ਮਾਨਸਾ/ਸਿਰਸਾ : ਸਿਰਸਾ ਦੇ ਰਹਿਣ ਵਾਲੇ ਪਲੰਬਰ ਮੰਗਲ ਸਿੰਘ ਦੀ ਕਿਸਮਤ ਨੇ ਰਾਤੋ-ਰਾਤ ਅਜਿਹੀ ਪਲਟੀ ਮਾਰੀ ਕਿ ਉਸ ਨੂੰ ਖ਼ੁਦ ਯਕੀਨ ਨਹੀਂ ਹੋਇਆ ਕਿ ਉਹ ਕਰੋੜਪਤੀ ਬਣ ਗਿਆ ਹੈ। ਦਰਅਸਲ ਉਸ ਨੇ ਪੰਜਾਬ ਸਟੇਟ ਡੀਅਰ 200 ਮਾਸਿਕ ਲਾਟਰੀ 'ਚੋਂ 1.5 ਕਰੋੜ ਦਾ ਪਹਿਲਾ ਇਨਾਮ ਜਿੱਤਿਆ ਹੈ। ਇਸ ਤੋਂ ਬਾਅਦ ਮੰਗਲ ਸਿੰਘ ਦਾ ਪਰਿਵਾਰ ਮਠਿਆਈਆਂ ਵੰਡ ਕੇ ਅਤੇ ਨੱਚ-ਟੱਪ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਸਰਕਾਰੀ ਛੁੱਟੀ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਮੰਗਲ ਸਿੰਘ ਨੇ ਦੱਸਿਆ ਕਿ ਮਾਨਸਾ ਦੇ ਲਾਟਰੀ ਏਜੰਟ ਲਲਿਤ ਗੁੰਬਰ ਨੇ ਉਸ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ। ਮੰਗਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਲਾਟਰੀ ਖ਼ਰੀਦ ਰਿਹਾ ਹੈ ਅਤੇ 4 ਦਿਨ ਪਹਿਲਾਂ ਉਸ ਨੇ 200 ਰੁਪਏ ਦੀ ਲਾਟਰੀ ਖ਼ਰੀਦੀ ਸੀ, ਜਿਸ ਦਾ ਡਰਾਅ 3 ਦਸੰਬਰ ਨੂੰ ਰਾਤ 8 ਵਜੇ ਨਿਕਲਿਆ। ਮੰਗਲਵਾਰ ਨੂੰ ਜਦੋਂ ਇਸ ਬਾਰੇ ਉਸ ਨੂੰ ਦੱਸਿਆ ਗਿਆ ਤਾਂ ਉਸ ਨੂੰ ਆਪਣੀ ਕਿਸਮਤ 'ਤੇ ਯਕੀਨ ਹੀ ਨਹੀਂ ਹੋਇਆ।
ਇਹ ਵੀ ਪੜ੍ਹੋ : PSEB ਦੇ Exams ਨੂੰ ਲੈ ਕੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਇਸ ਤਾਰੀਖ਼ ਤੋਂ ਹੋਣਗੇ ਸ਼ੁਰੂ
ਮੰਗਲ ਸਿੰਘ ਨੇ ਕਿਹਾ ਕਿ ਇਹ ਖ਼ਬਰ ਸੁਣ ਕੇ ਉਹ ਅਤੇ ਉਸ ਦਾ ਪਰਿਵਾਰ ਸਾਰੀ ਰਾਤ ਸੌਂ ਨਹੀਂ ਸਕਿਆ। ਲਾਟਰੀ ਏਜੰਸੀ ਦੇ ਸੰਚਾਲਕ ਨੇ ਉਸ ਨੂੰ ਫੋਨ ਕੀਤਾ ਅਤੇ ਇਸ ਦੀ ਪੁਸ਼ਟੀ ਕੀਤੀ ਕਿ ਉਸ ਨੇ ਡੇਢ ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਮੰਗਲ ਸਿੰਘ ਦਾ ਕਹਿਣਾ ਹੈ ਕਿ ਉਹ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਲਈ ਮਕਾਨ ਬਣਾਵੇਗੀ ਕਿਉਂਕਿ ਉਹ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਹ ਦਾਨ-ਪੁੰਨ ਵੀ ਕਰੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਪਰੀਮ ਕੋਰਟ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
NEXT STORY