ਹੈਦਰਾਬਾਦ (ਏਜੰਸੀ)- ਹੈਦਰਾਬਾਦ ਤੋਂ ਇਕ ਔਰਤ ਵਲੋਂ ਆਪਣੀ ਜੇਠਾਣੀ ਦੇ 4 ਸਾਲਾ ਪੁੱਤ ਨੂੰ ਤੇਜ਼ਾਬ ਪਿਲਾਉਣ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਅਜਿਹਾ 'ਜਲਣ' ਕਾਰਨ ਕੀਤਾ, ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਦੇ ਬੇਟੇ ਦੀ ਬਜਾਏ ਜੇਠਾਣੀ ਦੇ ਬੇਟੇ 'ਤੇ ਜ਼ਿਆਦਾ ਧਿਆਨ ਦੇ ਰਹੇ ਹਨ। ਬੱਚੇ ਦੀ ਮਾਂ ਨੇ ਬੁੱਧਵਾਰ ਨੂੰ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਉਸ ਨੇ ਦੋਸ਼ ਲਗਾਇਆ ਕਿ ਦੋਸ਼ੀ ਔਰਤ ਨੇ ਉਸ ਦੇ ਬੇਟੇ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ 9 ਅਪ੍ਰੈਲ ਨੂੰ ਰਸੋਈ 'ਚ ਫਲਾਂ ਦਾ ਜੂਸ ਦੇਣ ਦੇ ਬਹਾਨੇ ਤੇਜ਼ਾਬ ਪਿਲਾ ਦਿੱਤਾ। ਦੋਸ਼ੀ ਔਰਤ ਨੇ ਬੱਚੇ ਨੂੰ ਇਹ ਕਿਹਾ ਕਿ ਜੇਕਰ ਉਹ 'ਜੂਸ' ਪੀ ਲਵੇਗਾ ਤਾਂ ਉਸ ਨੂੰ ਚਾਕਲੇਟ ਦੇਵੇਗੀ।
ਮੇਡੀਪੱਲੀ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤੇਜ਼ਾਬ ਪੀਣ ਤੋਂ ਬਾਅਦ ਬੱਚਾ ਬੀਮਾਰ ਪੈ ਗਿਆ। ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਬਾਅਦ 'ਚ ਉਸ ਨੂੰ ਛੁੱਟੀ ਦੇ ਦਿੱਤੀ ਗਈ। ਜਾਂਚ ਦੇ ਆਧਾਰ 'ਤੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਔਰਤ ਦੇ ਮਨ 'ਚ ਇਸ ਗੱਲ ਨੂੰ ਲੈ ਕੇ ਰੰਜਿਸ਼ ਸੀ ਕਿ ਬੱਚੇ ਦੇ ਦਾਦਾ-ਦਾਦੀ ਉਸ ਦੇ ਆਪਣੇ ਬੇਟੇ ਦੀ ਬਜਾਏ ਉਸ ਦੀ ਜੇਠਾਣੀ ਦੇ ਬੇਟੇ ਨੂੰ ਜ਼ਿਆਦਾ ਦੇਖਭਾਲ ਕਰ ਰਹੇ ਸਨ ਅਤੇ ਉਸ 'ਤੇ ਜ਼ਿਆਦਾ ਧਿਆਨ ਦੇ ਰਹੇ ਸਨ। ਪੁਲਸ ਨੇ ਦੱਸਿਆ ਕਿ ਹਾਲ ਹੀ 'ਚ, ਬੱਚੇ ਦੇ ਦਾਦਾ ਨੇ ਸ਼ਿਕਾਇਤਕਰਤਾ ਦੇ ਬੇਟੇ ਦੇ ਨਾਂ ਦਾ ਟੈਟੂ ਵੀ ਬਣਵਾਇਆ ਸੀ, ਜਿਸ ਤੋਂ ਦੋਸ਼ੀ ਔਰਤ ਹੋਰ ਵੀ ਜ਼ਿਆਦਾ 'ਗੁੱਸੇ' 'ਚ ਆ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਔਰਤ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ ! ਟਕਰਾਏ ਗਏ 2 ਜਹਾਜ਼, ਪਈਆਂ ਭਾਜੜਾਂ
NEXT STORY