ਲਲਿਤਪੁਰ—ਲੜਕੀਆਂ ਜਦੋਂ ਬਾਲਗ ਹੁੰਦੀਆਂ ਹਨ ਤਾਂ ਮਾਂ-ਬਾਪ ਉਨ੍ਹਾਂ ਦੇ ਵਿਆਹ ਕਰਨ ਦਾ ਵਿਚਾਰ ਕਰਦੇ ਹਨ, ਪਰ ਇਕ ਮਾਮਲਾ ਇਸ ਤਰ੍ਹਾਂ ਦਾ ਸਾਹਮਣੇ ਆਇਆ ਜਦੋਂ ਇਕ ਲੜਕੀ ਬਾਲਗ ਹੋਈ ਤਾਂ ਉਸ ਨੇ ਵਿਆਹ ਦੀ ਥਾਂ ਮੌਤ ਨੂੰ ਗਲੇ ਲਗਾਇਆ। ਉੱਤਰ ਪ੍ਰਦੇਸ਼ ਦੇ ਲਲਿਤਪੁਰ ਦੀ ਇਹ ਘਟਨਾ ਹੈ। ਰਾਜਬੇਟੀ ਨਾਮਕ 18 ਸਾਲਾ ਲੜਕੀ ਨੇ ਜ਼ਹਿਰ ਖਾ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ।

ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਰੋਂਦੇ ਹੋਏ ਉਨ੍ਹਾਂ ਦੀ ਧੀ ਬੀ.ਏ. 'ਚ ਐਡਮਿਸ਼ਨ ਲੈਣ ਲਈ ਹੱਸਦੇ-ਹੱਸਦੇ ਘਰ ਤੋਂ ਨਿਕਲੀ ਸੀ। ਉਨ੍ਹਾਂ ਨੂੰ ਖਬਰ ਮਿਲੀ ਕਿ ਉਹ ਇੰਡੀਆ ਚੌਰਾਹੇ ਦੇ ਕੋਲ ਬੇਹੋਸ਼ੀ ਦੀ ਹਾਲਤ 'ਚ ਪਈ ਹੈ। ਉੱਥੇ ਤੋਂ ਨਿਕਲਦੇ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਕਿਹਾ ਕਿ ਲੜਕੀ ਨੇ ਜ਼ਹਿਰ ਖਾਧਾ ਹੈ।

ਘਟਨਾ ਵਾਲੀ ਥਾਂ 'ਤੇ ਪਹੁੰਚੀ ਪੁਲਸ ਨੇ ਮ੍ਰਿਤਕਾ ਦੇ ਹੱਥ 'ਚ ਇਕ ਮੈਸੇਜ ਲਿਖਿਆ ਦੇਖਿਆ। ਨਾਲ ਹੀ ਬੈਗ ਚੋਂ ਵੀ ਇਕ ਸੁਸਾਇਡ ਨੋਟ ਬਰਾਮਦ ਹੋਇਆ ਹੈ, ਜਿਸ 'ਚ ਲਿਖਿਆ ਹੈ ਕਿ ਮੈਂ ਹੁਣ 18 ਸਾਲ ਦੀ ਹੋ ਗਈ ਹਾਂ, ਮੇਰੇ ਉਪਰ ਕਿਸੇ ਦਾ ਕੋਈ ਅਧਿਕਾਰ ਨਹੀਂ ਹੈ। ਮੈਂ ਮਰਨਾ ਹੈ, ਇਸ ਲਈ ਮੈਂ ਆਪਣੀ ਮਰਜ਼ੀ ਨਾਲ ਮਰ ਰਹੀ ਹਾਂ। ਮੇਰੇ ਪਰਿਵਾਰ ਵਾਲਿਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ, ਹਾਲਾਂਕਿ ਨੋਟ 'ਚ ਆਤਮ ਹੱਤਿਆ ਦੇ ਕਾਰਨਾਂ ਦੇ ਬਾਰੇ 'ਚ ਕੁਝ ਨਹੀਂ ਲਿਖਿਆ ਹੈ। ਵਿਦਿਆਰਥੀ ਦੇ ਬੈਗ ਚੋਂ ਜ਼ਹਿਰ ਦੀ ਬੋਤਲ ਵੀ ਬਰਾਮਦ ਕੀਤੀ ਹਈ। ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਮੌਤ ਦੇ ਕਾਰਨ ਦਾ ਰਹੱਸ ਸਾਹਮਣੇ ਆ ਜਾਵੇਗਾ।
ਸ਼ਿਵਾਜੀ ਸਟੇਡੀਅਮ ਬੱਸ ਟਰਮਿਨਲ ਗੋਲੀਬਾਰੀ ਮਾਮਲੇ 'ਚ 4 ਗ੍ਰਿਫਤਾਰ
NEXT STORY