ਨੈਸ਼ਨਲ ਡੈਸਕ- ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਧੀ ਰੋਹਿਣੀ ਆਚਾਰੀਆ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਉਨ੍ਹਾਂ ਦੇ ਭਰਾ ਤੇਜਸਵੀ ਯਾਦਵ ਦੇ ਕੁਝ ਸਾਥੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਆਪਣੇ ਪਿਤਾ ਨੂੰ ਇਕ 'ਗੰਦੀ ਕਿਡਨੀ' ਦੇ ਦਿੱਤਾ ਅਤੇ ਬਦਲੇ ਵਿੱਚ ਕਰੋੜਾਂ ਰੁਪਏ ਅਤੇ ਪਾਰਟੀ ਟਿਕਟ ਲੈ ਲਈ ਕੀਤੀ।
ਰਾਜਨੀਤੀ ਛੱਡਣ ਅਤੇ ਆਪਣੇ ਪਰਿਵਾਰ ਨਾਲ ਸਬੰਧ ਤੋੜਨ ਦੇ ਆਪਣੇ ਫੈਸਲੇ ਦਾ ਐਲਾਨ ਕਰਨ ਤੋਂ ਇੱਕ ਦਿਨ ਬਾਅਦ ਰੋਹਿਣੀ ਨੇ ਐਕਸ 'ਤੇ ਇੱਕ ਪੋਸਟ ਵਿੱਚ ਆਪਣਾ ਗੁੱਸਾ ਕੱਢਿਆ, ਜਿਸ ਵਿੱਚ ਦੋਸ਼ ਲਗਾਇਆ ਗਿਆ ਕਿ ਤੇਜਸਵੀ, ਰਾਜ ਸਭਾ ਮੈਂਬਰ ਸੰਜੇ ਯਾਦਵ ਅਤੇ ਰਮੀਜ਼ ਨੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ।
ਪਿਛਲੇ ਸਾਲ ਦੀਆਂ ਆਮ ਚੋਣਾਂ ਵਿੱਚ ਸਾਰਨ ਲੋਕ ਸਭਾ ਸੀਟ ਤੋਂ ਚੋਣ ਲੜਨ ਵਾਲੀ ਆਚਾਰੀਆ ਨੇ ਕਿਹਾ 'ਕੱਲ੍ਹ ਮੇਰੇ ਦੁਰਵਿਵਹਾਰ ਕੀਤਾ ਗਿਆ ਅਤੇ ਕਿਹਾ ਗਿਆ ਕਿ ਮੈਂ ਗੰਦੀ ਹਾਂ ਅਤੇ ਮੈਂ ਆਪਣੇ ਪਿਤਾ ਨੂੰ ਆਪਣੀ ਗੰਦੀ ਕਿਡਨੀ ਦੇ ਦਿੱਤੀ, ਕਰੋੜਾਂ ਰੁਪਏ ਲਏ ਅਤੇ ਟਿਕਟ ਲੈ ਲਈ।"
ਇਸ ਮਗਰੋਂ ਤੇਜਸਵੀ ਅਤੇ ਸੰਜੇ ਯਾਦਵ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ, ਉਨ੍ਹਾਂ ਕਿਹਾ, "ਮੈਂ ਸਾਰੀਆਂ ਵਿਆਹੀਆਂ ਧੀਆਂ ਅਤੇ ਭੈਣਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਤੁਹਾਡੇ ਪਰਿਵਾਰ ਵਿੱਚ ਪੁੱਤਰ ਜਾਂ ਭਰਾ ਹੋਵੇ, ਤਾਂ ਗਲਤੀ ਨਾਲ ਵੀ ਆਪਣੇ ਭਗਵਾਨ ਵਰਗੇ ਪਿਤਾ ਨੂੰ ਨਾ ਬਚਾਓ। ਆਪਣੇ ਭਰਾ, ਉਸ ਘਰ ਦੇ ਪੁੱਤਰ ਨੂੰ ਆਪਣਾ ਜਾਂ ਆਪਣੇ ਕਿਸੇ ਦੋਸਤ ਦਾ ਗੁਰਦਾ ਦਾਨ ਕਰਨ ਲਈ ਕਹੋ।"
ਰੋਹਿਣੀ ਨੇ ਕਿਹਾ, "ਮੈਂ ਆਪਣੇ ਪਰਿਵਾਰ, ਆਪਣੇ ਤਿੰਨ ਬੱਚਿਆਂ ਨੂੰ ਨਾ ਦੇਖ ਕੇ ਇੱਕ ਵੱਡਾ ਪਾਪ ਕੀਤਾ ਹੈ। ਮੈਂ ਆਪਣੀ ਕਿਡਨੀ ਦਿੰਦੇ ਸਮੇਂ ਆਪਣੇ ਪਤੀ ਜਾਂ ਆਪਣੇ ਸਹੁਰਿਆਂ ਤੋਂ ਇਜਾਜ਼ਤ ਨਹੀਂ ਲਈ। ਆਪਣੇ ਰੱਬ, ਆਪਣੇ ਪਿਤਾ ਨੂੰ ਬਚਾਉਣ ਲਈ, ਮੈਂ ਉਹ ਕੀਤਾ ਜਿਸ ਨੂੰ 'ਗੰਦਾ' ਕਿਹਾ ਗਿਆ ਹੈ। ਤੁਸੀਂ ਸਾਰੇ ਕਦੇ ਵੀ ਮੇਰੇ ਵਰਗੀ ਗਲਤੀ ਨਾ ਕਰਿਓ। ਕਿਸੇ ਵੀ ਘਰ ਵਿੱਚ ਰੋਹਿਣੀ ਵਰਗੀ ਧੀ ਨਾ ਹੋਵੇ।"
ਇੱਕ ਹੋਰ ਪੋਸਟ ਵਿੱਚ ਲਾਲੂ ਪ੍ਰਸਾਦ ਦੀ ਧੀ ਨੇ ਦੋਸ਼ ਲਗਾਇਆ, "ਕੱਲ੍ਹ ਇੱਕ ਧੀ, ਇੱਕ ਭੈਣ, ਇੱਕ ਵਿਆਹੀ ਔਰਤ, ਇੱਕ ਮਾਂ ਨੂੰ ਬੇਇੱਜ਼ਤ ਕੀਤਾ ਗਿਆ। ਚੱਪਲਾਂ ਚੁੱਕ ਕੇ ਉਸ ਨੂੰ ਮਾਰਿਆ ਗਿਆ। ਮੈਂ ਆਪਣੇ ਸਵੈ-ਮਾਣ ਨਾਲ ਸਮਝੌਤਾ ਨਹੀਂ ਕੀਤਾ, ਮੈਂ ਸੱਚਾਈ ਨੂੰ ਨਹੀਂ ਛੱਡਿਆ। ਸਿਰਫ ਇਸ ਕਰਕੇ, ਮੈਨੂੰ ਅਪਮਾਨ ਸਹਿਣਾ ਪਿਆ।"

ਉਸ ਨੇ ਕਿਹਾ, "ਕੱਲ੍ਹ ਇੱਕ ਧੀ ਆਪਣੇ ਰੋਂਦੇ ਮਾਪਿਆਂ ਅਤੇ ਭੈਣਾਂ ਨੂੰ ਛੱਡ ਗਈ, ਮੈਨੂੰ ਆਪਣੀ ਮਾਂ ਦਾ ਘਰ ਛੱਡਣ ਲਈ ਮਜਬੂਰ ਕੀਤਾ ਗਿਆ। ਮੈਨੂੰ ਅਨਾਥ ਬਣਾ ਦਿੱਤਾ ਗਿਆ। ਤੁਸੀਂ ਸਾਰੇ ਕਦੇ ਵੀ ਮੇਰੇ ਰਸਤੇ 'ਤੇ ਨਾ ਚੱਲੋ, ਕਿਸੇ ਦੀ ਵੀ ਰੋਹਿਣੀ ਵਰਗੀ ਧੀ ਜਾਂ ਭੈਣ ਨਾ ਹੋਵੇ।"
ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ 'ਚ ਆਰ.ਜੇ.ਡੀ. ਨੇ ਸਿਰਫ਼ 25 ਸੀਟਾਂ ਜਿੱਤੀਆਂ। ਇਸ 'ਤੇ ਰੋਹਿਣੀ ਨੇ "ਸੰਜੇ ਅਤੇ ਰਮੀਜ਼" ਬਾਰੇ ਵੀ ਗੱਲ ਕੀਤੀ। ਰੋਹਿਣੀ ਨੇ ਕਿਹਾ ਕਿ ਦੋਵੇਂ ਆਪਣੇ ਆਪ ਨੂੰ "ਚਾਣਕਿਆ" ਵਰਗੇ ਮਾਸਟਰ ਰਣਨੀਤੀਕਾਰ ਮੰਨਦੇ ਹਨ, ਪਰ ਜ਼ਮੀਨੀ ਪੱਧਰ ਦੇ ਵਰਕਰਾਂ ਦੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੰਦੇ।
Electric Rod ਨਾਲ ਪਾਣੀ ਗਰਮ ਕਰਦੇ ਸਮੇਂ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ
NEXT STORY