ਪਲਵਲ — ਪਲਵਲ ਵਿਚ ਹਸਨਪੁਰ ਦੇ ਸਕੂਲ 'ਚ ਅਧਿਆਪਕ ਵਲੋਂ ਜਮਾਤ 10ਵੀਂ ਦੀ ਵਿਦਿਆਰਥਣ ਨਾਲ ਗੰਦੀ ਹਰਕਤ ਕਰਨ ਦੇ ਮਾਮਲੇ ਨੂੰ ਵਧਦਾ ਹੋਇਆ ਦੇਖ ਪੁਲਸ ਨੇ ਦੋਸ਼ੀ ਅਧਿਆਪਕ ਨੂੰ ਰਾਤ ਸਮੇਂ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਨੂੰ ਪੰਚਾਇਤ ਦੇ ਲੋਕਾਂ ਨੇ 5 ਜੁੱਤੀਆਂ ਮਾਰ ਕੇ ਛੱਡ ਦਿੱਤਾ ਸੀ। ਅਧਿਆਪਕ ਦੇ ਖਿਲਾਫ ਸੂਕਲ 'ਚ ਮਿਡ-ਡੇ ਮੀਲ ਵੰਡਣ ਵਾਲੀਆਂ ਮਹਿਲਾਵਾਂ, ਸਕੂਲ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਧਿਆਪਕ ਪਹਿਲਾਂ ਤੋਂ ਹੀ ਕੁੜੀਆਂ 'ਤੇ ਗੰਦੀ ਨਜ਼ਰ ਰੱਖਦਾ ਸੀ। ਪੁਲਸ ਨੇ ਦੋਸ਼ੀ ਅਧਿਆਪਕ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 354 ਏ ਅਤੇ ਪੋਸਕੋ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਲਹਿਰਪੁਰ ਪਿੰਡ 'ਚ ਸਕੂਲ ਦੀ ਇਕ ਨਾਬਾਲਗ 10ਵੀਂ ਜਮਾਤ ਦੀ ਵਿਦਿਆਰਥਣ ਨੂੰ ਅਧਿਆਪਕ ਨੇ ਜ਼ਬਰਦਸਤੀ ਕਮਰੇ 'ਚ ਬੰਦ ਕੀਤਾ। ਉਸ ਤੋਂ ਬਾਅਦ ਉਸਨੂੰ ਆਪਣੇ ਮੋਬਾਈਲ ਤੋਂ ਅਸ਼ਲੀਲ ਵੀਡੀਓ ਦਿਖਾਈ ਅਤੇ ਗਲਤ ਹਰਕਤਾਂ ਕਰਦੇ ਹੋਏ ਨੱਚਣ ਲਈ ਕਿਹਾ। ਵਿਦਿਆਰਥਣ ਨੇ ਮਨ੍ਹਾ ਕੀਤਾ ਤਾਂ ਉਸਨੂੰ ਫੇਲ ਕਰਨ ਦੀ ਧਮਕੀ ਦਿੱਤੀ। ਜ਼ਬਰਦਸਤੀ ਉਸ ਤੋਂ ਡਾਂਸ ਕਰਵਾਇਆ ਅਤੇ ਫੋਨ 'ਤੇ ਉਸਦੀ ਵੀਡੀਓ ਬਣਾਉਣ ਲੱਗਾ।
ਕੁਝ ਦੇਰ ਬਰਦਾਸ਼ਤ ਕਰਨ ਤੋਂ ਬਾਅਦ ਵਿਦਿਆਰਥਣ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਬੱਚੀ ਦਾ ਰੌਲਾ ਸੁਣ ਕੇ ਬੱਚੇ ਇਕੱਠੇ ਹੋ ਗਏ। ਦਰਵਾਜ਼ਾ ਬੰਦ ਦੇਖ ਕੇ ਬੱਚਿਆਂ ਨੇ ਵੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਬੱਚਿਆਂ ਦਾ ਰੌਲਾ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਕੇ ਸਕੂਲ ਆ ਗਏ। ਉਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਖੁਲ੍ਹਵਾ ਕੇ ਵਿਦਿਆਰਥਣ ਦੀ ਆਪਬੀਤੀ ਸੁਣੀ ਅਤੇ ਅਧਿਆਪਕ ਦੀ ਛਿੱਤਰ ਪਰੇਡ ਕੀਤੀ। ਲੋਕਾਂ ਨੇ ਹਸਨਪੁਰ ਪੁਲਸ ਨੂੰ ਮੌਕੇ 'ਤੇ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਪਿੰਡ ਦੇ ਸਰਪੰਚ ਨੂੰ ਥਾਣੇ 'ਚ ਬੁਲਾਇਆ। ਲੋਕਾਂ ਨੇ ਇਸ ਮਾਮਲੇ ਨੂੰ ਸਮਾਜਿਕਤਾ ਨਾਲ ਨਿਪਟਣ ਲਈ ਪੁਲਸ 'ਤੇ ਦਬਾਅ ਬਣਾਇਆ। ਥਾਣੇ 'ਚ ਹੀ ਦੋਸ਼ੀ ਅਧਿਆਪਕ ਨੂੰ 5 ਜੁੱਤੀਆਂ ਮਾਰ ਕੇ ਛੱਡ ਦਿੱਤਾ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ 'ਤੇ ਜ਼ਬਰਦਸਤੀ ਦਬਾਅ ਬਣਾ ਕੇ ਰਾਜ਼ੀਨਾਮਾ ਲਿਖਵਾਇਆ ਗਿਆ ਹੈ।
ਪੀੜਤ ਬੱਚੀ ਦੇ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਦੋਸ਼ੀ ਅਧਿਆਪਕ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਗਰੀਬ ਹਨ ਇਸ ਲਈ ਜੁੱਤੀਆਂ ਮਾਰ ਕੇ ਫੈਸਲਾ ਕਰਵਾ ਦਿੱਤਾ ਹੈ ਪਰ ਉਹ ਇਸ ਫੈਸਲੇ ਤੋਂ ਖੁਸ਼ ਨਹੀਂ ਹਨ। ਉਹ ਇਸ ਮਾਮਲੇ ਨੂੰ ਲੈ ਕੇ ਉੱਚ ਅਧਿਕਾਰੀਆਂ ਅਤੇ ਮੁੱਖ ਮੰਤਰੀ ਨੂੰ ਮਿਲਣਗੇ। ਇਸ 'ਤੇ ਡੀ.ਐੱਸ.ਪੀ ਮੌਜੀਰਾਮ ਨੇ ਕਿਹਾ ਹੈ ਕਿ ਉਨ੍ਹਾਂ ਲੋਕਾਂ ਨੇ ਰਾਜੀਨਾਮਾ ਲਿਖ ਕੇ ਦਿੱਤਾ ਹੈ ਇਸੇ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ।
ਲਾਭ ਦਾ ਅਹੁਦਾ: ਇਸ਼ਾਰਿਆਂ 'ਚ ਵਿਸ਼ਵਾਸ ਦਾ ਕੇਜਰੀਵਾਲ 'ਤੇ ਤੰਜ਼
NEXT STORY