਤੇ ਕਰ ਬੈਠੀ ਇਹ ਘਟੀਆ ਕਰਤੂਤ(ਦੇਖੋ ਤਸਵੀਰਾਂ)
NEXT STORY