ਪ੍ਰਯਾਗਰਾਜ, (ਭਾਸ਼ਾ)- ਇਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ‘ਗੁਸਤਾਖ-ਏ-ਨਬੀ ਕੀ ਏਕ ਹੀ ਸਜ਼ਾ, ਸਰ ਤਨ ਸੇ ਜੁਦਾ’ ਦਾ ਨਾਅਰਾ ਕਾਨੂੰਨ ਤੇ ਵਿਵਸਥਾ ਦੇ ਨਾਲ-ਨਾਲ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਚੁਣੌਤੀ ਪੇਸ਼ ਕਰਦਾ ਹੈ, ਕਿਉਂਕਿ ਇਹ ਲੋਕਾਂ ਨੂੰ ਬਗਾਵਤ ਲਈ ਉਕਸਾਉਂਦਾ ਹੈ।
ਜਸਟਿਸ ਅਰੁਣ ਕੁਮਾਰ ਸਿੰਘ ਦੇਸਵਾਲ ਨੇ ਬਰੇਲੀ ਹਿੰਸਾ ਮਾਮਲੇ ਦੇ ਮੁਲਜ਼ਮ ਰਿਹਾਨ ਦੀ ਜ਼ਮਾਨਤ ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ ਕਿਹਾ ਕਿ ਕੇਸ ਡਾਇਰੀ ’ਚ ਇਸ ਗੱਲ ਦੇ ਕਾਫ਼ੀ ਸਬੂਤ ਹਨ ਕਿ ਉਹ ਨਾ ਸਿਰਫ਼ ਗੈਰ-ਕਾਨੂੰਨੀ ਭੀੜ ਦਾ ਹਿੱਸਾ ਸੀ, ਸਗੋਂ ਪੁਲਸ ’ਤੇ ਹਮਲਾ ਕਰਨ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ’ਚ ਵੀ ਸ਼ਾਮਲ ਸੀ।
ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਇਸ ਨਾਅਰੇ ਦਾ ਜ਼ਿਕਰ ਕੁਰਾਨ ਜਾਂ ਕਿਸੇ ਹੋਰ ਧਾਰਮਿਕ ਗ੍ਰੰਥ ’ਚ ਨਹੀਂ ਹੈ। ਇਸ ਦੀ ਵਿਆਪਕ ਵਰਤੋਂ ਕਾਨੂੰਨ ਤੇ ਵਿਵਸਥਾ ਨੂੰ ਪ੍ਰਭਾਵਤ ਕਰਦੀ ਹੈ।
ਹਿਜਾਬ ਵਿਵਾਦ ਤੋਂ ਬਾਅਦ ਬਿਹਾਰ ਦੇ CM ਦੀ ਵਧਾਈ ਗਈ ਸੁਰੱਖਿਆ, ਪਾਕਿਸਤਾਨੀ ਡੌਨ ਨੇ ਦਿੱਤੀ ਸੀ ਧਮਕੀ
NEXT STORY