ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਵੀਰ ਬਾਲ ਦਿਵਸ ਮੌਕੇ ਦਿੱਲੀ ਸਥਿਤ 'ਭਾਰਤ ਮੰਡਪਮ' 'ਚ ਬੱਚਿਆਂ ਅਤੇ ਨੌਜਵਾਨਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ 3 ਸਾਲ ਪਹਿਲਾਂ ਸਾਡੀ ਸਰਕਾਰ ਨੇ ਵੀਰ ਸਾਹਿਬਜ਼ਾਦਿਆਂ ਦੇ ਬਲੀਦਾਨ ਦੀ ਅਮਰ ਯਾਦ ਵਿਚ ਵੀਰ ਬਾਲ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਕਰੋੜਾਂ ਦੇਸ਼ ਵਾਸੀਆਂ ਅਤੇ ਪੂਰੇ ਦੇਸ਼ ਲਈ ਪ੍ਰੇਰਣਾ ਬਣ ਗਿਆ ਹੈ। ਇਹ ਦਿਨ ਭਾਰਤ ਦੇ ਅਨੇਕਾਂ ਬੱਚਿਆਂ ਅਤੇ ਨੌਜਵਾਨਾਂ ਅੰਦਰ ਸਾਹਸ ਅਤੇ ਉਤਸ਼ਾਹ ਭਰਨ ਦਾ ਕੰਮ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵੀਰ ਬਾਲ ਦਿਵਸ ਦਾ ਇਹ ਦਿਨ ਸਾਨੂੰ ਇਹ ਸਿਖਾਉਂਦਾ ਹੈ ਕਿ ਚਾਹੇ ਕਿੰਨੀਆਂ ਵੀ ਮੁਸ਼ਕਲਾਂ ਆਉਣ। ਕਿੰਨਾ ਵੀ ਉਲਟ ਸਮਾਂ ਕਿਉਂ ਨਾ ਹੋਵੇ। ਦੇਸ਼ ਅਤੇ ਦੇਸ਼ ਹਿੱਤ ਤੋਂ ਵੱਡਾ ਕੁਝ ਨਹੀਂ ਹੁੰਦਾ। 26 ਦਸੰਬਰ ਦਾ ਉਹ ਦਿਨ ਜਦੋਂ ਛੋਟੀ ਜਿਹੀ ਉਮਰ ਵਿਚ ਸਾਡੇ ਸਾਹਿਬਜ਼ਾਦਿਆਂ ਨੇ ਆਪਣੀ ਕੁਰਬਾਨੀ ਦਿੱਤੀ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਉਮਰ ਘੱਟ ਸੀ ਪਰ ਉਨ੍ਹਾਂ ਦਾ ਹੌਂਸਲਾ ਆਸਮਾਨ ਤੋਂ ਵੀ ਉੱਚਾ ਸੀ। ਵੀਰ ਸਾਹਿਬਜ਼ਾਦਿਆਂ ਦਾ ਜੀਵਨ ਸਾਨੂੰ ਦੇਸ਼ ਦੀ ਅਖੰਡਤਾ ਅਤੇ ਵਿਚਾਰਾਂ ਨਾਲ ਕੋਈ ਸਮਝੌਤਾ ਨਾ ਕਰਨ ਦੀ ਸੀਖ ਦਿੰਦਾ ਹੈ। ਗੁਰੂ ਪਰੰਪਰਾ ਨੇ ਸਾਨੂੰ ਸਾਰਿਆਂ ਨੂੰ ਇਕ ਸਮਾਨ ਭਾਵਨਾ ਨਾਲ ਵੇਖਣਾ ਸਿਖਾਇਆ ਹੈ ਅਤੇ ਸੰਵਿਧਾਨ ਵੀ ਸਾਨੂੰ ਇਸੇ ਵਿਚਾਰ ਦੀ ਪ੍ਰੇਰਣਾ ਦਿੰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਸਾਹਿਬਜ਼ਾਦਿਆਂ ਦੇ ਹੌਂਸਲੇ ਬੁਲੰਦ ਸਨ, ਜਿਨ੍ਹਾਂ ਨੇ ਮੁਗਲ ਸਲਤਨਤ ਦੇ ਹਰ ਅੱਤਿਆਚਾਰ ਨੂੰ ਸਹਿ ਕੇ ਵੀ ਹਰ ਲਾਲਚ ਨੂੰ ਠੁਕਰਾ ਦਿੱਤਾ। ਜਦੋਂ ਉਨ੍ਹਾਂ ਨੂੰ ਦੀਵਾਰ ਵਿਚ ਚਿਣਵਾਉਣ ਦਾ ਹੁਕਮ ਦਿੱਤਾ, ਤਾਂ ਸਾਹਿਬਜ਼ਾਦਿਆਂ ਨੇ ਉਸ ਨੂੰ ਪੂਰੀ ਬਹਾਦਰੀ ਨਾਲ ਸਵੀਕਾਰ ਕੀਤਾ। ਸਾਹਿਬਜ਼ਾਦੇ ਵਿਸ਼ਵਾਸ ਦੇ ਮਾਰਗ ਤੋਂ ਭਟਕੇ ਨਹੀਂ ਸਨ।
Rain Alert: ਦਿੱਲੀ-NCR 'ਚ ਮੀਂਹ ਤੇ ਧੁੰਦ ਦੀ ਚਿਤਾਵਨੀ: 27-31 ਦਸੰਬਰ ਦਰਮਿਆਨ ਵਧੇਗੀ ਠੰਡ
NEXT STORY