ਦੇਹਰਾਦੂਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹੱਤਵਪੂਰਨ ਆਲ ਵੈਦਰ ਰੋਡ ਪ੍ਰਾਜੈਕਟ ਤਹਿਤ ਬਰਸਾਤ ਦੇ ਮੌਸਮ 'ਚ ਪਹਾੜੀ ਰਸਤਿਆਂ 'ਤੇ ਥਾਂ-ਥਾਂ ਜ਼ਮੀਨ ਖਿਸਕਣ ਨੂੰ ਰੋਕਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਚਾਰ ਧਾਮ ਯਾਤਰਾ ਬਿਨਾਂ ਕਿਸੇ ਰੁਕਾਵਟ ਦੇ ਚੱਲਦੀ ਰਹੇ ਅਤੇ ਸਾਲ ਭਰ ਆਉਣ ਵਾਲੇ ਯਾਤਰੀਆਂ ਨੂੰ ਵੀ ਸਮੱਸਿਆ ਨਾਲ ਦੋ ਚਾਰ ਨਾ ਹੋਣਾ ਪਵੇ।
ਉੱਤਰਾਖੰਡ 'ਚ ਪਹਾੜਾਂ ਤੋਂ ਸਰਕ ਕੇ ਹੇਠਾਂ ਆਉਣ ਵਾਲੇ ਪੱਥਰਾਂ ਤੇ ਮਲਬੇ ਨੂੰ ਰੋਕਣ ਲਈ ਹੁਣ ਤੱਕ ਇਕ ਸੁਰੱਖਿਆ ਦੀਵਾਰ ਬਣਾਈ ਜਾਂਦੀ ਸੀ ਜੋ ਤੇਜ਼ ਮੀਂਹ ਪੈਣ ਕਾਰਨ ਟੁੱਟ ਜਾਂਦੀ ਸੀ ਜਿਸ ਨੂੰ ਮੁਰੰਮਤ ਕਰ ਕੇ ਠੀਕ ਕਰਨਾ ਪੈਂਦਾ ਸੀ ਪਰ ਹੁਣ ਨਵੀਂ ਤਕਨੀਕ ਨਾਲ ਪਹਾੜ ਦਾ ਅਜਿਹਾ ਇਲਾਜ ਕੀਤਾ ਜਾਵੇਗਾ ਜਿਸ ਨਾਲ ਪਹਾੜਾਂ ਦੇ ਖਿਸਕਣ ਨਾਲ ਪੱਥਰ ਸੜਕ 'ਤੇ ਨਾ ਆਉਣ। ਆਲ ਵੈਦਰ ਰੋਡ ਪ੍ਰਾਜੈਕਟ 'ਚ ਲੱਗੀ ਮੁੱਖ ਨਿਰਮਾਣ ਏਜੰਸੀ ਰਾਸ਼ਟਰੀ ਰਾਜ ਮਾਰਗ-ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜੀਨੀਅਰ ਹਰੀ ਓਮ ਸ਼ਰਮਾ ਨੇ ਦੱਸਿਆ ਕਿ ਇਸ ਪ੍ਰਾਜੈਕਟ 'ਚ ਪਛਾਣੇ ਗਏ ਸਲਾਈਡ ਜ਼ੋਨਜ਼ ਨੂੰ ਰੋਕਣ ਲਈ ਗੈਬੀਅਨ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ 'ਚ ਸੁਰੱਖਿਆ ਦੀ ਵਾੜ ਬਣਾਉਣ ਮਗਰੋਂ ਪਹਾੜਾਂ ਦੀ ਸਕੇਲਿੰਗ ਕਰ ਕੇ ਉਨ੍ਹਾਂ 'ਚ 12 ਮੀਟਰ ਐਂਕਰਜ਼ ਪਾਏ ਜਾ ਰਹੇ ਹਨ ਅਤੇ ਵਾਇਰ ਰੋਪ ਨੈਟਿੰਗ ਕੀਤੀ ਜਾ ਰਹੀ ਹੈ। ਨੈਟਿੰਗ ਦੇ ਬਾਅਦ ਉਸ 'ਚ ਹਾਈਡ੍ਰੋਸੀਡਿੰਗ ਕੀਤੀ ਜਾਵੇਗੀ ਜਿਸ ਨਾਲ ਉਸ ਥਾਂ ਨੂੰ ਕੁਦਰਤੀ ਰੂਪ ਦਿੱਤਾ ਜਾ ਸਕੇ।
ਰਾਖਵੇਂਕਰਨ ਨਾਲ ਕੀ ਹੋਵੇਗਾ, ਜਦੋਂ ਨੌਕਰੀਆਂ ਹੀ ਨਹੀਂ : ਗਡਕਰੀ
NEXT STORY